ਦੇਣੇ ਪੈਣਗੇ ਕਈ ਸਵਾਲਾਂ ਦੇ ਜਵਾਬ
ਪਟਨਾ: ਬੇਨਾਮੀ ਜਾਇਦਾਦ ਮਾਮਲੇ ਵਿੱਚ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਧੀ ਮੀਸਾ ਭਾਰਤੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫ਼ਤਰ ਪਹੁੰਚ ਗਈ ਹੈ। ਉਸ ਦੇ ਨਾਲ ਉਨ੍ਹਾਂ ਦੇ ਪਤੀ ਸੈਲੇਸ਼ ਵੀ ਹਨ। ਉਸ ਤੋਂ ਈਡੀ ਦੇ ਅਫ਼ਸਰ ਪੁੱਛਗਿੱਛ ਕਰ ਰਹੇ ਹਨ ਜਿਨ੍ਹਾਂ ਵਿੱਚ ਮਹਿਲਾ ਆਫੀਸਰਜ਼ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਮੀਸਾ ਤੋਂ ਪੁੱਛਣ ਲਈ ਈਡੀ ਦੇ ਅਫ਼ਸਰਾਂ ਨੇ ਕਰੀਬ 40 ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ। ਈਡੀ ਨੇ ਮੀਸਾ ਅਤੇ ਉਸ ਦੇ ਪਤੀ ਨੂੰ ਸੋਮਵਾਰ ਨੂੰ ਸੰਮਨ ਜਾਰੀ ਕੀਤਾ ਸੀ। ਉਸ ਨੂੰ ਮੰਗਲਵਾਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।
ਬੇਨਾਮੀ ਪ੍ਰਾਪਰਟੀ ਦੇ ਮਾਮਲੇ ਵਿੱਚ ਈਡੀ ਨੇ ਮੀਸਾ ਭਾਰਤੀ ਦੇ ਦਿੱਲੀ ਸਥਿਤ 3 ਟਿਕਾਣਿਆਂ ‘ਤੇ 8 ਜੁਲਾਈ ਨੂੰ ਛਾਪੇ ਮਾਰੇ ਸਨ। ਅੱਜ ਦੀ ਪੁੱਛਗਿੱਛ ਤੋਂ ਬਾਅਦ ਈਡੀ ਇਹ ਤੈਅ ਕਰ ਸਕਦੀ ਹੈ ਕਿ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਜਾਵੇ ਜਾਂ ਨਹੀਂ।
ਈਡੀ ਨੂੰ ਸ਼ੱਕ ਹੈ ਕਿ ਕਾਰੋਬਾਰੀ ਬਰਿੰਦਰ ਜੈਨ ਅਤੇ ਸੁਰਿੰਦਰ ਕੁਮਾਰ ਜੈਨ ਨੇ ਕਰੀਬ 8000 ਕਰੋੜ ਦੀ ਮਨੀ ਲਾਂਡਰਿੰਗ ਦੀ ਹੈ। ਜੈਨ ਬ੍ਰਦਰਜ਼ ਨੇ ਹੀ ਮੀਸਾ ਨੂੰ ਮਨੀ ਲਾਂਡ੍ਰਿੰਗ ਦੇ ਜ਼ਰੀਏ ਦਿੱਲੀ ਦੇ ਬਿਜਵਾਸਨ ਵਿੱਚ ਕਰੀਬ ਡੇਢ ਕਰੋੜ ਦਾ ਫਾਰਮ ਹਾਊਸ ਦਿਵਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।