ਮੰਤਰੀ ਸਾਹਿਬ, ਕੱਲ੍ਹ ਨੂੰ ‘ਲਾਂਭਾ ਨਾ ਦੇਣਾ, ਸੜਕ ‘ਤੇ ਬੈਠੇ ਲੋਕ, ਤਾਂ ਧੀਮਾਨ ਵੀ ਬੈਠੂ ਨਾਲ!

Minister, People Sitting Road, Sit Still!

ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਵਿਧਾਨ ਸਭਾ ਅੰਦਰ ਦਿੱਤੀ ਸਿਹਤ ਮੰਤਰੀ ਨੂੰ ਚਿਤਾਵਨੀ

  • ਸੀਐੱਚਸੀ ਕਾਹਦਾ ਐ ਜੀ, ਸਾਡੇ ਉੱਥੇ ਤਾਂ ਲੋਕ ਰੈਫ਼ਰ ਹਸਪਤਾਲ ਆਖਦੇ ਹਨ, ਜਿਹੜਾ ਮਰੀਜ਼ ਆਇਆ, ਦਵਾਈ ਦਾਰੂ ਕਰਨ ਦੀ ਥਾਂ ‘ਤੇ ‘ਚੱਲ ਰੈਫ਼ਰ’!: ਧੀਮਾਨ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਹਦਾ ਹਸਪਤਾਲ ਐ ਜੀ, ਉਹਨੂੰ ਤਾਂ ਹਰ ਕੋਈ ਰੈਫ਼ਰ ਹਸਪਤਾਲ ਹੀ ਆਖਦਾ ਹੈ। ਕੋਈ ਵੀ ਮਰੀਜ਼ ਆਵੇ ਤਾਂ ਦਵਾਈ ਦਾਰੂ ਕਰਨ ਦੀ ਥਾਂ ‘ਤੇ ਸਿੱਧਾ ਹੀ ‘ਚੱਲ ਰੈਫ਼ਰ’!  ਅਮਰਗੜ੍ਹ ਹਸਪਤਾਲ ਦੇ ਹਾਲਾਤ ਬਹੁਤ ਮਾੜੇ ਹਨ ਕੱਲ੍ਹ ਨੂੰ ਸੜਕ ‘ਤੇ ਆਮ ਲੋਕਾਂ ਨੂੰ ਆਉਣਾ ਪੈ ਗਿਆ ਤਾਂ ਧੀਮਾਨ ਨੂੰ ਵੀ ਉਸੇ ਸੜਕ ‘ਤੇ ਬੈਠਣਾ ਪਏਗਾ। ਕੱਲ੍ਹ ਨੂੰ ਮੰਤਰੀ ਜੀ ਮੈਨੂੰ ‘ਲਾਂਭਾ ਨਾ ਦੇਣ।  ਇਹ ਚਿਤਾਵਨੀ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਦੇ ਦਿੱਤੀ ਹੈ। ਅਸਲ ‘ਚ ਸੁਰਜੀਤ ਸਿੰਘ ਧੀਮਾਨ ਨੇ ਸੰਗਰੂਰ ਜ਼ਿਲ੍ਹੇ ਵਿੱਚ ਆਉਂਦੇ ਸੀਐੱਸਸੀ ਅਮਰਗੜ੍ਹ ਤੇ ਸੀਐੱਚਸੀ ਅਹਿਮਦਗੜ੍ਹ ਦੇ ਦਰਜ਼ੇ ਨੂੰ ਪਹਿਲ ਦੇ ਆਧਾਰ ‘ਤੇ ਅਪਗ੍ਰੇਡ ਕਰਨ ਦਾ ਸੁਆਲ ਪੁੱਛਿਆ ਸੀ ਪਰ ਇਸ ਸੁਆਲ ਦੇ ਜੁਆਬ ਵਿੱਚ ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਸਿਰਫ਼ ‘ਨਹੀਂ ਜੀ।’, ਕਹਿੰਦੇ ਹੋਏ ਪੱਲਾ ਝਾੜ ਲਿਆ।

ਇਸ ਜੁਆਬ ਤੋਂ ਸੁਰਜੀਤ ਸਿੰਘ ਧੀਮਾਨ ਕਾਫ਼ੀ ਜ਼ਿਆਦਾ ਖਫ਼ਾ ਹੋ ਗਏ ਤੇ ਉਨ੍ਹਾਂ ਇਹ ਹਸਪਤਾਲ ਪੇਂਡੂ ਇਲਾਕੇ ਵਿੱਚ ਪੈਂਦੇ ਹਨ ਤੇ ਇਸ ਨਾਲ ਜਿਹੜੀ ਮੁੱਖ ਸੜਕ ਪੈਂਦੀ ਹੈ, ਉੱਥੇ ਲਗਾਤਾਰ ਹਾਦਸੇ ਵਾਪਰਦੇ ਰਹਿੰਦੇ ਹਨ। ਜਿਹੜੇ ਸੜਕ ਹਾਦਸੇ ਦੌਰਾਨ ਮਰੀਜ਼ ਆਉਂਦੇ ਹਨ ਉਨ੍ਹਾਂ ਨੂੰ ਰੈਫ਼ਰ ਦਿੱਤਾ ਜਾਂਦਾ ਹੈ। ਇਸ ਹਸਪਤਾਲ ਦਾ ਨਾਂਅ ਸੀਐੱਚਸੀ ਹੈ ਪਰ ਆਮ ਲੋਕਾਂ ਨੇ ਇਸ ਹਸਪਤਾਲ ਦਾ ਨਾਂਅ ਹੀ ਰੈਫਰ ਹਸਪਤਾਲ ਰੱਖ ਦਿੱਤਾ ਹੈ। ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਇਨ੍ਹਾਂ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਬਾਰੇ ਵਿਚਾਰ ਕੀਤਾ ਜਾਵੇ ਤਾਂ ਕਿ ਇਸ ਪੇਂਡੂ ਇਲਾਕੇ ਨੂੰ ਸਿਹਤ ਸੇਵਾਵਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਵੀ ਸਿਹਤ ਸੇਵਾਵਾਂ ਦੇਣਾ ਹੈ ਪਰ ਪੰਜਾਬ ਵਿੱਚ ਇਸ ਸਮੇਂ ਸਿਹਤ ਸੇਵਾਵਾਂ ਦਾ ਹੀ ਸਭ ਤੋਂ ਜਿਆਦਾ ਮਾੜਾ ਹਾਲ ਹੈ।

LEAVE A REPLY

Please enter your comment!
Please enter your name here