Welfare Work: ਸੱਤ ਮਹੀਨੇ ਪਹਿਲਾਂ ਬਿਹਾਰ ਤੋਂ ਲਾਪਤਾ ਹੋਏ ਮੰਦਬੁੱਧੀ ਨੂੰ ਪਰਿਵਾਰ ਨਾਲ ਮਿਲਾਇਆ

Welfare Work
Welfare Work: ਸੱਤ ਮਹੀਨੇ ਪਹਿਲਾਂ ਬਿਹਾਰ ਤੋਂ ਲਾਪਤਾ ਹੋਏ ਮੰਦਬੁੱਧੀ ਨੂੰ ਪਰਿਵਾਰ ਨਾਲ ਮਿਲਾਇਆ

Welfare Work: ਸੰਗਰੂਰ (ਗੁਰਪ੍ਰੀਤ ਸਿੰਘ)। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਕਰੀਬ ਸੱਤ ਮਹੀਨਿਆਂ ਤੋਂ ਬਿਹਾਰ ਤੋਂ ਲਾਪਤਾ ਮੰਦਬੁੱਧੀ ਨੌਜਵਾਨ ਨੂੰ ਸਾਂਭ-ਸੰਭਾਲ ਉਪਰੰਤ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਇੱਕ ਮੰਦਬੁੱਧੀ ਨੌਜਵਾਨ ਪਿੰਡ ਮੌੜਾਂ ਵਿਖੇ ਨੰਗੇ ਪੈਰੀਂ ਲਾਵਾਰਿਸ ਹਾਲਤ ਵਿੱਚ ਘੁੰਮ ਰਿਹਾ ਸੀ, ਜਿਸਦੀ ਹਾਲਤ ਤਰਸਯੋਗ ਸੀ ਇਸ ਸਬੰਧੀ ਪ੍ਰੇਮੀ ਰਾਮਪਾਲ ਸਿੰਘ ਇੰਸਾਂ ਵਾਸੀ ਮੌੜਾਂ ਵੱਲੋਂ ਸੂਚਨਾ ਦਿੱਤੀ ਗਈ ਤੇ ਉਸਨੇ ਮੰਦਬੁੱਧੀ ਨੌਜਵਾਨ ਨੂੰ ਸੰਭਾਲਿਆ।

ਇਸ ਉਪਰੰਤ ਮੰਦਬੁੱਧੀ ਨੌਜਵਾਨ ਨੂੰ ਸਾਂਭ-ਸੰਭਾਲ ਲਈ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ। ਉਕਤ ਨੌਜਵਾਨ ਤੋਂ ਜਦੋਂ ਉਸਦਾ ਨਾਂਅ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਸੁਖਾਰੀ ਪੁੱਤਰ ਭੋਲਾ ਸਾਹਨੀ ਵਾਸੀ ਪਿੰਡ ਤਰੈਣੀ ਛੱਪਰਾਂ ਜ਼ਿਲ੍ਹਾ ਸੀਵਰ (ਬਿਹਾਰ) ਸਟੇਟ ਦੱਸਿਆ, ਜਿਸ ਦੇ ਪਰਿਵਾਰਕ ਮੈਂਬਰਾਂ ਨਾਲ ਪਿੰਡ ਦੇ ਸਰਪੰਚ ਜਰੀਏ ਫੋਨ ਰਾਹੀਂ ਸੰਪਰਕ ਕੀਤਾ ਗਿਆ। Welfare Work

Read Also : Welfare: ਡੇਰਾ ਪ੍ਰੇਮੀ ਨੇ ਜ਼ਰੂਰਤਮੰਦ ਮਰੀਜ਼ ਨੂੰ ਖੂਨਦਾਨ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ

ਮੰਦਬੁੱਧੀ ਨੌਜਵਾਨ ਸਬੰਧੀ ਥਾਣੇ ਰਿਪੋਰਟ ਦਰਜ ਕਰਵਾਈ ਗਈ। ਇਸ ਤੋਂ ਬਾਅਦ ਮੰਦਬੁੱਧੀ ਨੌਜਵਾਨ ਦੇ ਪਿਤਾ ਭੋਲਾ ਸਾਹਨੀ ਸਮੇਤ ਅਮਰਜੀਤ ਸਿੰਘ ਵਾਸੀ ਦੇਵੀ ਨਗਰ ਉਵਰਾਮਾ ਉਸਨੂੰ ਲੈਣ ਲਈ ਸੰਗਰੂਰ ਪਹੁੰਚੇ। ਮੰਦਬੁੱਧੀ ਨੌਜਵਾਨ ਦੇ ਪਿਤਾ ਭੋਲਾ ਸਾਹਨੀ ਨੇ ਦੱਸਿਆ ਕਿ ਉਸਦਾ ਪੁੱਤਰ ਕਰੀਬ ਸੱਤ ਮਹੀਨੇ ਤੋਂ ਘਰੋਂ ਲਾਪਤਾ ਸੀ। ਅਸੀਂ ਕਾਫੀ ਭਾਲ ਕੀਤੀ ਪਰ ਉਹ ਨਾ ਮਿਲਿਆ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਲੱਗਿਆ ਕਿ ਉਸਦੇ ਪੁੱਤਰ ਦਾ ਮਿਲਣਾ ਮੁਸ਼ਕਿਲ ਹੈ ਪਰ ਜਦੋਂ ਉਸਦੇ ਪੁੱਤਰ ਦੀ ਜਿਉਂਦੇ ਮਿਲਣ ਦੀ ਖਬਰ ਸੁਣੀ ਤਾਂ ਬਹੁਤ ਖੁਸ਼ੀ ਹੋਈ।

ਪਰਿਵਾਰਕ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਡੇਰਾ ਸ਼ਰਧਾਲੂਆਂ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਉਹਨਾਂ ਦੇ ਵਿੱਛੜੇ ਪੁੱਤਰ ਨੂੰ ਮਿਲਾ ਦਿੱਤਾ ਹੈ। ਇਸ ਸੇਵਾ ਕਾਰਜ ’ਚ ਨਰਿੰਦਰ ਸੈਂਟੀ, ਪ੍ਰਵੀਨ ਇੰਸਾਂ, ਕਮਲਪ੍ਰੀਤ ਇੰਸਾਂ, ਜਸਪ੍ਰੀਤ ਇੰਸਾਂ, ਸਤਪਾਲ ਇੰਸਾਂ, ਦਿਕਸ਼ਾਂਤ ਇੰਸਾਂ ਤੇ ਹੋਰ ਸੇਵਾਦਾਰਾਂ ਦਾ ਖਾਸ ਯੋਗਦਾਨ ਰਿਹਾ ਹੈ।