ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home ਦੇਸ਼ ਅੱਧੀ ਰਾਤੀਂ ਚੋ...

    ਅੱਧੀ ਰਾਤੀਂ ਚੋਰਾਂ ਨੇ ATM ਭੰਨਣ ਦੀ ਕੀਤੀ ਕੋਸ਼ਿਸ਼

    Midnight thieves tried to break the ATM

    ਸੀਸੀਟੀਵੀ ਕੈਮਰਿਆਂ ‘ਚ ਕੈਦ ਹੋਈਆਂ ਤਸਵੀਰਾਂ, ਪੁਲਿਸ ਜਾਂਚ ‘ਚ ਜੁੱਟੀ

    ਫਿਰੋਜ਼ਪੁਰ (ਸਤਪਾਲ ਥਿੰਦ) । ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਪੈਂਦੇ ਪਿੰਡ ਖਾਈ ਫੇਮੇ ਕੀ ਸਥਿਤ ਕੋਆਪਰੇਟਿਵ ਬੈਂਕ ਦੇ ਲੱਗੇ ਏਟੀਐੱਮ (ATM) ਨੂੰ ਅੱਧੀ ਰਾਤ ਲੁੱਟਣ ਦੀ ਕੋਸ਼ਿਸ਼ ‘ਚ ਕੁਝ ਵਿਅਕਤੀਆਂ ਵੱਲੋਂ ਭੰਨਣ ਦੀ ਕੋਸ਼ਿਸ਼ ਕੀਤੀ ਗਈ ਜੋ ਨਕਾਮ ਹੋਈ। ਦਿਨ ਚੜਦਿਆ ਜਦ ਇਸ ਦਾ ਲੋਕਾਂ ਨੂੰ ਲੱਗਾ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਛਾਣਬੀਣ ਕਰਦਿਆ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਮਜੀਤ ਕੌਰ ਬ੍ਰਾਂਚ ਮੈਨੇਜਰ ਕੋਆਰਪਰੇਟਿਵ ਬੈਂਕ ਖਾਈ ਫੇਮੇ ਕੀ ਨੇ ਦੱਸਿਆ ਕਿ ਬੈਂਕ ਦੇ ਨਾਲ ਹੀ ਬੈਂਕ ਦਾ ਏਟੀਐੱਮ ਲੱਗਾ ਹੋਇਆ ਹੈ,

    ਜਿਸ ਵਿਚ ਤਕਰੀਬਨ 5 ਲੱਖ ਦਾ ਤੱਕ  ਕੈਸ਼ ਪਿਆ ਸੀ, ਜਿਸ ਨੂੰ ਰਾਤ ਕਰੀਬ ਢਾਈ ਵਜੇ ਅਣਪਛਾਤੇ ਵਿਅਕਤੀਆਂ ਨੇ ਗੈਸ ਕਟਰ ਨਾਲ ਤੋੜਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਭੰਨਤੋੜ ਕਰ ਦਿੱਤੀ, ਜਿਸ ਨਾਲ ਏਟੀਐੱਮ ਦਾ ਕਾਫੀ ਨੁਕਸਾਨ ਹੋਇਆ ਹੈ। ਵਾਰਦਾਤ ਏਟੀਐਮ ‘ਚ ਲੱਗੇ ਸੀਸਟੀਵੀ ਕੈਮਰਿਆ ‘ਚ ਕੈਦ ਹੋ ਗਏ, ਜਿਸ ਵਿਚ ਤਿੰਨ ਅਣਪਛਾਤੇ ਜਿਹਨਾਂ ਦੇ ਮੂੰਹ ਢੱਕੇ ਹੋਏ ਸਨ, ਜਿਹਨਾਂ ਗੈਸ ਕਟਰ ਦੀ ਕੋਸ਼ਿਸ਼ ਨਾਲ ਏਟੀਐਮ ਭੰਨਣ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਬੈਂਕ ਮੈਨੇਜਰ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ  ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਹੀ ਵੀ ਖਾਈ ਫੇਮੇ ਕਿ ਵਿਖੇ ਲੱਗਿਆ ਐੱਸਬੀਆਈ ਬੈਂਕ ਦਾ ਚੋਰਾਂ ਵੱਲੋਂ ਏਟੀਐਮ ਭੰਨਿਆ ਗਿਆ ਸੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here