ਨਵੀਂ ਦਿੱਲੀ। ਪੁਲਵਾਮਾ ਹਮਲੇ ਦੇ 12 ਦਿਨ ਬਾਅਦ ਭਾਰਤੀ ਵਾਯੂਸੇਨਾ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੋਹਮੱਦ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਮੰਗਲਵਾਰ ਤੜਕੇ 3:50 ਵਜੇ ਮਿਰਾਜ-2000 ਲੜਾਕੂ ਵਿਮਾਨਾਂ ਨੇ ਪਾਕਿ ਦੀ ਸੀਮਾ ‘ਚ ਹਮਲਾ ਕੀਤਾ। ਲੇਜਰ ਗਾਈਡੇਡ ਛੇ ਬਮ ਡੇਗੇ ਗਏ। ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ, ”ਹਮਲੇ ‘ਚ ਬਾਲਾਕੋਟ ‘ਚ ਜੈਸ਼ ਦਾ ਸਬ ਤੋਂ ਵੱਡਾ ਅੱਤਵਾਦੀ ਕੈਂਪ ਤਬਾਹ ਕਰ ਦਿੱਤਾ ਗਿਆ। ਇਸ ‘ਚ ਮਸੂਦ ਅਜ਼ਹਰ ਅਤੇ ਜੈਸ਼ ਦੇ ਸੀਨੀਅਰ ਕਮਾਂਡਰ ਮਾਰੇ ਗਏ।” ਹਮਲੇ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਤਾ ‘ਚ ਕੀਤੀ ਗਈ ਬੈਠਕ ਬਾਅਦ ਪਾਕਿਸਤਾਨੀ ਰਾਸ਼ਟਰੀ ਸੁਰਖਿੱਆ ਸਮੀਤੀ ਨੇ ਕਿਹਾ ਭਾਰਤ ਨੇ ਬੇਵਜਾ ਭੜਕਾਉਣ ਵਾਲੀ ਕਾਰਵਾਈ ਕੀਤੀ ਹੈ। ਹੁਣ ਪਾਕਿਸਤਾਨ ਆਪਣੇ ਹਿਸਾਬ ਨਾਲ ਜਗ੍ਹਾਂ ਤੇ ਵਕਤ ਤੈਅ ਕਰਕੇ ਜਵਾਬ ਦੇਵੇਗਾ।
ਕੀ ਹੈ ਮਿਰਾਜ-2000
ਮਿਰਾਜ-2000 ਸਿੰਗਲ ਇੰਜਨ ਦਾ ਲੜਾਕੂ ਜਹਾਜ ਹੈ। ਇਸ ਨੂੰ ਫ੍ਰੈਂਚ ਅਵਿਏਸ਼ਨ ਕੇਂਪਨੀ ਦੈਸੋ ਨੇ ਬਣਾਇਆ ਹੈ। 1970 ‘ਚ ਇਸਦੀ ਡਿਜਾਇਨ ਤੈਆਰ ਕੀਤੀ ਞਈ ਸੀ। 1982 ‘ਚ ਭਾਰਤ ਨੇ ਫ੍ਰਾਂਸ ਤੋਂ ਮਿਰਾਜ ਜਹਾਜਾਂ ਨੂੰ ਖਰੀਦਣ ਦਾ ਫੈਸਲਾ ਕੀਤਾ ਸੀ। ਪਹਿਲੀ ਵਾਰ 36 ਸਿੰਗਲ ਸੀਟ ਮਿਰਾਜ 2000 ਐਚ ਅਤੇ ਚਾਰ ਦੋ ਸੀਟਾਂ ਵਾਲੇ ਮਿਰਾਜ ਟੀਐਚਐਸ ਚਹਾਜਾਂ ਲਈ ਆਰਡਰ ਦਿੱਤੇ ਗਏ। 1999 ‘ਚ ਕਾਰਗਿਲ ਯੁੱਧ ਦੌਰਾਨ ਮਿਰਾਜ ਨੇ ਹਿਮਾਲਿਆ ਦੀ ਉੱਚੀਆਂ ਪਹਾੜੀਆਂ ਤੇ ਪਾਕਿ ਦੇ ਟਿਕਾਨਿਆਂ ਤੇ ਰੱਜ ਕੇ ਬਮ ਬਰਸਾਏ ਸਨ। ਸਫੇਦ ਸਾਗਰ ਆਪਰੇਸ਼ਨ ਦੇ ਤਹਿਤ ਜੁਲਾਈ 1999 ‘ਚ ਮਿਰਾਜ ਜਹਾਜਾਂ ਨੂੰ ਦੋ ਸਕਵਾਡ੍ਰਨਾਂ ਨੇ 514 ਛੋਟੀਆਂ ਉਡਾਨਾਂ ਭਰੀਆਂ। 1 ਨੰਬਰ ਸਕਵਾਡ੍ਰਨ ਨੇ ਏਅਰ ਡਿਫੈਂਸ ਤੈਆਰ ਕੀਤਾ ਜਦੋਂਕਿ 7 ਨੰਬਰ ਸਕਵਾਡ੍ਰਨ ਨੇ 240 ਹਮਲੇ ਕਰਕੇ ਪਾਕਿ ਸੇਨਾ ਤੇ 55000 ਕਿਲੋ ਬਮ ਸੁੱਟੇ। ਵਾਯੂਸੇਨਾ ਕੋਲ ਫਿਲਹਾਲ ਮਿਰਾਜ 2000 ਦੇ ਦੋ ਵੱਡੇ ਬੇੜੇ ਹਨ। ਇਕ ਬੇੜੇ ‘ਚ 16 ਤੋਂ 18 ਜਹਾਜ ਹੁੰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ