ਪੁਲਿਸ ਚੋਰਾਂ ਦੀ ਪੈੜ ਨੱਪਣ ’ਚ ਨਾਕਾਮ | Motorcycle Stolen
Motorcycle Stolen: (ਰਮਨੀਕ ਬੱਤਾ) ਭਦੌੜ। ਭਦੌੜ ’ਚ ਨਿਤ ਦਿਨ ਬਾਈਕ ਚੋਰੀ ਹੋਣ ਦਾ ਸਿਲਸਿਲਾ ਲੰਬੇ ਸਮੇਂ ਤੋਂ ਬਾ-ਦਸਤੂਰ ਜਾਰੀ ਹੈ ਜਿਸ ਕਾਰਨ ਆਮ ਲੋਕ ਬੇਹੱਦ ਪਰੇਸ਼ਾਨ ਹਨ ਪਰੰਤੂ ਪੁਲਿਸ ਚੋਰਾਂ ਦੀ ਪੈੜ ਨੱਪਣ ’ਚ ਨਾਕਾਮ ਦਿਸ ਰਹੀ ਹੈ। ਲੰਘੇ ਐਤਵਾਰ ਦੀ ਸ਼ਾਮ ਨੂੰ ਭਦੌੜ ਦੇ ਪੌਸ ਇਲਾਕੇ ’ਚੋਂ ਪਾਵਰਕੌਮ ਦੇ ਮੀਟਰ ਰੀਡਰ ਦਾ ਚੋਰ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ: Delhi BJP: ਦਿੱਲੀ ’ਚ ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ, ਤਾਰੀਖ਼ ਦਾ ਹੋਇਆ ਖੁਲਾਸਾ!
ਮੀਟਰ ਰੀਡਰ ਗੁਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸਹਿਣਾ ਨੇ ਦੱਸਿਆ ਕਿ ਉਹ ਬਿਜਲੀ ਮਹਿਕਮੇ ’ਚ ਬਿਜਲੀ ਦੇ ਮੀਟਰਾਂ ਦੀ ਰੀਡਿੰਗ ਲੈਣ ਦੀ ਡਿਊਟੀ ਕੰਟਰੈਕਟ ਬੇਸ ’ਤੇ ਕਰਦਾ ਹੈ ਬੀਤੀ ਸ਼ਾਮ ਜਦੋਂ ਉਹ ਅਤੇ ਉਸ ਦਾ ਸਾਥੀ ਅਗਰਵਾਲ ਕਲੋਨੀ ਭਦੌੜ ’ਚ ਮੀਟਰਾਂ ਦੀ ਰੀਡਿੰਗ ਲੈ ਰਹੇ ਸੀ ਤਾਂ ਅਸੀਂ ਆਪਣਾ ਮੋਟਰਸਾਈਕਲ ਸਪਲੈਂਡਰ ਪਲੱਸ ਨੂੰ ਲੌਕ ਕਰਕੇ ਗਲੀ ਵਿੱਚ ਖੜਾ ਕੀਤਾ ਅਤੇ ਮੀਟਰਾਂ ਦੀ ਰੀਡਿੰਗ ਲੈਣ ਲੱਗੇ ਪ੍ਰੰਤੂ ਜਦੋਂ ਪੰਜ ਮਿੰਟ ਬਾਅਦ ਹੀ ਵਾਪਸ ਮੁੜੇ ਤਾਂ ਸਾਡਾ ਮੋਟਰਸਾਈਕਲ ਗਾਇਬ ਸੀ, ਜਿਸ ਦੀ ਰਿਪੋਰਟ ਅਸੀਂ ਥਾਣਾ ਭਦੌੜ ਵਿਖੇ ਲਿਖਵਾ ਕੇ ਚੋਰਾਂ ਨੂੰ ਜਲਦ ਤੋਂ ਜਲਦ ਫੜਨ ਦੀ ਗੁਹਾਰ ਲਾਈ ਹੈ ਜਦੋਂ ਇਸ ਸਬੰਧੀ ਥਾਣਾ ਭਦੌੜ ਦੇ ਮੁੱਖ ਮੁਨਸ਼ੀ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।