ਨਵੀਂ ਦਿੱਲੀ। ਮੌਸਮ ਵਿਭਾਗ ਨੇ ਨਵਾਂ ਅਪਡੇਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਤੇ ਮੈਦਾਨੀ ਇਲਆਕਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਉੱਧਰ ਕਈ ਸੂਬਿਆਂ ’ਚ ਕੋਹਰੇ ਦਾ ਅਸਰ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਇਨਾਵਾ ਦੱਖਣੀ ਸੂਬਿਆਂ ’ਚ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ। ਮੌਸਮ ਵਿਭਾਗ ਅਨੁਸਾਰ ਦਿੱਲੀ ’ਚ ਹਲਕੀ ਬੂੰਦਾਬਾਂਦੀ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ 22 ਤੋਂ 24 ਦਸੰਬਰ ਦਰਮਿਆਨ ਉੱਤਰੀ ਹਰਿਆਣਾ, ਪੰਜਾਬ, ਅੰਡੇਮਾਨ ਤੇ ਨੀਕੋਬਾਰ ਦੀਪ ਸਮੂਹ, ਤਾਮਿਲਨਾਡੂ, ਕੇਰਲ, ਹਿਮਾਚਲ ਪ੍ਰਦੇਸ਼ ’ਚ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ। (Weather Update Today)
ਪਹਾੜੀ ਖੇਤਰਾਂ ’ਚ ਹੋ ਰਹੀ ਬਰਫ਼ਬਾਰੀ ਤੇ ਉੱਤਰ ਪੱਛਮੀ ਹਵਾ ਚੱਲਣ ਕਾਰਨ ਮੈਦਾਨੀ ਖੇਤਰਾਂ ’ਚ ਠਾਰੀ ਵਧਦੀ ਜਾ ਰਹੀ ਹੈ। ਹਾਲਾਂਕਿ ਇਯ ਦੌਰਾਨ ਘੱਟੋ ਘੱਟ ਤਾਪਮਾਨ ’ਚ ਜ਼ਿਆਦਾ ਗਿਰਾਵਟ ਨਹੀਂ ਹੋਈ ਪਰ ਜ਼ਿਆਦਾਤਰ ਤਾਪਮਾਨ ਤੇ ਘੱਟੋ ਘੱਟ ਤਾਪਮਾਨ ਦਰਮਿਆਨ ਫਰਕ ਘੱਟ ਰਹਿਣ ਨਾਲ ਦਿਨ ’ਚ ਧੁੱਪ ਨਿੱਕਲਣ ਦੇ ਬਾਵਜ਼ੂਦ ਵੀ ਠੰਢ ਦਾ ਅਹਿਸਾਸ ਹੋ ਰਿਹਾ ਹੈ। ਉੱਥੇ ਹੀ ਸਵੇਰੇ ਸ਼ਾਮ ਦੇ ਸਮੇਂ ਧੁੰਦ ਦੇ ਕਾਰਨ ਵੀ ਇੱਕ ਪਾਸੇ ਜਿੱਥੇ ਆਵਾਜਾਈ ’ਚ ਪ੍ਰੇਸ਼ਾਨੀ ਆ ਰਹੀ ਹੈ ਉੱਥੇ ਹੀ ਦੂਜੇ ਪਾਸੇ ਕੰਬਣੀ ਵਧਦੀ ਜਾ ਰਹੀ ਹੈ। (Weather Update Today)
ਸੰਸਦ ਮੈਂਬਰਾਂ ਦੀ ਮੁਅੱਤਲੀ : ਸੰਸਦ ਤੋਂ ਸੜਕ ਤੱਕ ਫੈਲਿਆ ਰੋਸ
ਮੌਸਮ ਵਿਭਾਗ ਤੇ ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਮੌਸਮ ਵਿਭਾਗ ਅਨੁਸਾਰ ਅਜੇ 21 ਦਸੰਬਰ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ। ਉਸ ਤੋਂ ਬਾਅਦ 22 ਦਸੰਬਰ ਦੇ ਇੱਕ ਪੱਛਮੀ ਗੜਬੜੀ ਕਾਰਨ ਹਲਕੀ ਬੂੰਦਾਬਾਂਦੀ ਦੀ ਵੀ ਸੰਭਾਵਨਾ ਹੈ। ਵਰਤਮਾਨ ’ਚ ਦੇਸ਼ ਦੀ ਰਾਜਧਾਨੀ ਦਿੱਲੀ, ਹਰਿਆਣਾ ਤੇ ਪੰਜਾਬ ਸਮੇਤ ਪੂਰੇ ਉੱਤਰ ਭਾਰਤ ’ਚ ਠੰਢ ਦੀ ਮਾਰ ਜਾਰੀ ਹੈ, ਜੋ ਆਉਣ ਵਾਲੇ ਦਿਨਾਂ ’ਚ ਹੋਰ ਵੱਧਣ ਦੀ ਸੰਭਾਵਨਾ ਹੈ। ਆਉਂਦੇ ਦਿਨਾਂ ’ਚ ਵੀ ਸਵੇਰ ਅਤੇ ਸ਼ਾਮ ਠੰਢੀਆਂ ਹਵਾਵਾਂ ਦੇ ਚਲਦੇ ਤਾਪਮਾਨ ’ਚ ਵੀ ਕਮੀ ਦਰਜ਼ ਕੀਤੀ ਜਾਵੇਗੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਹੋਰ ਗਿਰਾਵਟ ਦਰਜ਼ ਕੀਤੀ ਜਾਵੇਗੀ। ਮੰਗਲਵਾਰ ਨੂੰ ਦਿੱਲੀ ਐੱਨਸੀਆਰ ਸਮੇਤ ਹਰਿਆਣਾ ਤੇ ਉਤਰ ਪ੍ਰਦੇਸ਼ ’ਚ ਵੱਧ ਤੋਂ ਵੱਧ ਤਾਪਮਾਨ ’ਚ ਵੀ ਕਮੀ ਦਰਜ਼ ਕੀਤੀ ਗਈ।
ਇਨ੍ਹਾਂ ਇਲਾਕਿਆਂ ’ਚ ਮੀਂਹ ਦਾ ਅਲਰਟ | Weather Update Today
ਮੌਸਮ ਵਿਭਾਗ ਦੀ ਅਨੁਮਾਨ ਲਾਉਣ ਵਾਲੀ ਕੰਪਨੀ ਸਕਾਈਮੇਟ ਮੁਤਾਬਿਕ ਦੱਖਣੀ ਤਾਮਿਲਨਾਡੂ, ਦੱਖਣੀ ਕੇਰਲ ਤੇ ਲਕਸ਼ਦੀਪ ’ਚ ਅਗਲੇ 24 ਘੰਟਿਆਂ ਦੌਰਾਨ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਤਾਮਿਲਨਾਡੂ ਤੇ ਕੇਰਲ ’ਚ ਮੀਂਹ ਘੱਟ ਹੋ ਜਾਵੇਗਾ ਪਰ ਲਕਸ਼ਦੀਪ ’ਚ ਮੀਂਹ ਜਾਰੀ ਰਹੇਗਾ। ਉੱਤਰੀ ਤਾਮਿਲਨਾਡੂ, ਉੱਤਰੀ ਕੇਰਲ ਤੇ ਅੰਡਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਕੁਝ ਹਿੱਸਿਆਂ ’ਚ ਹਲਕੀ ਤੋਂ ਮੱਧਮ ਬਾਰਸ਼ ਹੋਣ ਦੀ ਸੰਭਾਵਨਾ ਹੈ। ਦਿੱਲੀ ਐੱਨਸੀਆਰ ਤੇ ਹਰਿਆਣਾ ’ਚ ਸਿਰਫ਼ 22 ਤੋਂ ਸਰਗਰਮ ਹੋਣ ਵਾਲੀ ਪੱਛਮੀ ਗੜਬੜੀ ਦਾ ਅਸਰ ਦਿਖਾਈ ਦੇ ਸਕਦਾ ਹੈ। ਜਿਸ ਕਾਰਨ ਦਿਨ ’ਚ ਬੱਦਲਵਾਈ ਕਾਰਨ ਵੱਧ ਤੋਂ ਵੱਧ ਤਾਪਮਾਨ ’ਚ ਗਿਰਾਵਟ ਆਵੇਗੀ। ਆਂਧਰਾ ਪ੍ਰਦੇਸ਼ ਦੇ ਦੱਖਣੀ ਤਟ ਤੇ ਦੱਖਣੀ ਕਰਨਾਟਕ ’ਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰ ਪੱਛਮ ਭਾਰਤ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ’ਚ ਘੱਟੋ ਘੱਟ ਤਾਪਮਾਨ ’ਚ ਮਾਮੂਲੀ ਗਿਰਾਵਟ ਦਰਜ਼ ਕੀਤੀ ਜਾਵੇਗੀ।
ਯੂਪੀ ਦਾ ਮੌਸਮ
ਮੌਸਮ ਵਿਭਾਗ ਅਨੁਸਾਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਅੱਜ ਤਾਪਮਾਨ ’ਚ ਵਾਧਾ ਦੇਖਿਆ ਜਾ ਸਕਦਾ ਹੈ। ਲਖਨਊ ’ਚ ਘੱਟੋ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 22 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਉੱਧਰ ਸਵੇਰੇ ਕੋਹਰਾ ਜਾਂ ਧੁੰਦ ਅਤੇ ਬਾਅਦ ’ਚ ਮਾਮੂਲੀ ਰੂਪ ’ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।