ਥੀਏਟਰ ’ਚ 50 ਫੀਸਦੀ ਦਰਸ਼ਕ ਬੈਠ ਸਕਣਗੇ
ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਦੇੇ ਮੱਠਾ ਪੈਂਦਿਆਂ ਹੀ ਹੁਣ ਪਾਬੰਦੀਆਂ ’ਚ ਢਿੱਲ ਮਿਲਣੀ ਸ਼ੁਰੂ ਹੋ ਗਈ ਹੈ ਰਾਜਧਾਨੀ ਦਿੱਲੀ ’ਚ ਅੱਜ ਸੋਮਵਾਰ ਤੋਂ ਮੈਟਰੋ ਤੇ ਬੱਸ ਸੇਵਾ 100 ਫੀਸਦੀ ਸਮਰੱਥਾ ਨਾਲ ਸ਼ੁਰੂ ਹੋ ਗਈ ਇਸ ਦੇ ਨਾਲ ਹੀ 50 ਫੀਸਦੀ ਸਮਰੱਥਾ ਨਾਲ ਸਿਨੇਮਾ ਥੀਏਟਰ ਤੇ ਮਲਟੀਪਲੇਕਸ ਵੀ ਖੁੱਲ੍ਹ ਗਏ ਹਨ।
ਜ਼ਿਕਰਯੋਗ ਹੈ ਕਿ ਰਾਜਧਾਨੀ ’ਚ ਅਪਰੈਲ ਤੇ ਮਈ ਮਹੀਨੇ ’ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਵਾਇਰਸ ਦੇ ਮਾਮਲਿਆਂ ਤੇ ਮੌਤਾਂ ’ਚ ਖੌਫ਼ਨਾਕ ਵਾਧਾ ਦਰਜ ਕੀਤਾ ਗਿਆ ਸੀ ਹਾਲਾਂਕਿ ਪਿਛਲੇ ਕੁਝ ਹਫ਼ਤਿਆਂ ’ਚ ਹਾਲਾਤ ਸੁਧਰੇ ਹਨ ਇਸ ਦੀ ਬਦੌਲਤ ਹੁਣ ਪਾਬੰਦੀਆਂ ’ਚ ਢਿੱਲ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਹੀ ਹੁਣ ਵਿਆਹ ’ਚ ਵੀ 20 ਦੀ ਬਜਾਇ 100 ਵਿਅਕਤੀ ਸ਼ਾਮਲ ਹੋ ਸਕਣਗੇ ਇਸ ਦੇ ਨਾਲ ਹੀ ਹੁਣ ਲੋਕ ਘਰ, ਕੋਰਟ ਤੋਂ ਇਲਾਵਾ ਬਾਹਰ ਬੈਂਕਵੇਟ ਹਾਲ ’ਚ ਵੀ ਵਿਆਹ ਦਾ ਪ੍ਰੋਗਰਾਮ ਕਰ ਸਕਣਗੇ ਪਰ ਉੱਥੇ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਇਸ ਤੋਂ ਇਲਾਵਾ ਅੰਤਿਮ ਯਾਤਰਾ ’ਚ 100 ਵਿਅਕਤੀ ਸ਼ਾਮਲ ਹੋ ਸਕਣਗੇ।
ਇਹ ਵੀ ਖੁੱਲ੍ਹਣਗੇ
ਦਿੱਲੀ ’ਚ ਵਾਟਰ ਤੇ ਮਨੋਰੰਜਨ ਪਾਰਕ ਵੀ ਖੁੱਲ੍ਹੇ, ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ।
ਸਵੀਮਿੰਗ ਪੂਲ ਨੂੰ ਵੀ ਖੋਲ੍ਹਣ ਦੀ ਮਨਜ਼ੂਰੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ