ਕੌਮੀ ਪੱਧਰ ‘ਤੇ ਵੱਡੀ ਜ਼ਿਮੇਵਾਰੀ ਮਿਲਣ ਦੀ ਕਿਆਸ
ਮੁੰਬਈ | ਲੋਕ ਸਭਾ ਚੋਣਾਂ ‘ਚ ਕਰਾਰੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਹੁਣ ਮੁੰਬਈ ਪਾਰਟੀ ਪ੍ਰਧਾਨ ਮਿਲਿੰਦ ਦੇਵੜਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਨਾਲ ਹੀ ਦੇਵੜਾ ਨੇ ਸੂਬੇ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਅਗਵਾਈ ਦੇਣ ਲਈ ਤਿੰਨ ਮੈਂਬਰੀ ਪੈਨਲ ਗਠਿਤ ਕਰਨ ਦਾ ਵੀ ਮਤਾ ਰੱਖਿਆ ਹੈ ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਦੇਵੜਾ ਨੂੰ ਕੌਮੀ ਪੱਧਰ ‘ਤੇ ਪਾਰਟੀ ‘ਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਕਾਫ਼ੀ ਮਾਨ ਮਨੌਵਲ ਤੋਂ ਬਾਅਦ ਵੀ ਪਾਰਟੀ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਇਸ ਤੋਂ ਬਾਅਦ ਸੀਨੀਅਰ ਆਗੂ ਮੋਤੀ ਲਾਲ ਵੋਰਾ ਨੂੰ ਕਾਂਗਰਸ ਨੇ ਅੰਤਰਿਮ ਪ੍ਰਧਾਨ ਬਣਾਇਆ ਸੀ ਹਾਲਾਂਕਿ ਕਾਂਗਰਸ ਦੇ ਅੰਦਰੋਂ ਹੀ ਪਾਰਟੀ ਪ੍ਰਧਾਨ ਅਹੁਦੇ ‘ਤੇ ਕਿਸੇ ਨੌਜਵਾਨ ਚਿਹਰੇ ਨੂੰ ਲਿਆਉਣ ਦੀ ਵਕਾਲਤ ਕੀਤੀ ਗਈ ਮਿਲਿੰਦ ਦੇਵੜਾ ਦੇ ਅਸਤੀਫ਼ੇ ‘ਤੇ ਮਹਾਂਰਾਸ਼ਟਰ ਭਾਜਪਾ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਵਿਅੰਗ ਕੱਸਿਆ ਹੈ ਪਾਰਟੀ ਆਗੂ ਸ਼ਾਇਨਾ ਐਨਸੀ ਨੇ ਕਿਹਾ, ‘ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਤੇ ਉਹ ਇਸ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਮਹਾਂਰਾਸ਼ਟਰ ‘ਚ ਅਗਲੇ ਕੁਝ ਮਹੀਨਿਆਂ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਕਾਂਗਰਸ ‘ਚ ਵੱਡੇ ਆਗੂ ਆਪਣੇ ਅਹੁਦੇ ਛੱਡ ਰਹੇ ਹਨ ਪ੍ਰਿਥਵੀ ਰਾਜ ਚੌਹਾਨ ਪਹਿਲਾਂ ਹੀ ਮਹਾਂਰਾਸ਼ਟਰ ਕਾਂਗਰਸ ਦਾ ਪ੍ਰਧਾਨਗੀ ਅਹੁਦਾ ਛੱਡ ਚੁੱਕੇ ਹਨ ਤੇ ਹੁਣ ਮਿਨਿੰਗ ਦੇਵੜਾ ਨੇ ਅਸਤੀਫਾ ਦੇ ਦਿੱਤਾ ਹੈ ਆਖਰ ਉਹ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।