ਨਵੀਂ ਦਿੱਲੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਆਸਤ ’ਚ ਭੂਚਾਲ ਆ ਗਿਆ ਹੈ। ਦਿੱਲੀ ’ਚ ਪ੍ਰਦਰਸ਼ਨ ਕਰ ਰਹੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਜੋਤ ਬੈਂਸ ਨੇ ਕਿਹਾ ਕਿ ਜੇ ਜੇਲ੍ਹ ਵਿੱਚ ਬੈਠ ਕੇ ਵਿਧਾਨ ਸਭਾ ਚੋਣ ਤੇ ਪਾਰਲੀਮੈਂਟ ਚੋਣ ਲੜੀ ਜਾ ਸਕਦੀ ਹੈ ਤਾ ਸਰਕਾਰ ਵੀ ਚਲਾਈ ਜਾ ਸਕਦੀ ਹੈ। (Minister Harjot Bains)
ਬੈਂਸ ਨੇ ਕਿਹਾ ਕਿ ਉਹ ਵਕੀਲ ਵੀ ਹਨ। ਇਸ ਦੇਸ਼ ਦਾ ਸੰਵਿਧਾਨ ਹਰ ਉਸ ਨਾਗਰਿਕ ਨੂੰ ਭਾਵੇਂ ਉਹ ਜੇਲ੍ਹ ਵਿੱਚ ਹੋਵੇ ਪਰ ਉਹ ਸਜ਼ਾ ਜਾਫ਼ਤਾ ਨਾ ਹੋਵੇ, ਉਸ ਨੂੰ ਵਿਧਾਇਕੀ ਤੇ ਐੱਮ ਪੀ ਦੀ ਚੋਣ ਲੜਨ ਦੀ ਇਜਾਜ਼ਤ ਦਿੰਦਾ ਹੈ, ਫਿਰ ਜੇਲ੍ਹ ’ਚੋਂ ਸਰਕਾਰ ਵੀ ਚਲਾਈ ਜਾ ਸਕਦੀ ਹੈ। ਬੈਂਸ ਨੇ ਕਿਹਾ ਕਿ ਜੇਲ੍ਹ ਵਿੱਚ ਬੈਠ ਕੇ ਵੀ ਰਾਜ ਧਰਮ ਨਿਭਾਇਆ ਜਾ ਸਕਦਾ ਹੈ। (Minister Harjot Bains)
ਦਿੱਲੀ ਦੀ ਜਨਤਾ ਨੇ 70 ’ਚੋਂ 62 ਸੀਟਾਂ ਦੇ ਕੇ ਕੇਜਰੀਵਾਲ ਨੂੰ ਬਹੁਮਤ ਦਿੱਤਾ ਹੈ। ਇਸ ਲਈ ਉਹ ਜੇਲ੍ਹ ’ਚੋਂ ਵੀ ਰਾਜ ਧਰਮ ਨਿਭਾਉਣਗੇ। ਬੈਂਸ ਨੇ ਕਿਹਾ ਕਿ ਨੈਤਿਕਤਾ ਦੀ ਗੱਲ ਕਰਨ ਵਾਲੀ ਭਾਜਪਾ ਪਹਿਲਾਂ ਇਹ ਦੱਸੇ ਕਿ ਉਨ੍ਹਾਂ ਨੇ ਦੇਸ਼ ਦਾ ਸਭ ਤੋਂ ਘਿਨੌਣਾ ਸਕੈਮ ਕੀਤਾ, ਫੌਜੀਆਂ ਦੀਆਂ ਵਿਧਵਾਵਾਂ ਦਾ ਆਦਰਸ਼ ਸੋਸਾਇਟੀ ਘੋਟਾਲਾ ਕੀਤਾ। ਜਿਹੜੀ ਭਾਜਪਾ ਭਰੇ ਮੰਚ ’ਤੇ ਆਖਦੀ ਸੀ ਕਿ ਉਹ ਭ੍ਰਿਸ਼ਟਾਚਾਰੀ ਹਨ ਜਦੋਂ ਉਹ ਭਾਜਪਾ ਵਿੱਚ ਆਏ ਤਾਂ ਚੰਗੇ ਹੋ ਗਏ। ਬੈਂਸ ਨਂੇ ਕਿਹਾ ਕਿ ਈਡੀ ਨੂੰ ਵਿਰੋਧੀਆਂ ਨੂੰ ਖਤਮ ਕਰਨ ਲਈ ਨਹੀਂ ਸਗੋਂ ਕਲੈਕਸ਼ਨ ਏਜੰਟ ਬਣ ਕੇ ਕੰਮ ਕਰਵਾਇਆ ਜਾ ਰਿਹਾ ਹੈ।
Also Read : ਕੇਜਰੀਵਾਲ ਦੇ ਘਰ ਪਹੁੰਚੀ ਈਡੀ