ਮਾਈਨਿੰਗ : ਯੂਪੀ ‘ਚ ਛਾਪੇਮਾਰੀ

Mining, Raid, UP

ਚੰਦਰਕਲਾ ਸਮੇਤ ਕਈ ਅਧਿਕਾਰੀਆਂ ਦੇ ਘਰਾਂ ਦੀ ਲਈ ਤਲਾਸ਼ੀ

ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਤੋਂ ਵੀ ਹੋ ਸਕਦੀ ਹੈ ਪੁੱਛਗਿੱਛ

ਏਜੰਸੀ, ਉੱਤਰ  ਪ੍ਰਦੇਸ਼

ਉੱਤਰ ਪ੍ਰਦੇਸ਼ ਦੇ ਗੈਰ ਕਾਨੂੰਨੀ ਰੇਤ ਮਾਈਨਿੰਗ ਮਾਮਲੇ ‘ਚ ਸੀਬੀਆਈ ਦੀ ਤਾਬੜਤੋੜ ਛਾਪੇਮਾਰੀ ਜਾਰੀ ਹੈ ਅੱਜ ਮਾਮਲੇ ‘ਚ ਸੀਬੀਆਈ ਦੇ ਉੱਤਰ ਪ੍ਰਦੇਸ਼ ਤੇ ਦਿੱਲੀ ਦੇ 14 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਤੇ ਤਲਾਸ਼ੀ ਅਭਿਆਨ ਚਲਾਇਆ. ਜਾਂਚ ਏਜੰਸੀ ਨੇ ਉੱਤਰ ਪ੍ਰਦੇਸ਼ ਦੇ ਹਮੀਰਪੁਰ, ਨੋਇਡਾ, ਲਖਨਊ ਤੇ ਕਾਨਪੁਰ ਸਮੇਤ ਹੋਰਨਾਂ ਇਲਾਕਿਆਂ ‘ਚ ਛਾਪੇਮਾਰੀ ਕੀਤੀ. ਇਹ ਗੈਰ ਕਾਨੂੰਨੀ ਖਨਨ ਦਾ ਮਾਮਲਾ ਉਸ ਸਮੇਂ ਦਾ ਹੈ, ਜਦੋਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਕੋਲ ਖਾਨ ਮੰਤਰੀ ਦੀ ਜ਼ਿੰਮੇਵਾਰੀ ਸੀ.

ਸੀਬੀਆਈ ਸੂਤਰਾਂ ਦਾ ਕਹਿਣਾ ਹੈ ਕਿ ਮਾਮਲੇ ‘ਚ ਅਖਿਲੇਸ਼ ਯਾਦਵ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ ਮਾਮਲੇ ‘ਚ ਸੀਬੀਆਈ ਉਨ੍ਹਾਂ ਤੋਂ ਪੁੱਛਗਿੱਛ ਵੀ ਕਰ ਸਕਦੀ ਹੈ ਸੀਬੀਆਈ ਨੇ ਸਾਲ 2012-16 ਦੇ ਖਾਨ ਮੰਤਰੀ ਦੇ ਨਾਂਅ ਲਏ ਹਨ ਜ਼ਿਕਰਯੋਗ ਹੈ ਕਿ ਅਖਿਲੇਸ਼ ਯਾਦਵ ਸਾਲ 2012 ਤੋਂ 2013 ਤੱਕ ਉੱਤਰ ਪ੍ਰਦੇਸ਼ ਦੇ ਸੀਐਮ ਹੋਣ ਦੇ ਨਾਲ ਖਨਨ ਮੰਤਰੀ ਵੀ ਸਨ ਅਜਿਹੇ ‘ਚ ਮਾਮਲੇ ਦੀ ਆਂਚ ਅਖਿਲੇਸ਼ ਯਾਦਵ ਤੱਕ ਵੀ ਪਹੁੰਚ ਸਕਦੀ ਹੈ ਫਿਲਹਾਲ ਅਖਿਲੇਸ਼ ਦੇ ਵਿਧਾਇਕ ਰਮੇਸ਼ ਮਿਸ਼ਰਾ ਤੇ ਉਸ ਦੇ ਭਰਾ ਦਿਨੇਸ਼ ਕੁਮਾਰ ਨੂੰ ਸੀਬੀਆਈ ਨੇ ਮਾਮਲੇ ‘ਚ ਮੁਲਜ਼ਮ ਬਣਾਇਆ ਹੈ ਕਾਨਪੁਰ ਦੇ ਰਹਿਣ ਵਾਲੇ ਦਿਨੇਸ਼ ਕੁਮਾਰ ਇੱਕ ਕਾਰੋਬਾਰੀ ਹਨ ਸੀਬੀਆਈ ਸੂਤਰਾਂ ਨੇ ਦੱਸਿਆ ਕਿ ਇਸ ਗੈਰ ਕਾਨੂੰਨੀ ਖਨਨ ਮਾਮਲੇ ‘ਚ ਸਰਕਾਰੀ ਅਧਿਕਾਰੀਆਂ ਸਮੇਤ 11 ਵਿਅਕਤੀ ਸ਼ਾਮਲ ਹਨ

ਆਈਏਐੱਸ ਅਧਿਕਾਰੀ ਚੰਦਰਕਲਾ ‘ਤੇ ਲੱਗੇ ਦੋਸ਼

ਆਈਏਐੱਸ ਅਧਿਕਾਰੀ ਚੰਦਰਕਲਾ ‘ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਰੋਕ ਦੇ ਬਾਵਜ਼ੂਦ ਖਨਨ ਲੀਜ਼ ਦੀ ਮਨਜ਼ੂਰੀ ਦੇਣ ‘ਤੇ ਉਸ ਨੂੰ ਰਿਨਿਊ ਕਰਨ ਦਾ ਦੋਸ਼ ਹੈ ਸੀਬੀਆਈ ਦੀ ਛਾਪੇਮਾਰੀ ‘ਚ ਉਨ੍ਹਾਂ ਕੋਲੋਂ ਪ੍ਰਾਪਰਟੀ ਦੇ ਦਸਤਾਵੇਜ਼ ਬਰਾਮਦ ਹੋਏ ਹਨ ਨਾਲ ਹੀ ਉਨ੍ਹਾਂ ਦੇ ਲਾਕਰ ਤੇ ਕੁਝ ਜਵੈਲਰੀ ਨੂੰ ਜ਼ਬਤ ਕੀਤਾ ਗਿਆ ਹੈ ਉੱਥੇ ਹੀ ਆਦਿਲ ਖਾਨ ‘ਤੇ ਤੱਤਕਾਲੀਨ ਖਾਨ ਮੰਤਰੀ ਗਾਇਤਰੀ ਪ੍ਰਜਾਪਤੀ ਦੀ ਸਿਫਾਰਿਸ਼ ਤੋਂ ਲੀਜ਼ ਹਾਸਲ ਕਰਨ ਦਾ ਦੋਸ਼ ਹੈ ਸੀਬੀਆਈ ਨੇ ਆਦਿਲ ਖਾਨ ਦੇ ਲਖਨਊ ਤੇ ਦਿੱਲੀ ਦੇ ਲਾਜਪਤ ਨਗਰ ਸਥਿੱਤ ਟਿਕਾਣੇ ‘ਤੇ ਛਾਪੇਮਾਰੀ ਕੀਤੀ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।