ਸਾਡੇ ਨਾਲ ਸ਼ਾਮਲ

Follow us

16.1 C
Chandigarh
Saturday, February 28, 2026
More
    Home Breaking News ਫਾਜਿਲਕਾ ਦੇ ਪਿ...

    ਫਾਜਿਲਕਾ ਦੇ ਪਿੰਡ ਅਮਰਪੁਰਾ ਦੇ ਇੱਕ ਪਰਿਵਾਰ ਦੇ ਛੇ ਮੈਂਬਰਾਂ ਦੀ ਗਈ ਜਾਨ

    Members, Family, Amarpura, Village, Fazilka

    ਫਾਜ਼ਿਲਕਾ। ਪੰਜਾਬ ਤੋਂ ਰਾਜਸਥਾਨ ਜਾਂਦੀ ਗੰਗ ਕਨਾਲ ਨਹਿਰ ਵਿਚ ਕਾਰ ਡਿੱਗਣ ਕਾਰਨ ਇਕ ਪਰਿਵਾਰ ਦੇ 6 ਜਾਣਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਪਿੰਡ ਅਮਰਪੁਰਾ ਤੋਂ ਇਕ ਪਰਿਵਾਰ ਪਿੰਡ ਅੱਚਾਅੜਿੱਕੀ ਜਾ ਰਿਹਾ ਸੀ ਜਦ ਉਹ ਪਿੰਡ ਜੰਡਵਾਲਾ ਮੀਰਾਸਾਂਗਲਾ ਕੋਲ ਪੁੱਜਿਆ ਤਾਂ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਉਨ੍ਹਾਂ ਦੀ ਕਾਰ ਨਹਿਰ ਵਿਚ ਡਿੱਗ ਗਈ। ਮਰਨ ਵਾਲਿਆਂ ਵਿਚ ਚਾਰ ਬੱਚੇ ਅਤੇ ਦੋ ਮਹਿਲਾਵਾਂ ਸ਼ਾਮਲ ਹਨ। ਬੱਚਿਆਂ ਦੀ ਉਮਰ 4 ਤੋਂ 10 ਸਾਲ ਵਿਚਕਾਰ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਕਾਰ ‘ਚ 8 ਮੈਂਬਰ ਸਵਾਰ ਸਨ,ਜਿਨ੍ਹਾਂ ‘ਚੋਂ 6 ਦੀਆਂ ਲਾਸ਼ਾਂ ਮਿਲ ਗਈਆਂ ਹਨ। ਇਸ ਵਿਅਕਤੀ ਬਚ ਗਿਆ ਹੈ ਅਤੇ ਇਕ ਵਿਅਕਤੀ ਲਾਪਤਾ ਹੈ, ਜਿਸ ਦੀ ਗੋਤਾਖੋਰਾਂ ਵਲੋਂ ਭਾਲ ਕੀਤੀ ਜਾ ਰਹੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here