ਕਿਹਾ, ਪੂਰਾ ਅਮਰੀਕਾ ਪਰਮਾਣੂ ਹਥਿਆਰ ਦੀ ਮਾਰ ‘ਚ
ਏਜੰਸੀ, ਸੋਲ : ਕੋਰੀਆਈ ਆਗੂ ਕਿਮ ਜੋਂਗ ਉਨ ਦੇ ਦੂਜੇ ਆਈਸੀਬੀਐਮ ਪ੍ਰੀਖਣ ਤੋਂ ਬਾਅਦ ਦਾਅਵਾ ਕੀਤਾ ਕਿਸੇ ਵੀ ਹਿੱਸੇ ‘ਚ ਮਾਰ ਕਰਨ ‘ਚ ਸਮਰੱਥ ਹੈ ਹਥਿਆਰ ਮਾਹਿਰਾਂ ਨੇ ਕਿਹਾ ਕਿ ਇਸਦੀ ਜਦ ‘ਚ ਨਿਊਯਾਰਕ ਵੀ ਆ ਸਕਦਾ ਹੈ ਜੋ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇੱਕ ਚੁਣੌਤੀ ਹੈ ਕਿਮ ਦੀ ਅਗਵਾਈ ‘ਚ ਉੱਤਰੀ ਕੋਰੀਆ ਨੇ ਕੌਮਾਂਤਰੀ ਭਾਈਚਾਰੇ ਦੀ ਨਿੰਦਾ ਤੋਂ ਬੇਪਰਵਾਹ ਅਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਪਰਮਾਣੂ ਹਮਲਾ ਕਰਨ ਦੀ ਸਮਰੱਥਾ ਨੂੰ ਵਧਾਇਆ ਹੈ।
ਸੀਐਨਏ ਅਨੁਸਾਰ ਕਿਮ ਨੇ ਕਿਹਾ ਕਿ ਇਸ ਪ੍ਰੀਖਣ ਦਾ ਮਤਲਬ ਅਮਰੀਕਾ ਨੂੰ ਗੰਭੀਰ ਚਿਤਾਵਨੀ ਦੇਣਾ ਅਤੇ ਕਿਸੇ ਵੀ ਸਥਾਨ ਅਤੇ ਸਮੇਂ ‘ਤੇ ਮਿਜ਼ਾਈਲ ਛੱਡਣ ਦੀ ਉੱਤਰੀ ਕੋਰੀਆਈ ਦੀ ਸਮਰੱਥਾ ਨੂੰ ਵਿਖਾਉਣਾ ਹੈ ਹਥਿਆਰ ਮਾਹਿਰਾਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਮਿਜ਼ਾਈਲ ਦੀ ਉੱਚਾਈ ਅਤੇ ਉਡਾਣ ਸਮੇਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਉਸ ਮਿਜ਼ਾਈਲ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਜਿਸਦਾ ਚਾਰ ਜੁਲਾਈ ਨੂੰ ਪ੍ਰੀਖਣ ਕੀਤਾ ਗਿਆ ਸੀ ਇਹ ਮਿਜ਼ਾਈਲ 10,000 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ ਜਿਸਦਾ ਮਤਲਬ ਹੈ ਕਿ ਇਹ ਨਿਊਯਾਰਕ ਜਿਹੇ ਪੂਰਬੀ ਤੱਟ ‘ਤੇ ਵਸੇ ਅਮਰੀਕੀ ਸ਼ਹਿਰਾਂ ਤੱਕ ਪਹੁੰਚ ਸਕਦੀ ਹੈ।
ਦੱਖਣੀ ਕੋਰੀਆ ਨੇ ਅਮਰੀਕੀ ਮਿਜ਼ਾਈਲ ਨੂੰ ਤਾਇਨਾਤ ਕਰਨ ਦੀ ਪ੍ਰਕਿਰਿਆ ਕੀਤੀ ਤੇਜ਼
ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਹਾਲੀਆ ਅੰਤਰਮਹਾਂਦੀਪ ਬੈਲਿਸਿਟਕ ਮਿਜ਼ਾਈਲ ਪ੍ਰੀਖਣ ਨੇ ਚੀਨ ਦੇ ਸਖ਼ਤ ਵਿਰੋਧ ਦੇ ਬਾਵਜੂਦ ਉਨ੍ਹਾਂ ਦੇ ਦੇਸ਼ ਨੂੰ ਅਮਰੀਕੀ ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਤਾਇਨਾਤੀ ਦੀ ਪ੍ਰਕਿਰਿਆ ਤੇਜ਼ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਸ਼ੁੱਕਰਵਾਰ ਦੇਰ ਰਾਤ ਨੂੰ ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕੀ ਫੌਜ ਰਣਨੀਤਿਕ ਹਥਿਆਰਾਂ ਨੂੰ ਦੱਖਣੀ ਕੋਰੀਆ ‘ਚ ਤਾਇਨਾਤ ਕਰੇਗੀ।
ਰਾਸ਼ਟਰਪਤੀ ਅਹੁਦੇ ਤੋਂ ਹਟਾਈ ਗਈ ਪਾਰਕ ਗਿਊਨ ਹੇਅ ਦੀ ਸਰਕਾਰ ਤਹਿਤ ਥਾੜ ਰੱਖਿਆ ਪ੍ਰਣਾਲੀ ਦੇ ਕਈ ਹਿੱਸਿਆਂ ਨੂੰ ਦੇਸ਼ ‘ਚ ਲਿਆਇਆ ਗਿਆ ਸੀ ਪਰ ਨਵੇਂ ਆਗੂ ਮੂਨ ਜੇਈ-ਇਨ ਨੇ ਪਿਛਲੇ ਮਹੀਨੇ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਸੀ ਉਨ੍ਹਾਂ ਨੇ ਇਸਦੇ ਪਿੱਛੇ ਨਵੇਂ ਵਾਤਾਵਰਨੀ ਪ੍ਰਭਾਵਾਂ ਦਾ ਮੁਲਾਂਕਣ ਕਰਨ ਦੀ ਜ਼ਰੂਰਤ ਦਾ ਹਵਾਲਾ ਦਿੱਤਾ ਸੀ।
ਰੱਖਿਆ ਮੰਤਰੀ ਸੋਂਗ ਯੋਂਗ-ਮੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਉੱਤਰੀ ਕੋਰੀਆ ਦੇ ਹਾਲੀਆ ਪ੍ਰੀਖਣ ਦੇ ਜਵਾਬ ‘ਚ ਅਸੀਂ ਥਾੜ ਬੈਟਰੀ ਦੇ ਬਚੇ ਹੋਏ ਹਿੱਸਿਆਂ ਦੀ ਤਾਇਨਾਤੀ ‘ਤੇ ਜਲਦ ਹੀ ਵਿਚਾਰ-ਵਟਾਂਦਰਾ ਸ਼ੁਰੂ ਕਰਾਂਗੇ ਥਾੜ ਬੈਟਰੀ ਛੇ ਇੰਸਪੈਕਟਰ ਮਿਜ਼ਾਈਲ ਲਾਂਚਰਾਂ ਨਾਲ ਬਣੀ ਹੈ ਦੋ ਲਾਂਚਰਾਂ ਨੂੰ ਸੋਲ ਤੋਂ ਲਗਭਗ 300 ਕਿਲੋਮੀਟਰ ਦੱਖਣ ‘ਚ ਸਥਿੱਤ ਸਿਓਂਗਜੂ ਕਾਊਂਟੀ ‘ਚ ਤਾਇਨਾਤ ਕੀਤਾ ਗਿਆ ਹੈ।
ਉੱਤਰੀ ਕੋਰੀਆਈ ਖਤਰੇ ਲਈ ਰੂਸ, ਚੀਨ ਜ਼ਿੰਮੇਵਾਰ: ਟਿਲਰਸਨ
ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਉੱਤਰੀ ਕੋਰੀਆ ਦੇ ਹਾਲੀਆ ਬੈਲਿਸਿਟਕ ਮਿਜ਼ਾਈਲ ਪ੍ਰੀਖਣ ਦੀ ਨਿੰਦਾ ਕਰਦਿਆਂ ਕਿਹਾ ਕਿ ਉੱਤਰੀ ਕੋਰੀਆ ਦੀ ਪਰਮਾਣੂ ਹਥਿਆਰਾਂ ਦੀ ਲਗਾਤਾਰ ਹੋੜ ਲਈ ਰੂਸ ਅਤੇ ਚੀਨ ਵਿਸ਼ਿਸਟ ਅਤੇ ਖਾਸ ਤੌਰ ‘ਤੇ ਜ਼ਿੰਮੇਵਾਰ ਹੈ।
ਉਨ੍ਹਾਂ ਨੇ ਉੱਤਰੀ ਕੋਰੀਆ ਦੀ ਅਲੱਗ ਥਲੱਗ ਪਈ ਸਰਕਾਰ ਨੂੰ ਪਰਮਾਣੂ ਹਥਿਆਰ ਪ੍ਰੋਗਰਾਮ ਦੇ ਵਾਸਤੇ ਮੁੱਖ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਲਈ ਰੂਸ ਅਤੇ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੀਆਂ ਕਈ ਤਜਵੀਜ਼ਾਂ ਦੀ ਉਲੰਘਣਾ ਕੀਤੀ ਹੈ ਟਿਲਰਸਨ ਨੇ ਸਾਰੇ ਦੇਸ਼ਾਂ ਤੋਂ ਉੱਤਰੀ ਕੋਰੀਆ ਖਿਲਾਫ਼ ਸਖ਼ਤ ਰਵੱਈਆ ਅਪਾਉਣ ਦੀ ਅਪੀਲ ਕੀਤੀ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਮਜ਼ਬੂਤ ਕਰਨ ਲਈ ਕਿਹਾ ਤਾਂ ਕਿ ਇਹ ਯਕੀਨੀ ਕੀਤੀ ਜਾਵੇ ਕਿ ਉੱਤਰੀ ਕੋਰੀਆ ਪਰਮਾਣੂ ਹਥਿਆਰਾਂ ਦੀ ਲਗਾਤਾਰ ਹੋੜ ਕਰਨ ਅਤੇ ਇਨ੍ਹਾਂ ਦੀ ਵਰਤੋਂ ਕਰਨ ਲਈ ਨਤੀਜੇ ਭੁਗਤੇ।