Melbourne Blood Donation News: ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵਿਦੇਸ਼ਾਂ ’ਚ ਵੀ ਜਗਾ ਰਹੇ ਮਨੁੱਖਤਾ ਦੀ ਅਲਖ, ਮੈਲਬੌਰਨ ਦੀ ਸਾਧ-ਸੰਗਤ ਨੇ ਕੀਤਾ 25 ਯੂਨਿਟ ਖੂਨਦਾਨ

Melbourne Blood Donation News
Melbourne Blood Donation News: ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵਿਦੇਸ਼ਾਂ ’ਚ ਵੀ ਜਗਾ ਰਹੇ ਮਨੁੱਖਤਾ ਦੀ ਅਲਖ, ਮੈਲਬੌਰਨ ਦੀ ਸਾਧ-ਸੰਗਤ ਨੇ ਕੀਤਾ 25 ਯੂਨਿਟ ਖੂਨਦਾਨ

Melbourne Blood Donation News: ਮੇਲਬੌਰਨ (ਸੱਚ ਕਹੂੰ ਨਿਊਜ)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤਹਿਤ ਟਰੂ ਬਲੱਡ ਪੰਪ ਦੇ ਨਾਂਅ ਨਾਲ ਜਾਣੇ ਜਾਂਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਵਿਦੇਸ਼ਾਂ ’ਚ ਵੀ ਮਾਨਵਤਾ ਭਲਾਈ ਕਾਰਜਾਂ ਨੂੰ ਬੜੇ ਉਤਸ਼ਾਹ ਨਾਲ ਕਰ ਰਹੇ ਹਨ। ਇਸ ਲੜੀ ਦੇ ਚੱਲਦਿਆਂ ਬੀਤੇ ਦਿਨੀਂ ਮੇਲਬੌਰਨ (ਆਸਟਰੇਲੀਆ) ਦੀ ਸਾਧ-ਸੰਗਤ ਵੱਲੋਂ ਆਸਟਰੇਲੀਅਨ ਰੇਡ ਕਰਾਸ ਲਾਈਫ ਬਲੱਡ ਬੈਂਕ ’ਚ 25 ਯੂਨਿਟ ਖੂਨਦਾਨ ਕੀਤਾ ਗਿਆ। ਖੂਨਦਾਨ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਸੀ।

Melbourne Blood Donation News

ਦੂਰ ਦੂਰ ਤੋਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਖੂਨਦਾਨ ਕਰਨ ਲਈ ਬਲੱਡ ਬੈਂਕ ’ਚ ਪੁੱਜੇ ਸਾਧ-ਸੰਗਤ ਦੇ ਇਸ ਉਤਸ਼ਾਹ ਨੂੰ ਦੇਖ ਕੇ ਬਲੱਡ ਬੈਂਕ ਦੇ ਅਧਿਕਾਰੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਖੂਨਦਾਨ ਕਰਨ ਉਪਰੰਤ ਸਾਰੇ ਖੂਨਦਾਨੀਆਂ ਦੇ ਚਿਹਰੇ ’ਤੇ ਖੁਸ਼ੀ ਝਲਕ ਰਹੀ ਸੀ। ਜਿੰਮੇਵਾਰਾਂ ਨੇ ਦੱਸਿਆ ਕਿ ਸਾਧ-ਸੰਗਤ ਸਮੇਂ-ਸਮੇਂ ’ਤੇ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 170 ਮਾਨਵਤਾ ਭਲਾਈ ਕਾਰਜਾ ’ਚ ਹਿੱਸਾ ਲੈਂਦੀ ਰਹਿੰਦੀ ਹੈ। Melbourne Blood Donation News