ਗ੍ਰੇਨੇਟ ਵਿਸਫੋਟ ’ਚ ਨਾਬਾਲਿਗ ਦੀ ਮੌਤ, ਭਾਜਪਾ ਆਗੂ ਤੇ ਪਰਿਵਾਰ ਜ਼ਖਮੀ
ਜੰਮੂ (ਏਜੰਸੀ) । ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਗ੍ਰੇਨੇਡ ਵਿਸਫੋਟ ’ਚ ਇੱਕ ਨਾਬਾਲਿਗ ਬੱਚੇ ਦੀ ਮੌਤ ਹੋ ਗਈ, ਜਦੋਂਕਿ ਭਾਜਪਾ ਦੇ ਆਗੂ ਤੇ ਪਰਿਵਾਰ ਦੇ ਮੈਂਬਰ ਜ਼ਖਮੀ ਹੋ ਗਏ ਪੁਲਿਸ ਨੇ ਦੱਸਿਆ ਕਿ ਗ੍ਰੇਨੇਡ ਹਮਲੇ ’ਚ ਭਾਜਪਾ ਮੰਡਲ ਪ੍ਰਧਾਨ ਜਸਬੀਰ ਸਿੰਘ ਤੇ ਪਰਿਵਾਰ ਦੇ ਮੈਂਬਰਾਂ ਸਮੇਤ ਸੱਤ ਜਣੇ ਜ਼ਖਮੀ ਹੋਏ ਹਨ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਗੰਭੀਰ ਤੌਰ ’ਤੇ ਜ਼ਖਮੀ ਇੱਕ ਨਾਬਾਲਿਗ ਲੜਕੇ ਦੀ ਮੌਤ ਹੋ ਗਈ ਹੈ ਪੁਲਿਸ ਨੇ ਦੱਸਿਆ ਕਿ ਵਿਸਫੋਟ ਦੇਰ ਸ਼ਾਮ ਰਾਜੌਰੀ ਤੋਂ ਕੁਝ ਕਿਲੋਮੀਟਰ ਦੂਰ ਖਾਂਡਲੂ ਬ੍ਰਿਜ ਕੋਲ ਹੋਇਆ, ਜਿਸ ’ਚ ਸੱਤ ਵਿਅਕਤੀ ਜ਼ਖਮੀ ਹੋਏ ਹਨ ।
ਉਨ੍ਹਾਂ ਕਿਹਾ ਕਿ ਜ਼ਖਮੀਆਂ ’ਚ ਭਾਜਪਾ ਦੇ ਨੌਜਵਾਨ ਆਗੂ ਸ਼ਾਮਲ ਹਨ ਉਨ੍ਹਾਂ ਕਿਹਾ ਕਿ ਜਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਇਸ ਤੋਂ ਪਹਿਲਾਂ ਜੰਮੂ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਵਿਸਫੋਟ ਦੀ ਪੁਸ਼ਟੀ ਕੀਤੀ ਸੀ ਉਨ੍ਹਾਂ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਤਲਾਸ਼ੀ ਜਾਰੀ ਹੈ ਉਨ੍ਹਾਂ ਕਿਹਾ ਕਿ ਵਿਸਫੋਟ ਉਸ ਸਮੇਂ ਹੋਇਆ ਜਦੋਂ ਪਰਿਵਾਰ ਦੇ ਮੈਂਬਰ ਆਪਣੇ ਘਰ ਦੇ ਸਾਹਮਣੇ ਬੈਠੇ ਹੋਏ ਸਨ ਪੁਲਿਸ ਦੇ ਕੁਝ ਅਣਪਛਾਤੇ ਲੋਕਾਂ ’ਤੇ ਗ੍ਰੇਨੇਡ ਸੁੱਟ ਦਾ ਸ਼ੱਕ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਦਰਮਿਆਨ ਜੰਮੂ-ਕਸ਼ਮੀਰ ਭਾਜਪਾ ਦੇ (ਸੰਗਠਨ) ਜਨਰਲ ਸਕੱਤਰ ਅਸ਼ੋਕ ਕੌਲ ਨੇ ਹਮਲੇ ਦੀ ਨਿੰਦਾ ਕੀਤੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ