ਕਰਿਆਣੇ ਦੀ ਦੁਕਾਨ ਨੂੰ ਲੱਗੀ ਅੱਗ ਲੱਖਾਂ ਦਾ ਹੋਇਆ ਨੁਕਸਾਨ
ਲਹਿਰਾਗਾਗਾ (ਰਾਜ ਸਿੰਗਲਾ) ਸਥਾਨਕ ਸ਼ਹਿਰ ਲਹਿਰਾਗਾਗਾ ਦੇ ਵਾਰਡ ਨੰਬਰ 10 ਵਿਖੇ ਥਾਣੇ ਦੇ ਨਜ਼ਦੀਕ ਇਕ ਵਿਜੇ ਕੁਮਾਰ ਪੁੱਤਰ ਰਾਮਪਾਲ ਕਰਿਆਨਾ ਅਤੇ ਕਨਫੈਕਸ਼ਨਰੀ ਦੀ ਦੁਕਾਨ ‘ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਅੱਗ ਦੇ ਲੱਗਣ ਕਾਰਨ ਦੁਕਾਨ ‘ਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਸ ਸਬੰਧੀ ਦੁਕਾਨਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਕਰੀਬ 9 ਵਜੇ ਦੁਕਾਨ ਤੇ ਆਇਆ ਤਾਂ ਸ਼ਟਰ ਖੁੱਲ੍ਹਦੇ ਹੀ ਉਸ ਨੇ ਦੇਖਿਆ ਕਿ ਦੁਕਾਨ ‘ਚ ਅਗ ਲੱਗੀ ਹੋਈ ਹੈ, ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਿਹਾ। ਜਦੋਂ ਤੱਕ ਅੱਗ ਬੁਝਾਉਂਦੇ ਉਦੋਂ ਤੱਕ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।