ਮਾਈਕ੍ਰੋਸਾਫ਼ਟ ਨੇ ਸੰਸਾਰ ਆਰਥਿਕ ਮੰਦੀ ਕਾਰਨ ਲਿਆ ਵੱਡਾ ਫੈਸਲਾ

Microsoft

11000 ਕਰਮਚਾਰੀਆਂ ਦੀ ਕਰੇਗਾ ਛਾਂਟੀ

ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੀ ਸਿਰਕੱਢ ਸਾਫ਼ਟਵੇਅਰ ਕੰਪਨੀ ਮਾਈਕ੍ਰੋਸਾਫ਼ਟ (Microsoft) ਸੰਸਾਰ ਆਰਥਿਕ ਮੰਦੀ ਦੇ ਡਰ ਦੇ ਮੱਦੇਨਜ਼ਰ ਆਪਣੇ ਕਰੀਬ 11 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰੇਗਾ। ਸਕਾਈ ਨਿਊਜ਼ ਨੇ ਇਹ ਖ਼ਬਰ ਦਿੱਤੀ ਹੈ। ਮੰਗਲਵਾਰ ਨੂੰ ਜਾਰੀ ਰਿਪੋਰਟ ’ਚ ਕਿਹਾ ਗਿਆ ਕਿ ਇਹ ਗਿਣਤੀ ਮਾਈਕ੍ਰੋਸਾਫ਼ਟ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ 5 ਫੀਸਦੀ ਹੈ ਜਦੋਂਕਿ ਇੱਕ ਮਾਹਿਰ ਨੇ ਦੱਸਿਆ ਕਿ ਇਹ ਗਿਣਤੀ ਵਧ ਵੀ ਸਕਦੀ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਮਾਈਕ੍ਰੋਸਾਫ਼ਟ (Microsoft) ਪ੍ਰਮੁੱਖ ਸੱਤਿਆ ਨਡੇਲਾ 24 ਜਨਵਰੀ ਨੂੰ ਵਿੱਤੀ ਨਿਵੇਸ਼ਕਾਂ ਨੂੰ ਅੱਪਡੇਟ ਤੋਂ ਪਹਿਲਾਂ ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕਰ ਸਕਦੇ ਹਨ। 1.78 ਖਰਬ ਵਾਲੀ ਇਸ ਕੰਪਨੀ ’ਚ ਦੁਨੀਆਂ ਭਰ ’ਚੋਂ ਦੋ ਲੱਖ 20 ਹਜ਼ਾਰ ਤੋਂ ਵੱਧ ਕਰਮਚਾਰੀ ਹਨ ਰਿਪੋਰਟ ਅਨੁਸਾਰ, ਸਾਫ਼ਟਵੇਅਰ ਕੰਪਨੀਆਂ ’ਚ ਮਾਈਕ੍ਰੋਸਾਫ਼ਟ ਤੇ ਅਮੇਜੋਨ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਸੈਂਕੜੇ ਨਵੇਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਤੋਂ ਬਾਅਦ ਸੰਸਾਰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ