ਸਾਡੇ ਨਾਲ ਸ਼ਾਮਲ

Follow us

9.5 C
Chandigarh
Sunday, January 18, 2026
More
    Home Breaking News ਭੇਦਭਰੀ ਹਾਲਤ ਵ...

    ਭੇਦਭਰੀ ਹਾਲਤ ਵਿੱਚ ਲਾਪਤਾ ਪਤੀ-ਪਤਨੀ ਅਤੇ ਮਾਸੂਮ ਬੱਚੀ ਦਾ ਕੋਈ ਸੁਰਾਗ ਨਹੀ

    Missing

     

    ਸ੍ਰੀ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਦਾ ਕਹਿ ਕੇ ਗਏ ਪਰ ਵਾਪਿਸ ਨਹੀ ਪਰਤੇ

    ਜ਼ੀਰਾ (ਸੁਭਮ ਖੁਰਾਣਾ) |  ਕਰੀਬ 10 ਦਿਨ ਪਹਿਲਾਂ ਭੇਦਭਰੀ ਹਾਲਤ ਵਿੱਚ ਲਾਪਤਾ ਹੋਏ ਜ਼ੀਰਾ ਦੇ ਨਜਦੀਕੀ ਇੱਕ ਪਿੰਡ ਦੇ ਪਤੀ ਪਤਨੀ ਅਤੇ ਉਹਨਾਂ ਦੀ ਬੱਚੀ ਦਾ ਜ਼ੀਰਾ ਪੁਲਿਸ ਵੱਲੋਂ ਅਜੇ ਤੱਕ ਕੋਈ ਸੁਰਾਗ ਲਗਾਉਣਾ ਤਾਂ ਦੂਰ ਦੀ ਗੱਲ, ਬਲਕਿ ਅਜੇ ਤੱਕ ਇਸ ਸਬੰਧ ਵਿੱਚ ਕੋਈ ਮਾਮਲਾ ਵੀ ਦਰਜ਼ ਨਹੀ ਕੀਤਾ ।

    ਪ੍ਰਾਪਤ ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁਤਰ ਬੇਅੰਤ ਸਿੰਘ ਵਾਸੀ ਪਿੰਡ ਬਹਿਕ ਗੁੱਜਰਾ ,ਤਹਿਸੀਲ ਜ਼ੀਰਾ ਆਪਣੀ ਪਤਨੀ ਰੁਪਿੰਦਰ ਕੌਰ ਪੁੱਤਰੀ ਸ਼ਮਸ਼ੇਰ ਸਿੰਘ ਵਾਸੀ ਪਿੰਡ ਲੰਢੇ ਕੇ , ਮੋਗਾ ਆਪਣੀ 4 ਮਹੀਨੇ ਦੀ ਬੱਚੀ ਪ੍ਰਭਨੂਰ ਕੌਰ ਸਮੇਤ ਕਰੀਬ 10 ਦਿਨ ਪਹਿਲਾਂ ਮਿਤੀ 16 ਨਵੰਬਰ ਦਿਨ ਸ਼ਨੀਵਾਰ ਨੂੰ ਆਪਣੇ ਘਰ ਤੋਂ ਇੰਡੀਕਾ ਕਾਰ ਨੰਬਰ ਪੀ ਬੀ 47 -6978 ਕਾਰ ਤੇ ਸਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਦਾ ਕਹਿ ਕੇ ਗਏ ਪਰ ਵਾਪਿਸ ਨਹੀ ਆਏ । ਉਹਨਾਂ ਦੇ ਪਰਿਵਾਰਿਕ ਮੇਂਬਰਾਂ ਨੇ ਉਹਨਾਂ ਦੀ ਰਿਸ਼ਤੇਦਾਰੀਆਂ ਵਿੱਚ ਅਤੇ ਆਸੇ ਪਾਸੇ ਬਹੁਤ ਤਲਾਸ਼ ਕੀਤੀ ਪਰ ਉਹ ਕਿਤੇ ਨਹੀ ਮਿਲੇ । ਭਰੋਸੇਯੋਗ ਸੂਤਰਾਂ ਅਨੁਸਾਰ ਲਾਪਤਾ ਉਕਤ ਪਤੀ ਪਤਨੀ ਕਿਸੇ ਨਾਲ ਪੈਸਿਆ ਦੇ ਲੈਣ ਦੇਣ ਕਰਕੇ ਕਾਫ਼ੀ ਪ੍ਰੇਸ਼ਾਨ ਸਨ।

    ਇਸ ਤੋਂ ਇਲਾਵਾ ਉਕਤ ਮਾਮਲੇ ਦੇ ਸਬੰਧ ਵਿੱਚ ਥਾਣਾ ਸਦਰ ਜੀਰਾ ਦੀ ਪਿਲਸ ਨੂੰ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ , ਪਰ ਇਸ ਦੇ ਬਾਵਜੂਦ ਕਰੀਬ 10 ਦਿਨ ਦਾ ਸਮਾਂ ਬੀਤ ਜਾਣ ਤੇ ਵੀ ਪੁਲਿਸ ਅਜੇ ਤੱਕ ਇਸ ਮਾਮਲੇ ਦਾ ਸੁਰਾਗ ਨਹੀ ਲਗਾ ਸਕੀ । ਇਸ ਸਬੰਧ ਵਿੱਚ ਜਦੋਂ ਥਾਣਾ ਸਦਰ ਜ਼ੀਰਾ ਦੇ ਐਸ ਐਚ ਓ ਜਸਵਿੰਦਰ ਸਿੰਘ ਨਾਲ ਫ਼ੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਉਕਤ ਭੇਦਭਰੀ ਹਾਲਤ ਵਿੱਚ ਲਾਪਤਾ ਹੋਏ ਪਰਿਵਾਰ ਸਬੰਧੀ ਪੁਲਿਸ ਨੇ ਭਾਵੇਂ ਅਜੇ ਤੱਕ ਕੋਈ ਮਾਮਲਾ ਦਰਜ਼ ਨਹੀ ਕੀਤਾ ਪਰ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ । ਉਹਨਾਂ ਦਆਵਾ ਕੀਤਾ ਕਿ ਉਕਤ ਮਾਮਲੇ ਸਬੰਧੀ ਉਹਨਾਂ ਨੂੰ ਕੌਨਫ਼ੀਡੀਐਂਸ਼ਲੀ ਜਾਣਕਾਰੀ ਪ੍ਰਾਪਤ ਹੋਈ ਹੈ ਜਿਸ ਦਾ ਸਮਾਂ ਆਉਣ ਤੇ ਖੁਲਾਸਾ ਕੀਤਾ ਜਾਵੇਗਾ ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here