ਪਰਿਵਾਰ ਨੇ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ਦਾ ਕੀਤਾ ਧੰਨਵਾਦ
(ਨਰੇਸ਼ ਕੁਮਾਰ) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨੌਜਵਾਨ ਨੂੰ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ।
ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਇੱਕ ਮੰਦਬੁੱਧੀ ਨੌਜਵਾਨ (ਉਮਰ ਕਰੀਬ 20 ਸਾਲ) ਲਾਵਾਰਿਸ ਹਾਲਤ ਵਿੱਚ ਮਹਿਲਾਂ ਚੌਂਕ (ਸੰਗਰੂਰ) ਵਿਖੇ ਠੰਢ ਵਿੱਚ ਬੈਠਾ ਸੀ, ਜਿਸਦੀ ਹਾਲਤ ਤਰਸਯੋਗ ਸੀ। ਉਨ੍ਹਾਂ ਦੱਸਿਆ ਕਿ ਮੰਦਬੁੱਧੀ ਨੌਜਵਾਨ ਸਬੰਧੀ ਸੂਚਨਾ ਪ੍ਰੇਮੀ ਬੱਬੂ ਖੁਰਾਣਾਂ ਸੇਵਾਦਾਰ ਨੇ ਦਿੱਤੀ। (Gift Of Generosity)
ਉਸ ਨੇ ਫੋਨ ਰਾਹੀ ਸਾਡੀ ਟੀਮ ਮੈਂਬਰਾਂ ਨਾਲ ਸੰਪਰਕ ਕੀਤਾ ਤਾਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਤੁਰੰਤ ਪਹੁੰਚ ਕੇ ਮੰਦਬੁੱਧੀ ਨੌਜਵਾਨ ਦੀ ਦੇਖ-ਰੇਖ ਸ਼ੁਰੂ ਕੀਤੀ। ਉਕਤ ਨੌਜਵਾਨ ਨੂੰ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ ਤੇ ਉਸ ਨੂੰ ਖਾਣਾ ਖਵਾਇਆ ਗਿਆ ਅਤੇ ਨੌਜਵਾਨ ਨੂੰ ਗਰਮ ਕੱਪੜੇ ਤੇ ਜੁਰਾਬਾਂ ਪਹਿਨਾਈਆਂ ਗਈਆਂ। ਇਸ ਤੋਂ ਬਾਅਦ ਉਕਤ ਨੌਜਵਾਨ ਤੋਂ ਉਸ ਦਾ ਨਾਂਅ ਤੇ ਘਰ ਬਾਰੇ ਪੁੱਛਿਆਂ ਤਾਂ ਉਸਨੇ ਆਪਣਾ ਨਾਂਅ ਸਮਸ਼ੇਰ ਸਿੰਘ ਦੱਸਿਆ, ਜਿਸਦੀ ਬੋਲਬਾਣੀ ਦੀ ਸਹੀ ਸਮਝ ਨਹੀਂ ਆ ਰਹੀ ਸੀ ਜਿਸ ਕਰਕੇ ਸਹੀ ਪਤਾ ਟਿਕਾਣਾ ਨਾ ਦੱਸ ਸਕਿਆ।
ਇਹ ਵੀ ਪੜ੍ਹੋ: ਪਵਿੱਤਰ MSG ਭੰਡਾਰੇ ਸਬੰਧੀ ਡੇਰਾ ਸੱਚਾ ਸੌਦਾ ਵੱਲੋਂ ਆਈ ਵੱਡੀ ਖੁਸ਼ਖਬਰੀ
ਜਗਰਾਜ ਸਿੰਘ ਨੇ ਦੱਸਿਆਂ ਕਿ ਇਸ ਤੋਂ ਬਾਅਦ ਅਸੀ ਮੰਦਬੁੱਧੀ ਨੌਜਵਾਨ ਦੀ ਫੋਟੋ ਨੇੜੇ ਤੇੜੇ ਦੇ ਲਿੰਕਾਂ ’ਚ ਭੇਜੀ ਤੇ ਸਥਾਨਕ ਥਾਣਾ ਵਿਚ ਇਤਲਾਹ ਦਿੱਤੀ। ਜਿਸ ਬਾਰੇ ਪਤਾ ਲੱਗਿਆ ਕਿ ਇਹ ਮੰਦਬੁੱਧੀ ਨੌਜਵਾਨ ਪਿੰਡ ਦੁੱਗਾਂ ਜ਼ਿਲ੍ਹਾ ਸੰਗਰੂਰ ਦੇ ਸਤਪਾਲ ਜੋਗੀ ਦਾ ਹੈ, ਜਿਸਨੂੰ ਕਾਰ ਰਾਹੀਂ ਪਿੰਡ ਦੁੱਗਾਂ ਵਿਖੇ ਲਿਜਾਇਆ ਗਿਆ। ਉਕਤ ਪਿੰਡ ਪਹੁੰਚ ਕੇ ਮੰਦਬੁੱਧੀ ਨੌਜਵਾਨ ਨੂੰ ਕੁਝ ਘਰ ਦੀ ਸੋਝੀ ਆਈ ਤਾਂ ਉਹ ਸੇਵਾਦਾਰਾਂ ਦੇ ਅੱਗੇ ਅੱਗੇ ਚਲਕੇ ਆਪਣੇ ਘਰ ਲੈ ਗਿਆ। ਜਿਸ ਦੇ ਪਰਿਵਾਰਿਕ ਮੈਂਬਰ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਇਸਨੂੰ ਬਹੁਤ ਲੱਭਿਆ ਪਰ ਸਾਨੂੰ ਨਹੀਂ ਮਿਲਿਆ ਸੀ। ਪਰਿਵਾਰਿਕ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਡੇਰਾ ਸ਼ਰਧਾਲੂਆਂ ਦਾ ਤਹਿਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਉਪਰਾਲਾ ਕਰਕੇ ਸਾਡਾ ਨੌਜਵਾਨ ਪੁੱਤਰ ਸਾਡੇ ਹਵਾਲੇ ਕਰ ਦਿੱਤਾ ਹੈ। (Gift Of Generosity)
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਜੰਟਾ ਸਿੰਘ ਨੇ ਡੇਰਾ ਸ਼ਰਧਾਲੂਆਂ ਦੇ ਇਸ ਭਲਾਈ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਗੁਰੂ ਜੀ ਦਾ ਸਤਿਸੰਗ ਹੋਇਆ ਤਾਂ ਅਸੀਂ ਜ਼ਰੂਰ ਸੁਣਕੇ ਆਵਾਂਗੇ। ਇਸ ਸੇਵਾ ਵਿੱਚ ਪ੍ਰੇਮੀ ਵਿਵੇਕ ਸੰਟੀ, ਸੰਦੀਪ ਸਨੀ, ਹੈਪੀ ਇੰਸਾਂ, ਸਤਪਾਲ ਇੰਸਾਂ ਤੇ ਹੋਰ ਸੇਵਾਦਾਰਾਂ ਦਾ ਖਾਸ ਯੋਗਦਾਨ ਰਿਹਾ।