108 ਵੱਖ-ਵੱਖ ਬੈਂਕਾਂ ਦੇ ਏ ਟੀ ਐਮ ਕਾਰਡ,ਲੱਖਾਂ ਦੀ ਨਕਦੀ ਅਤੇ 1 ਕਾਰ ਬਰਾਮਦ
- ਇਕੱਲੇ ਪੰਜਾਬ ਵਿਚ ਹੀ ਨਹੀਂ ਕਈ ਸੂਬਿਆਂ ਵਿੱਚ ਮਾਰਦੇ ਸਨ ਠੱਗੀਆਂ
(ਮਨੋਜ ਸ਼ਰਮਾ) ਬਰਨਾਲਾ। ਬਰਨਾਲਾ ਪੁਲਿਸ ਦੇ ਸੀ ਆਈ ਏ ਸਟਾਫ਼ ਵੱਲੋਂ ਏ.ਟੀ.ਐਮ.ਰਾਹੀ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਿਰੋਹ ਦੇ ਇਕ ਔਰਤ ਸਮੇਤ 4 ਮੈਂਬਰ ਕਾਬੂ ।108 ਵੱਖ-ਵੱਖ ਬੈਂਕਾਂ ਦੇ ਏ ਟੀ ਐਮ ਕਾਰਡ, ਲੱਖਾਂ ਦੀ ਨਕਦੀ ਅਤੇ 1 ਕਾਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। (Cheating Gang Arrested) ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਏ.ਟੀ.ਐਮ.ਰਾਹੀ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਗਿਰੋਹ ਕਾਫੀ ਸਰਗਰਮ ਸੀ।
ਇਹ ਵੀ ਪੜ੍ਹੋ : ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ
ਇਸ ਗਿਰੋਹ ਨੂੰ ਕਾਬੂ ਕਰਨ ਲਈ ਰਮਨੀਸ ਕੁਮਾਰ ਚੌਧਰੀ ਐਸ ਪੀ (ਡੀ) ਅਤੇ ਮਾਨਵਜੀਤ ਸਿੰਘ ਉਪ ਕਪਤਾਨ ਪੁਲਿਸ (ਇੰਨ:) ਬਰਨਾਲਾ ਦੀ ਯੋਗ ਅਗਵਾਈ ਹੇਠ ਇੰਚਾਰਜ ਸੀ.ਆਈ.ਏ. ਬਰਨਾਲਾ ਬਲਜੀਤ ਸਿੰਘ ਦੀ ਨਿਗਰਾਨੀ ਹੇਠ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਠੱਗੀਆਂ ਮਾਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਜੋਨੀ ਪਵਾਰ ਪੁੱਤਰ ਹਰਚੰਦਾ ਵਾਸੀ ਗਾਗੋਟ, (Cheating Gang Arrested)
ਜ਼ਿਲ੍ਹਾ ਪਲਵਲ (ਹਰਿਆਣਾ) ਹਾਲ ਆਬਾਦ ਬਟਕ ਫਾਰਮ, ਦਵਾਰਿਕਾ, ਦਿੱਲੀ, ਸਾਗਰ ਪੁੱਤਰ ਰਾਜਿੰਦਰ ਵਾਸੀ ਗਾਗੋਟ, ਜ਼ਿਲ੍ਹਾ ਪਲਵਲ (ਹਰਿਆਣਾ) ਹਾਲ ਆਬਾਦ ਬਟਕ ਫਾਰਮ, ਦਵਾਰਿਕਾ ਦਿੱਲੀ ਸੋਨੂੰ ਪੁੱਤਰ ਜਗਦੀਸ ਵਾਸੀ ਗਾਗੋਟ, ਜ਼ਿਲ੍ਹਾ ਪਲਵਲ (ਹਰਿਆਣਾ) ਹਾਲ ਆਬਾਦ ਨੇੜੇ ਬਾਂਸਲ ਹਸਪਤਾਲ ਸਕਤਪੁਰ, ਨਜਫਗੜ੍ਹ ਦਿੱਲੀ, ਮੋਨਿਕਾ ਪਤਨੀ ਜੋਨੀ ਪਵਾਰ ਵਾਸੀ ਗਾਗੋਟ, ਜ਼ਿਲ੍ਹਾ ਪਲਵਲ (ਹਰਿਆਣਾ) ਨੂੰ ਵੱਖ-ਵੱਖ ਬੈਂਕਾਂ ਦੇ 108 ਏ.ਟੀ.ਐਮ ਕਾਰਡ 02 ਲੱਖ 05 ਹਜਾਰ ਰੁਪਏ ,ਇੱਕ ਗਰੇਡ ਵਿਟਾਰਾ ਕਾਰ ਸਮੇਤ ਕਾਬੂ ਕੀਤਾ ਹੈ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਵਿਰੁੱਧ ਪਹਿਲਾਂ ਵੀ ਵੱਖ-ਵੱਖ ਸੂਬਿਆਂ ਵਿਚ ਕਈ ਮਾਮਲੇ ਦਰਜ ਹਨ।