ਮੇਵਾ ਰਾਮ ਇੰਸਾਂ ਨੇ 21ਵੀਂ ਵਾਰ ਕੀਤਾ ਖੂਨਦਾਨ

(ਸੱਚ ਕਹੂੰ ਨਿਊਜ਼)
ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ 55ਵੇਂ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਬਲਾਕ ਕਲਿਆਣ ਨਗਰ ਵਾਸੀ ਯੂਥ 45 ਮੈਂਬਰ ਅਤੇ ਸ਼ਾਹ ਸਤਿਨਾਮ ਜੀ ਕਾਲਜ ਆਫ ਐਜੂਕੇਸ਼ਨ ਦੇ ਲਾਇਬ੍ਰੇਰੀਅਨ ਮੇਵਾ ਰਾਮ ਇੰਸਾਂ ਨੇ ਖੂਨਦਾਨ ਕੀਤਾ। ਮੇਵਾ ਰਾਮ ਇੰਸਾਂ ਨੇ ਕਿਹਾ ਕਿ ਉਹ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਦੇ ਚੱਲਦੇ ਹੋਏ ਖੂਨਦਾਨ ਸਮੇਤ 142 ਮਾਨਵਤਾ ਭਲਾਈ ਦੇ ਕਾਰਜ਼ ਕਰਕੇ ਹਰ ਮੌਕੇ ਮਨਾਉਂਦੇ ਹਨ।

ਇਸੇ ਕੜੀ ’ਚ ਬੀਤੇ ਦਿਨ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਥਿਤ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਵਿਖੇ ਜਾ ਕੇ ਖੂਨਦਾਨ ਕੀਤਾ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ 20 ਵਾਰ ਖੂਨਦਾਨ ਕਰ ਚੁੱਕੇ ਹਨ। ਉਨ੍ਹਾਂ ਆਮ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਮਾਨਵਤਾ ਭਲਾਈ ਲਈ 142 ਕਾਰਜ ਕਰਕੇ ਪਰਿਵਾਰ ’ਚ ਆਉਣ ਵਾਲੇ ਸ਼ੁਭ ਮੌਕੇ ਮਨਾਉਣ। ਤਾਂ ਜੋ ਸਮਾਜ ਦਾ ਭਲਾ ਹੋ ਸਕੇ। ਇਸ ਦੇ ਨਾਲ ਹੀ ਬੱਲਡ ਬੈਂਕ ਪ੍ਰਬੰਧਕਾਂ ਭਨੇ ਮੇਵਾਰਾਮ ਇੰਸਾਂ ਨੂੰ ਮੈਡਲ ਪਾ ਕੇ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ