Sunam News: ਜ਼ਿਲ੍ਹਾ ਪ੍ਰੀਸ਼ਦ ਜੋਨ ਸ਼ੇਰੋਂ ਤੋਂ ਚੋਣ ਜਿੱਤੇ ਪਾਲਾ ਫੌਜੀ ਦੇ ਘਰ ਪੁੱਜੇ ਮੰਤਰੀ ਅਮਨ ਅਰੋੜਾ

Sunam News
Sunam News: ਜ਼ਿਲ੍ਹਾ ਪ੍ਰੀਸ਼ਦ ਜੋਨ ਸ਼ੇਰੋਂ ਤੋਂ ਚੋਣ ਜਿੱਤੇ ਪਾਲਾ ਫੌਜੀ ਦੇ ਘਰ ਪੁੱਜੇ ਮੰਤਰੀ ਅਮਨ ਅਰੋੜਾ

ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਉੱਤਰ ਰਹੀ ਹੈ : ਅਮਨ ਅਰੋੜਾ

Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਆਮ ਆਦਮੀ ਪਾਰਟੀ ਦੇ ਉਮੀਦਵਾਰ ਜ਼ਿਲ੍ਹਾ ਪਰੀਸ਼ਦ ਜੋਨ ਸ਼ੇਰੋਂ ਤੋਂ ਜਸਪਾਲ ਸਿੰਘ ਪਾਲਾ ਫੌਜੀ ਦੇ ਚੋਣ ਜਿੱਤਣ ਉਪਰੰਤ ਆਮ ਆਦਮੀ ਪਾਰਟੀ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਉਹਨਾਂ ਦੇ ਗ੍ਰਹਿ ਸ਼ੇਰੋਂ ਵਿਖੇ ਪੁੱਜੇ, ਜਿੱਥੇ ਉਹਨਾਂ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹਾ ਪਰੀਸ਼ਦ ਦੇ ਤੀਨੇ ਜੋਨਾ ਬਡਰੁੱਖਾਂ ਤੋਂ ਸਤਿਨਾਮ ਸਿੰਘ ਕਾਲਾ ਬਡਰੁੱਖਾਂ, ਖੇੜੀ ਤੋਂ ਅੰਮ੍ਰਿਤਪਾਲ ਕੌਰ ਪਤਨੀ ਦੀਪ ਸਿੰਘ ਬਾਵਾ ਸਰਪੰਚ ਕਨੋਈ ਤੇ ਸੇਰੋਂ ਤੋਂ ਜਸਪਾਲ ਸਿੰਘ ਪਾਲਾ ਫੌਜੀ ਦੀ ਹੁੰਝਾ ਫੇਰ ਜਿੱਤ ਹਾਸਲ ਕਰਨ ਉਪਰੰਤ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਵਧਾਈਆਂ ਦਿੱਤੀਆਂ ਹਨ।

ਇਹ ਖਬਰ ਵੀ ਪੜ੍ਹੋ : IND vs SA: ਅਹਿਮਦਾਬਾਦ ’ਚ ਟੀਮ ਇੰਡੀਆ ਦਾ ਰਿਕਾਰਡ ਹੈ ਸ਼ਾਨਦਾਰ, ਸਿਰਫ ਇਸ ਟੀਮ ਤੋਂ ਮਿਲੀ ਹੈ ਹਾਰ

ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਹੈ। ਉਨਾਂ ਅੱਗੇ ਕਿਹਾ ਕਿ ਲੋਕਾਂ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਉਤਸ਼ਾਹ ਨੇ ਅਹਿਸਾਸ ਕਰਾਇਆ ਹੈ ਕਿ ਆਮ ਆਦਮੀ ਪਾਰਟੀ ਸਹੀ ਅਰਥਾਂ ’ਚ ਲੋਕਾਂ ਦੀਆਂ ਉਮੀਦਾਂ ਤੇ ਖਰੀ ਉੱਤਰ ਰਹੀ ਹੈ। ਇਸ ਮੌਕੇ ਉਹਨਾਂ ਇਕੱਤਰ ਹੋਏ ਲੋਕਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਐਡਵੋਕੇਟ ਹਰਪ੍ਰੀਤ ਸਿੰਘ ਸਿੱਧੂ, ਸਤਿਗੁਰੂ ਸਿੰਘ ਸਰਪੰਚ, ਕੁਲਦੀਪ ਸਿੰਘ ਪ੍ਰਧਾਨ, ਮਨਪ੍ਰੀਤ ਸਿੰਘ ਮਨੀ ਪੰਚ ਤੇ ਪਾਰਟੀ ਦੇ ਆਗੂ, ਵਰਕਰ ਤੇ ਪਰਿਵਾਰਿਕ ਮੈਂਬਰ ਮੌਜ਼ੂਦ ਸਨ। Sunam News