ਜਲਵਾਯੂ ਦਾ ਡਰਾਉਣਾ ਰੂਪ, ਪੜ੍ਹ ਕੇ ਹੈਰਾਨ ਰਹਿ ਜਾਓਗੇ ਤੁਸੀਂ, ਜ਼ੀਰੋ ਡਿਗਰੀ ’ਤੇ ਪਹੁੰਚਿਆ ਪਾਰਾ

Weather Tomorrow

ਤਾਮਿਲਨਾਡੂ ਦੇ ਗਰਮ ਇਲਾਕੇ ’ਚ ਅਚਾਨਕ ਜ਼ੀਰੋ ਡਿਗਰੀ ’ਤੇ ਪਹੁੰਚਿਆ ਪਾਰਾ | Weather Tomorrow

ਚੇਨੱਈ (ਏਜੰਸੀ)। ਇਨ੍ਹੀਂ ਦਿਨੀਂ ਉੱਤਰੀ ਭਾਰਤੀ ਇਲਾਕਿਆਂ ’ਚ ਬੇਹੱਦ ਠੰਢ ਪੈ ਰਹੀ ਹੈ। ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਨੇ ਸੂਰਜ ਦੀ ਰੌਸ਼ਨੀ ਨੂੰ ਛੁਪਾਇਆ ਹੋਇਆ ਹੈ। ਪਹਾੜੀ ਇਲਾਕਿਆਂ ’ਚ ਦੇਰੀ ਨਾਲ ਬਰਫਬਾਰੀ ਹੋਈ ਹੈ। ਹਰ ਸਾਲ ਜਲਵਾਯੂ ਪਰਿਵਰਤਨ ਨਾ ਸਿਰਫ਼ ਦੇਸ਼ ’ਤੇ ਸਗੋਂ ਪੂਰੀ ਦੁਨੀਆ ’ਤੇ ਡੂੰਘਾ ਪ੍ਰਭਾਵ ਪਾ ਰਿਹਾ ਹੈ। ਮੌਸਮ ਵਿਗਿਆਨੀਆਂ ਦੀ ਨਵੀਂ ਚਿੰਤਾ ਤਾਮਿਲਨਾਡੂ ਦੇ ਨੀਲਗਿਰੀ ’ਚ ਜਲਵਾਯੂ ਪਰਿਵਰਤਨ ਦਾ ਵਰਤਾਰਾ ਹੈ। (Weather Tomorrow)

ਸੈਲਾਨੀਆਂ ਲਈ ਖਾਸ ਮੰਨੇ ਜਾਂਦੇ ਇਸ ਪਹਾੜੀ ਇਲਾਕੇ ਵਿੱਚ ਤਾਪਮਾਨ ਵਿੱਚ ਗਿਰਾਵਟ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਨਾ ਸਿਰਫ ਸੈਰ-ਸਪਾਟਾ ਸਗੋਂ ਖੇਤੀਬਾੜੀ ਵੀ ਪ੍ਰਭਾਵਿਤ ਹੋ ਰਹੀ ਹੈ। ਇੱਥੋਂ ਦੇ ਹਰੇ-ਭਰੇ ਲਾਅਨ ਠੰਢ ਨਾਲ ਢੱਕੇ ਹੋਏ ਹਨ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਵੀ ਪ੍ਰਭਾਵਿਤ ਹੋਈ ਹੈ।

ਲੋਕ ਹੋ ਰਹੇ ਬਿਮਾਰ, ਵਿਗਿਆਨੀ ਵੀ ਮੌਸਮ ਦੇਖ ਕੇ ਹੈਰਾਨ

ਤਾਪਮਾਨ ਡਿੱਗਣ ਕਾਰਨ ਸਥਾਨਕ ਲੋਕ ਬਿਮਾਰ ਹੋ ਰਹੇ ਹਨ। ਲੋਕਾਂ ਨੇ ਸਾਹ ਲੈਣ ਵਿੱਚ ਤਕਲੀਫ਼, ਸਿਰਦਰਦ ਅਤੇ ਬੁਖਾਰ ਦੀ ਸ਼ਿਕਾਇਤ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਪਹਾੜੀ ਜ਼ਿਲ੍ਹੇ ਵਿੱਚ ਤਾਪਮਾਨ ਜ਼ੀਰੋ ਦੇ ਨੇੜੇ ਪਹੁੰਚ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਅਜਿਹੀ ਠੰਢ ਅਸਾਧਾਰਨ ਹੈ। ਕਈ ਥਾਵਾਂ ’ਤੇ ਲੋਕ ਅੱਗ ਨੇੜੇ ਬੈਠ ਕੇ ਆਪਣੇ ਆਪ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰਦੇ ਦੇਖੇ ਗਏ।

ਪ੍ਰਾਪਤ ਅਧਿਕਾਰਤ ਅੰਕੜਿਆਂ ਅਨੁਸਾਰ ਤਾਮਿਲਨਾਡੂ ਦੇ ਉਧਗਮੰਡਲਮ ਵਿੱਚ ਕੰਥਲ ਅਤੇ ਥਲਾਈਕੁੰਠਾ ਵਿੱਚ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਬੋਟੈਨੀਕਲ ਗਾਰਡਨ ਵਿੱਚ
ਘੱਟੋ-ਘੱਟ ਇੱਕ ਡਿਗਰੀ ਅਤੇ ਵੱਧ ਤੋਂ ਵੱਧ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਜਲਵਾਯੂ ਪਰਿਵਤਨ ਵੱਡੀ ਚਣੌਤੀ

ਇੱਥੋਂ ਦੇ ਸਥਾਨਕ ਨਿਵਾਸੀ ਅਤੇ ਵਾਤਾਵਰਨ ਕਾਰਕੁੰਨ ਨੀਲਗਿਰੀ ਦੀਆਂ ਪਹਾੜੀਆਂ ’ਤੇ ਪੈ ਰਹੀ ‘ਬੇਮੌਸਮੀ’ ਠੰਢ ਤੋਂ ਚਿੰਤਤ ਹਨ। ਨੀਲਗਿਰੀ ਐਨਵਾਇਰਮੈਂਟ ਸੋਸ਼ਲ ਟਰੱਸਟ ਦੇ ਵੀ. ਸ਼ਿਵਦਾਸ ਦਾ ਕਹਿਣਾ ਹੈ ਕਿ ਇਹ ਬਦਲਾਅ ਗਲੋਬਲ ਵਾਰਮਿੰਗ ਅਤੇ ਐਲ-ਨੀਨੋ ਪ੍ਰਭਾਵ ਕਾਰਨ ਹੋਇਆ ਹੈ। ਉਨ੍ਹਾਂ ਕਿਹਾ, ‘ਠੰਢ ਦੀ ਸ਼ੁਰੂਆਤ ਵਿੱਚ ਦੇਰੀ ਹੋਈ ਹੈ ਅਤੇ ਇਸ ਤਰ੍ਹਾਂ ਦੀ ਜਲਵਾਯੂ ਤਬਦੀਲੀ ਨੀਲਗਿਰੀ ਲਈ ਇੱਕ ਵੱਡੀ ਚੁਣੌਤੀ ਹੈ। ਇਸ ਬਾਰੇ ਹੋਰ ਅਧਿਐਨ ਕੀਤੇ ਜਾਣੇ ਚਾਹੀਦੇ ਹਨ।’ ਇੱਥੇ ਵੱਡੇ ਪੱਧਰ ’ਤੇ ਚਾਹ ਦੇ ਬਾਗਾਂ ਨੂੰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਚਾਹ ਮਜ਼ਦੂਰ ਯੂਨੀਅਨ ਦੇ ਸਕੱਤਰ ਆਰ ਸੁਕੁਮਾਰਨ ਨੇ ਕਿਹਾ ਕਿ ਦਸੰਬਰ ਵਿੱਚ ਭਾਰੀ ਮੀਂਹ ਅਤੇ ਉਸ ਤੋਂ ਬਾਅਦ ਠੰਢ ਨੇ ਚਾਹ ਦੇ ਬਾਗਾਂ ਨੂੰ ਪ੍ਰਭਾਵਿਤ ਕੀਤਾ ਹੈ।

ਚਾਹ ਅਤੇ ਸਬਜ਼ੀਆਂ ਦੀ ਖੇਤੀ ’ਤੇ ਮਾੜਾ ਅਸਰ

ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਸ ਬੇਮੌਸਮੀ ਠੰਢ ਕਾਰਨ ਆਉਣ ਵਾਲੇ ਮਹੀਨਿਆਂ ਵਿੱਚ ਚਾਹ ਅਤੇ ਸਬਜ਼ੀਆਂ ਦੀ ਪੈਦਾਵਾਰ ’ਤੇ ਅਸਰ ਪੈ ਸਕਦਾ ਹੈ। ਸਬਜ਼ੀਆਂ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਨੇ ਖਾਸ ਕਰਕੇ ਗੋਭੀ ਨੂੰ ਪ੍ਰਭਾਵਿਤ ਕੀਤਾ ਹੈ। ਇੱਕ ਸਰਕਾਰੀ ਮੁਲਾਜ਼ਮ ਐੱਨ ਰਵੀਚੰਦਰਨ ਨੇ ਕਿਹਾ ਕਿ ਠੰਢ ਕਾਰਨ ਕੰਮ ਲਈ ਜਲਦੀ ਘਰੋਂ ਨਿਕਲਣਾ ਮੁਸ਼ਕਲ ਹੋ ਰਿਹਾ ਹੈ।

Also Read : ਅੰਗੀਠੀ ਦੇ ਧੂੰਏਂ ਤੋਂ ਸਾਵਧਾਨੀ ਦੀ ਲੋੜ

LEAVE A REPLY

Please enter your comment!
Please enter your name here