ਸੁਰੱਖਿਆ ਪ੍ਰੀਸ਼ਦ ’ਚ ਭਾਰਤ ਲਈ ਮੈਂਬਰਸ਼ਿਪ

Security Council
ਸੁਰੱਖਿਆ ਪ੍ਰੀਸ਼ਦ ’ਚ ਭਾਰਤ ਲਈ ਮੈਂਬਰਸ਼ਿਪ

Security Council: ਸਿੰਗਾਪੁਰ ਦੇ ਸਾਬਕਾ ਸਫੀਰ ਤੇ ਸਿੱਖਿਆ ਸ਼ਾਸਤਰੀ ਕਿਸ਼ੋਰ ਮਹਿਬੂਬਾਨੀ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ’ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਹਮਾਇਤ ਕੀਤੀ ਹੈ ਭਾਵੇਂ ਇਹ ਕਿਸੇ ਦੇਸ਼ ਦੇ ਮੁਖੀ ਵੱਲੋਂ ਸਿੱਧੀ ਹਮਾਇਤ ਨਹੀਂ ਪਰ ਮਹਿਬੂਬਾਨੀ ਦੇ ਵਿਚਾਰ ਤੇ ਤਰਕ ਬੜੇ ਵਜ਼ਨਦਾਰ ਹਨ ਜੋ ਸੁਰੱਖਿਆ ਪ੍ਰੀਸ਼ਦ ਦੀ ਸਥਾਪਨਾ, ਉਦੇਸ਼ ਤੇ ਸਿਧਾਂਤ ਦੀ ਸਹੀ ਤਰਜ਼ਮਾਨੀ ਕਰਦੇ ਹਨ ਮਹਿਬੂਬਾਨੀ ਦਾ ਦਾਅਵਾ ਹੈ ਕਿ ਬ੍ਰਿਟੇਨ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ ਪਰ ਬ੍ਰਿਟੇਨ ਨੇ ਲੰਮੇ ਸਮੇਂ ਤੱਕ ਵੀਟੋ ਪਾਵਰ ਦੀ ਵਰਤੋਂ ਨਹੀਂ ਕੀਤੀ, ਦੂਜੇ ਪਾਸੇ ਭਾਰਤ ਦੀ ਅੰਤਰਰਾਸ਼ਟਰੀ ਸਥਿਤੀ, ਵਿਚਾਰਧਾਰਾ ਤੇ ਸਰਗਰਮੀਆਂ ਬਹੁਤ ਮਹੱਤਵਪੂਰਨ ਹਨ।

Read This : Landslides: ਕੁਦਰਤੀ ਸੁਰੱਖਿਆ ਜ਼ਰੂਰੀ

ਜੋ ਵਿਸ਼ਵ ਦੀਆਂ ਵੱਡੀਆਂ ਘਟਨਾਵਾਂ ’ਚ ਸਕਾਰਾਤਮਕ ਰੋਲ ਨਿਭਾਉਣ ਦੀ ਸਮਰੱਥਾ ਰੱਖਦੀਆਂ ਹਨ ਅੰਤਰਰਾਸ਼ਟਰੀ ਪੱਧਰ ਦੀਆਂ ਸਮੱਸਿਆਵਾਂ ਸਬੰਧੀ ਭਾਰਤ ਦਾ ਆਪਣਾ ਦ੍ਰਿਸ਼ਟੀਕੋਣ ਹੈ ਜਿਸ ਦਾ ਦੁਨੀਆ ਦੇ ਮਹੱਤਵਪੂਰਨ ਮੁਲਕਾਂ ਨੇ ਨੋਟਿਸ ਲਿਆ ਹੈ ਅੱਤਵਾਦ ਤੇ ਜੰਗ ਵਰਗੇ ਮਾਮਲਿਆਂ ’ਚ ਭਾਰਤ ਸਰਕਾਰ ਦੇ ਫੈਸਲਿਆਂ ’ਤੇ ਵਿਚਾਰਾਂ ਦੀ ਚਰਚਾ ਹੋਈ ਹੈ ਰੂਸ-ਯੂਕਰੇਨ ਯੁੱਧ ’ਚ ਭਾਰਤ ਦੇ ਦ੍ਰਿਸ਼ਟੀਕੋਣ ਤੇ ਰੁਖ਼ ਤੋਂ ਰੂਸ, ਅਮਰੀਕਾ ਸਮੇਤ ਦੁਨੀਆ ਦੇ ਤਾਕਤਵਰ ਮੁਲਕ ਪ੍ਰਭਾਵਿਤ ਹੋਏ ਹਨ ਬਿਨਾਂ ਸ਼ੱਕ ਜੇਕਰ ਭਾਰਤ ਨੂੰ ਸਥਾਈ ਮੈਂਬਰਸ਼ਿਪ ਦਿੱਤੀ ਜਾਂਦੀ ਹੈ ਤਾਂ ਭਾਰਤ ਦੁਨੀਆ ਦੇ ਵੱਡੇ ਮਸਲਿਆਂ ਨੂੰ ਨਜਿੱਠਣ ’ਚ ਚੰਗਾ ਯੋਗਦਾਨ ਦੇ ਸਕਦਾ ਹੈ ਵਿਕਸਿਤ ਮੁਲਕਾਂ ਨੂੰ ਨਿਰਪੱਖ ਰਵੱਈਆ ਅਪਣਾਉਣਾ ਚਾਹੀਦਾ ਹੈ Security Council