ਦਿੱਲੀ ’ਚ ਤਾਪਮਾਨ 1.4 ਡਿਗਰੀ ਦਰਜ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
ਨਵੀਂ ਦਿੱਲੀ (ਏਜੰਸੀ)। ਉੱਤਰ ਪੱਛਮ ਭਾਰਤ ’ਚ ਇੱਕ ਵਾਰ ਫਿਰ ਸੀਤ ਲਹਿਰ ਦੀ ਦਸਤਕ ਦਰਮਿਆਨ ਦਿੱਲੀ ’ਚ ਸੋਮਵਾਰ ਨੂੰ ਇਸ ਮੌਸਮ ਦੀ ਸਭ ਤੋਂ ਘੱਟ ਤਾਪਮਾਨ 1.4 ਡਿਗਰੀ ਦਰਜ (Weather Today) ਕੀਤਾ ਗਿਆ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਵੀ ਰਾਸ਼ਟਰੀ ਰਾਜਧਾਨੀ ਖੇਤਰ ’ਚ ਅਗਾਮੀ ਭਿਆਨਕ ਸੀਤ ਲਹਿਰ ਕਾਰਨ ਅਗਲੇ ਛੇ ਦਿਨਾ ਲਈ ਦਿੱਲੀ ’ਚ ‘ਯੈਲੋ ਅਲਰਟ’ ਜਾਰੀ ਕੀਤਾਾ ਗਿਆ ਹੈ।
ਆਈਐੱਮਡੀ (IMD) ਅਨੁਸਾਰ ਸਾਲ ਦੇ ਇਸ ਸਮੇਂ ਲਈ ਸਫਦਰਜੰਗ ਵੈਧਸ਼ਾਲਾ ’ਚ 1.4 ਡਿਗਰੀ ਦਾ ਘੱਟੋ ਘੱਟ ਤਾਪਮਾਨ ਰਿਕਾਰਡ ਕੀਤਾ ਜੋ ਕਿ ਆਮ ਤੋਂ ਛੇ ਡਿਗਰੀ ਘੱਟ ਹੈ ਅਤੇ ਇੱਕ ਦਹਾਕੇ ’ਚ ਜਨਵਰੀ ’ਚ ਦੂਜਾ ਸਭ ਤੋਂ ਘੱਟ ਤਾਪਮਾਨ ਹੈ। ਪਿਛਲੀ ਵਾਰ ਜਨਵਰੀ 2021 ’ਚ ਸਫਦਰਜੰਗ ’ਚ ਘੱਟੋ ਘੱਟ ਤਾਪਮਾਨ 1.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਲੋਧੀ ਰੋਡ ’ਤੇ ਘੱਟੋ ਘੱਟ ਤਾਪਮਾਨ 1.6 ਡਿਗਰੀ ਜਦੋਂਕਿ ਰਿਜ ’ਤੇ 2 ਡਿਗਰੀ ਅਤੇ ਆਈਜੀਆਈ ਏਅਰਪੋਰਟ, ਪਾਲਮ ’ਚ 5.3 ਡਿਗਰੀ ਦਰਜ ਕੀਤਾ ਗਿਆ।
5.3 ਡਿਗਰੀ ਦਰਜ ਕੀਤਾ ਗਿਆ ਤਾਪਮਾਨ (Weather Today)
ਇਸ ਦਰਮਿਆਨ ਆਈਐੱਮਡੀ ਨੇ ਅੱਜ ਆਸਮਾਨ ਸਾਫ਼ ਰਹਿਣ ਅਤੇ ਜ਼ਿਆਦਾ ਤੋਂ ਜ਼ਿਆਦਾ 18 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਆਈਐੱਮਡੀ (IMD) ਨੇ ਕਿਹਾ ਕਿ ਦਿੱਲੀ ਤੋਂ ਇਲਾਵਾ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰ ਸੂਬਿਆਂ ’ਚ ਵੀ 18 ਜਨਵਰੀ ਤੱਕ ਭਿਆਨਕ ਸੀਤ ਲਹਿਰ ਦੀ ਸਥਿਤੀ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਕਿਹਾ ਸੀ ਕਿ ਆਉਣ ਵਾਲੇ ਹਫ਼ਤੇ ’ਚ ਘੱਟੋ ਘੱਟ ਤਾਪਮਾਨ ਵਧ ਕੇ 7 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਰਹਿਣ ਦੀ ਸੰਭਾਵਨਾ ਹੈ, ਜਦੋਂਕਿ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 21 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਪਰਤ ਸਕਦਾ ਹੈ।