ਈਲਵਾਲ ਸਮੇਤ ਦਰਜਨ ਦੇ ਕਰੀਬ ਪਿੰਡਾਂ ਨੂੰ ਨਹੀਂ ਆਵੇਗੀ ਬਿਜਲੀ ਦੀ ਘਾਟ : ਅਮਨ ਅਰੋੜਾ | Sunam News
- ਮੇਨ ਹਾਈਵੇ ਤੋਂ ਈਲਵਾਲ ਤੱਕ 2.50 ਕਰੋੜ ਦੀ ਲਾਗਤ ਨਾਲ 18 ਫੁੱਟ ਚੌੜੀ ਕੀਤੀ ਜਾਵੇਗੀ ਸੜਕ : ਅਮਨ ਅਰੋੜਾ
ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। Sunam News: ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ, ਪ੍ਰਸ਼ਾਸਕੀ ਸੁਧਾਰ, ਸ਼ਿਕਾਇਤ ਨਿਵਾਰਨ ਤੇ ਰੋਜ਼ਗਾਰ ਉਤਪੱਤੀ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਪਿੰਡ ਈਲਵਾਲ ਵਿਖੇ ਲਗਭਗ 4.84 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ 66 ਕੇ.ਵੀ ਗਰਿੱਡ ਸਬ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ ਪਿਛਲੇ ਸਾਲ ਇਸ ਗਰਿੱਡ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਮਹਿਜ਼ ਡੇਢ ਸਾਲਾਂ ਅੰਦਰ ਹੀ ਇਸ ਗਰਿੱਡ ਨੂੰ ਪੂਰੀ ਤਰ੍ਹਾਂ ਮੁਕੰਮਲ ਕਰਕੇ ਅੱਜ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ।
ਇਹ ਖਬਰ ਵੀ ਪੜ੍ਹੋ : Onion Farming: ਪਿਆਜ਼ ਦੀ ਚੰਗੀ ਪੈਦਾਵਾਰ ਲਈ ਦਸੰਬਰ ਮਹੀਨੇ ’ਚ ਕਰੋ ਬਿਜ਼ਾਈ, ਪ੍ਰਮਾਣਿਤ ਬੀਜ਼ਾਂ ਦੀ ਹੀ ਕਰੋ ਵਰਤੋਂ
ਜਿਸ ਨਾਲ ਹੁਣ ਈਲਵਾਲ ਤੇ ਇਸ ਦੇ ਨੇੜੇ ਸਥਿਤ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਆਰੀ ਬਿਜਲੀ ਸਪਲਾਈ ਯਕੀਨੀ ਬਣ ਸਕੇਗੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ 3.81 ਕਰੋੜ ਰੁਪਏ ਦੀ ਲਾਗਤ ਨਾਲ 20 ਐਮਵੀਏ 66/11 ਕੇ.ਵੀ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ ਤੇ 1.03 ਕਰੋੜ ਰੁਪਏ ਦੀ ਲਾਗਤ ਨਾਲ ਸੁਨਾਮ- ਨਾਗਰਾ ਲਾਈਨ ਤੋਂ 3.5 ਕਿਲੋਮੀਟਰ ਦੀ ਨਵੀਂ ਲਾਈਨ ਉਸਾਰੀ ਗਈ ਹੈ ਤਾਂ ਜੋ 66 ਕੇ.ਵੀ ਗਰਿੱਡ ਨਾਗਰਾ, ਕਲੋਦੀ ਤੇ ਕਨੋਈ ਨੂੰ ਰਾਹਤ ਮਿਲ ਸਕੇ। ਉਹਨਾਂ ਦੱਸਿਆ ਕਿ ਇਸ ਗਰਿਡ ਤੋਂ 6 ਨਵੇਂ 11 ਕੇਵੀ ਫੀਡਰ ਉਸਾਰੇ ਗਏ ਹਨ। Sunam News
ਜਿਸ ਨਾਲ ਮੌਜੂਦਾ 11 ਕੇਵੀ ਲਾਈਨਾਂ ਦੀ ਲੰਬਾਈ ਘਟਣ ਦੇ ਨਾਲ ਨਾਲ ਵੋਲਟੇਜ ਵਿੱਚ ਸੁਧਾਰ ਹੋਇਆ ਹੈ। ਉਹਨਾਂ ਦੱਸਿਆ ਕਿ ਨੁਕਸ ਪੈਣ ਦੀ ਸੰਭਾਵਨਾ ਘਟਣ ਦੇ ਚਲਦਿਆਂ ਬਿਜਲੀ ਸਪਲਾਈ ਦੀ ਗੁਣਵੱਤਾ ਅਤੇ ਭਰੋਸੇ ਯੋਗਤਾ ਵਿੱਚ ਸੁਧਾਰ ਹੋਇਆ ਹੈ। ਕੈਬਿਨਟ ਮੰਤਰੀ ਨੇ ਦੱਸਿਆ ਕਿ ਇਸ ਗਰਿੱਡ ਦੇ ਚਾਲੂ ਹੋਣ ਨਾਲ ਈਲਵਾਲ, ਕੰਮੋਮਾਜਰਾ ਕਲਾਂ, ਕੰਮੋਮਾਜਰਾ ਖੁਰਦ, ਖੇੜੀ, ਗੱਗੜਪੁਰ, ਸਜੂਮਾ ਤੇ ਸੋਹੀਆਂ ਪਿੰਡਾਂ ਨੂੰ ਸਿੱਧੇ ਤੌਰ ਉਤੇ ਅਤੇ ਖੁਰਾਣਾ, ਕਲੋਦੀ, ਬਲਵਾੜ ਖੁਰਦ ਅਤੇ ਨਾਗਰੀ ਪਿੰਡਾਂ ਨੂੰ ਅਸਿੱਧੇ ਤੌਰ ਉਤੇ ਫਾਇਦਾ ਹੋਇਆ ਹੈ। ਅਮਨ ਅਰੋੜਾ ਨੇ ਦੱਸਿਆ ਕਿ ਇਸ ਗਰਿੱਡ ਲਈ ਗ੍ਰਾਮ ਪੰਚਾਇਤ ਈਲਵਾਲ ਵੱਲੋਂ ਲਗਭਗ ਇੱਕ ਏਕੜ ਜ਼ਮੀਨ ਪਾਵਰਕਾਮ ਨੂੰ ਦਿੱਤੀ ਗਈ ਹੈ। Sunam News
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਮੇਨ ਹਾਈਵੇ ਤੋਂ ਵਾਇਆ ਖੇੜੀ ਪਿੰਡ ਈਲਵਾਲ ਤੱਕ 4.30 ਕਿਲੋਮੀਟਰ ਲੰਬੀ ਸੜਕ ਨੂੰ 2.50 ਕਰੋੜ ਰੁਪਏ ਦੀ ਲਾਗਤ ਨਾਲ 10 ਫੁੱਟ ਤੋਂ ਵਧਾ ਕੇ 18 ਫੁੱਟ ਚੌੜਾ ਕਰਵਾਉਣ ਦੇ ਪ੍ਰੋਜੈਕਟ ਨੂੰ ਜਲਦੀ ਹੀ ਆਰੰਭ ਕਰਵਾਇਆ ਜਾਵੇਗਾ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਅਵਤਾਰ ਸਿੰਘ ਈਲਵਾਲ, ਚੇਅਰਮੈਨ ਮਾਰਕੀਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ, ਪੀ.ਐਸ.ਪੀ.ਸੀ.ਐਲ ਦੇ ਡਾਇਰੈਕਟਰ ਵੰਡ ਡੀ.ਪੀ.ਐਸ ਗਰੇਵਾਲ, ਚੀਫ ਇੰਜੀਨੀਅਰ ਆਰ ਤੇ ਮਿੱਤਲ, ਨਿਗਰਾਨ ਇੰਜੀਨੀਅਰ ਰਘੀਰੀਤ ਸਿੰਘ ਬਰਾੜ ਤੇ ਐਨ ਕੇ ਜਿੰਦਲ ਅਤੇ ਐਕਸੀਅਨ ਵਰਿੰਦਰ ਦੀਪਕ, ਮਨਦੀਪ ਸਿੰਘ ਜੁਆਇੰਟ ਸੈਕਟਰੀ ਪੰਜਾਬ, ਬਲਜਿੰਦਰ ਸਿੰਘ ਗੋਦਾ ਬਲਾਕ ਪ੍ਰਧਾਨ, ਗੁਰਿੰਦਰ ਪਾਲ ਸਿੰਘ ਖੇੜੀ ਬਲਾਕ ਪ੍ਰਧਾਨ, ਸਰਪੰਚ ਦੀਪ ਸਿੰਘ ਬਾਵਾ ਬਲਾਕ ਪ੍ਰਧਾਨ, ਬਲਦੇਵ ਸਿੰਘ ਸਾਬਕਾ ਸਰਪੰਚ, ਸ਼ਰੀਫ ਖਾਨ ਯੂਥ ਆਗੂ, ਸੁਰਿੰਦਰ ਸਿੰਘ ਸੋਹੀਆ ਪ੍ਰਧਾਨ ਟਰੱਕ ਯੂਨੀਅਨ, ਭਾਨੂ ਪ੍ਰਤਾਪ ਤੇ ਆਸ਼ੀਸ਼ ਜੈਨ ਵੀ ਹਾਜ਼ਰ ਸਨ। Sunam News
ਸੁਨਾਮ : ਨਵੇਂ 66 ਕੇ.ਵੀ ਗਰਿੱਡ ਸਬ ਸਟੇਸ਼ਨ ਦਾ ਉਦਘਾਟਨ ਕਰਦੇ ਹੋਏ ਕੈਬਨਟ ਮੰਤਰੀ ਅਮਨ ਅਰੋੜਾ।