Mall Singh Wala Mansa: 8-9 ਫੁੱਟ ਡੂੰਘਾ ਟੋਆ ਪੁੱਟਿਆ
Mall Singh Wala Mansa: ਮਾਨਸਾ (ਸੁਖਜੀਤ ਮਾਨ)। ਮਾਨਸਾ ਜ਼ਿਲ੍ਹੇ ’ਚ ਸ਼ਨੀਵਾਰ ਰਾਤ ਇੱਕ ਮਿਜਾਇਲ ਦੇ ਡਿੱਗਣ ਨਾਲ ਜ਼ੋਰਦਾਰ ਧਮਾਕਾ ਹੋਇਆ। ਇਹ ਮਿਜਾਇਲ ਪਿੰਡ ਮੱਲ ਸਿੰਘ ਵਾਲਾ ਦੇ ਖੇਤਾਂ ’ਚ ਡਿੱਗੀ ਜਿਸ ਕਾਰਨ ਜ਼ਮੀਨ ’ਚ 8-9 ਫੁੱਟ ਡੂੰਘਾ ਖੱਡਾ ਹੋ ਗਿਆ ਹੈ। ਇਸ ਘਟਨਾ ‘ਚ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ। ਸਵੇਰੇ ਪੁਲਿਸ ਅਤੇ ਫੌਜ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਮੱਲ ਸਿੰਘ ਵਾਲਾ ਵਾਸੀਆਂ ਨੇ ਦੱਸਿਆ ਕਿ ਰਾਤ ਦੇ ਕਰੀਬ 2 ਵਜੋ ਹੋਏ ਵਿਸਫੋਟ ਤੋਂ ਬਾਅਦ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਰਾਤ ਤੋਂ ਹੀ ਘਟਨਾਸਥਾਨ ਤੇ ਸਖਤ ਨਿਗਰਾਨੀ ਰੱਖੀ ਗਈ। ਪਿੰਡ ਵਾਸੀਆਂ ਅਨੁਸਾਰ ਮਿਜਾਇਲ ਦੇ ਟੁਕੜੇ ਕਾਫੀ ਦੂਰ-ਦੂਰ ਤੱਕ ਬਿਖਰੇ ਹੋਏ ਸਨ। ਮਿਜ਼ਾਇਲ ਦੇ ਪ੍ਰਭਾਵ ਨਾਲ ਜ਼ਮੀਨ ’ਚ ਲਗਪਗ 8 ਤੋਂ 9 ਫੁੱਟ ਗਹਿਰਾ ਖੱਡਾ ਬਣ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਭਾਰਤੀ ਫੌਜ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਹੈ। Mall Singh Wala Mansa
Read Also : Bathinda Sirens News: ਬਠਿੰਡਾ ‘ਚ ਲਗਾਤਾਰ ਬੋਲ ਰਹੇ ਖਤਰੇ ਦੇ ‘ਘੁੱਗੂ’
ਫੌਜ ਦੀ ਮਾਹਿਰ ਟੀਮ ਜਲਦ ਮੌਕੇ ਤੇ ਪਹੁੰਚ ਕੇ ਮਿਜਾਇਲ ਦੇ ਬਿਖਰੇ ਹੋਏ ਟੁਕੜਿਆਂ ਨੂੰ ਇਕੱਠਾ ਕਰੇਗੀ ਅਤੇ ਪੂਰੇ ਮਾਮਲੇ ਦੀ ਜਾਂਚ ਕਰੇਗੀ। ਜ਼ਿਲ੍ਹਾ ਅਧਿਕਾਰਾਂ ਨੇ ਇਸ ਘਟਨਾ ਦੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਹੈ ਪਰ ਖੇਤਰ ’ਚ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਹਨ। ਘਟਨਾ ਦੇ ਬਾਅਦ ਸਥਾਨਕ ਲੋਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਡਟੀਆਂ ਹੋਈਆਂ ਹਨ ਅਤੇ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ।