ਦੇਸ਼ ਦੇ ਆਰਥਿਕ ਭਗੌੜੇ ਮੁਲਜ਼ਮ ਮੇਹੁਲ ਚੋਕਸੀ ਨੇ ਐਂਟੀਗੂਆ ਦੀ ਨਾਗਰਿਕਤਾ ਲੈ ਕੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ ਚੋਕਸੀ ‘ਤੇ 13,700 ਕਰੋੜ ਦੇ ਘਪਲੇ ਦਾ ਦੋਸ਼ ਹੈ ਘਪਲੇਬਾਜ਼ਾਂ ਦੀ ਚਤੁਰਾਈ ਇਸੇ ਗੱਲ ਤੋਂ ਹੀ ਜ਼ਾਹਿਰ ਹੈ ਕਿ ਵਿਦੇਸ਼ਾਂ ‘ਚ ਬੈਠ ਕੇ ਆਪਣੇ ਬੇਕਸੂਰ ਹੋਣ ਦੇ ਦਾਅਵੇ ਕਰਦੇ ਹਨ। ਜੇਕਰ ਉਨ੍ਹਾਂ ਕੋਲ ਆਪਣੇ ਸੱਚੇ ਹੋਣ ਦਾ ਤਰਕ ਹੈ ਤਾਂ ਉਹ ਦੇਸ਼ ਹੀ ਕਿਉਂ ਛੱਡਦੇ ਹਨ ਪੈਸੇ ਦੇ ਲੋਭੀ ਲੋਕਾਂ ਨੇ ਜ਼ਮੀਰ ਵੀ ਮਾਰ ਲਿਆ ਹੈ ਜੋ ਆਪਣੀ ਜਨਮ ਭੂਮੀ ਲਈ ਅਣਖ਼ ਦਾ ਕਤਲ ਕਰਕੇ ਆਪਣੇ-ਆਪ ਨੂੰ ਵਿਦੇਸ਼ੀ ਕਰਾਰ ਦੇ ਦਿੰਦੇ ਹਨ ਉਂਜ ਇਹ ਸਰਕਾਰੀ ਨਾਕਾਮੀਆਂ ਦਾ ਹੀ ਨਤੀਜਾ ਹੈ ਕਿ ਭ੍ਰਿਸ਼ਟ ਲੋਕ ਭੱਜਣ ‘ਚ ਕਾਮਯਾਬ ਹੋ ਜਾਂਦੇ ਹਨ।
ਇਹ ਸਾਡਾ ਦੇਸ਼ ਹੈ ਜਿੱਥੇ ਕਿਸਾਨ, ਮਜ਼ਦੂਰ, ਦੁਕਾਨਦਾਰ ਕਰਜੇ ਸਾਹਮਣੇ ਬੇਵੱਸ ਹੋ ਕੇ ਖੁਦਕੁਸ਼ੀ ਵਰਗੇ ਰਾਹ ਨੂੰ ਚੁਣ ਲੈਂਦਾ ਹੈ ਬੈਂਕ ਅਧਿਕਾਰੀ ਗ੍ਰਿਫ਼ਤਾਰੀ, ਡਰਾਉਣ, ਕੁਰਕੀ ਕਰਵਾਉਣ ਤੇ ਢੋਲ ਵਜਾਉਣ ਵਰਗੇ ਸਾਰੇ ਤਰੀਕੇ-ਹਥਕੰਡੇ ਵਰਤਦੇ ਹਨ ਪਰ ਹਜ਼ਾਰਾਂ-ਕਰੋੜਾਂ ਦੇ ਘਪਲੇ ਕਰਨ ਵਾਲਿਆਂ ਦਾ ਦੋ-ਦੋ ਹਫਤੇ ਸਰਕਾਰਾਂ ਨੂੰ ਪਤਾ ਹੀ ਨਹੀਂ ਚਲਦਾ ਕਿ ਭਗੌੜਾ ਕਿੱਥੇ ਬੈਠਾ ਹੈ । ਭਗੌੜੇ ਵਿਦੇਸ਼ ‘ਚ ਬੈਠ ਕੇ ਸਰਕਾਰ ਤੇ ਆਮ ਜਨਤਾ ਦਾ ਮਖੌਲ ਉਡਾਉਂਦੇ ਹਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਦਾਅਵੇ ਕਰ ਰਹੇ ਹਨ ਕਿ ਮੇਹੁਲ ਸਮੇਤ ਹੋਰ ਭਗੌੜਿਆਂ ਨੂੰ ਮਿਸ਼ੇਲ ਵਾਂਗ ਵਾਪਸ ਲਿਆਂਦਾ ਜਾਵੇਗਾ ਤੇ ਸਰਕਾਰ ਪਾਈ-ਪਾਈ ਵਸੂਲੇਗੀ ਪਰ ਸਵਾਲ ਇਹ ਹੈ ਕਿ ਵਿਜੈ ਮਾਲਿਆ ਦੀ ‘ਟਪੂਸੀ’ ਤੋਂ ਬਾਅਦ ਸਰਕਾਰ ਨੂੰ ਜ਼ਰੂਰ ਜਾਗ ਜਾਣਾ ਚਾਹੀਦਾ ਸੀ ਤਾਂ ਕਿ ਚੋਕਸੀ ਵਰਗਿਆਂ ਨੂੰ ਭੱਜਣ ਦਾ ਮੌਕਾ ਨਾ ਮਿਲਦਾ ਭ੍ਰਿਸ਼ਟ ਕੰਪਨੀਆਂ ਲਈ ਇਹ ਸੌਖਾ ਹੋ ਗਿਆ ਹੈ ਕਿ ਕਿਵੇਂ ਨਾ ਕਿਵੇਂ ਕਰਜ਼ੇ ਲਓ ਤੇ ਵਿਦੇਸ਼ ਉਡਾਰੀ ਮਾਰ ਜਾਓ ਇੱਧਰ ਸੱਤਾਧਾਰੀ ਤੇ ਵਿਰੋਧੀ ਪਾਰਟੀਆਂ ਦੀ ਸ਼ਬਦੀ ਜੰਗ ਇੱਕ-ਦੂਜੇ ‘ਤੇ ਚਿੱਕੜ ਸੁੱਟਦੀ ਰਹਿੰਦੀਆਂ ਹਨ ।
ਸੱਤਾਧਾਰੀ ਭਾਜਪਾ ਦਾ ਦਾਅਵਾ ਹੈ ਕਿ ਭ੍ਰਿਸ਼ਟ ਯੂਪੀਏ ਸਰਕਾਰ ਵੇਲੇ ਟਿਕੇ ਰਹੇ ਤੇ ਹੁਣ ਐਨਡੀਏ ਸਰਕਾਰ ‘ਚ ਉਨ੍ਹਾਂ ਦਾ ਟਿਕਣਾ ਔਖਾ ਹੋ ਗਿਆ ਪਰ ਇਹ ਕਹਿਣ ਨਾਲ ਹੀ ਗੱਲ ਮੁੱਕ ਨਹੀਂ ਜਾਂਦੀ ਇਸ ਸਰਕਾਰ ਦੀ ਹੁਸ਼ਿਆਰੀ ਵੀ ਇਸੇ ਵਿੱਚ ਸੀ ਕਿ ਉਹ ਘਪਲੇ ਕਰਨ ਵਾਲਿਆਂ ਨੂੰ ਭੱਜਣ ਤੋਂ ਪਹਿਲਾਂ ਹੀ ਦੱਬ ਲੈਂਦੀ ਇਸ ਦੂਸ਼ਣਬਾਜ਼ੀ ‘ਚ ਇਹ ਗੱਲ ਉੱਭਰ ਕੇ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਹਰ ਸਰਕਾਰ ਹੀ ਕਿਸੇ ਨਾ ਕਿਸੇ ਬਿੰਦੂ ‘ਤੇ ਭ੍ਰਿਸ਼ਟਾਚਾਰੀਆਂ ਦੀ ਪੁਸ਼ਤਪਨਾਹੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਭ੍ਰਿਸ਼ਟਾਚਾਰ ਬਹੁਤ ਵੱਡੀ ਸਮੱਸਿਆ ਹੈ ਜਿਸ ਨਾਲ ਨਜਿੱਠਣ ਲਈ ਸਿਰਫ ਬਿਆਨਬਾਜ਼ੀ ਦੀ ਹੀ ਨਹੀਂ ਸਗੋਂ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਇੱਕ-ਦੂਜੀ ਪਾਰਟੀ ਦੇ ਦੋਸ਼ਾਂ ਦਾ ਜਵਾਬ ਦੇਣਾ ਹੀ ਸਮੱਸਿਆ ਦਾ ਹੱਲ ਨਹੀਂ ਹੈ ਲੋਕ ਵਾਅਦੇ ਮੁਤਾਬਕ ਕਾਰਵਾਈ ਚਾਹੁੰਦੇ ਹਨ ਦੇਸ਼ ਨੂੰ ਆਰਥਿਕ ਸ਼ਕਤੀ ਬਣਾਉਣ ਦੇ ਸੁਫਨੇ ਉਦੋਂ ਹੀ ਪੂਰੇ ਹੋਣਗੇ ਜਦੋਂ ਵਿੱਤੀ ਚੋਰੀ ਰੁਕੇਗੀ ਦੇਸ਼ ਅੰਦਰ ਵਸੀਲਿਆਂ ਦੀ ਕਮੀ ਨਹੀਂ ਸਗੋਂ ਇਨ੍ਹਾਂ ਨੂੰ ਭ੍ਰਿਸ਼ਟਾਚਾਰ ਦਾ ਘੁਣ ਖਾ ਰਿਹਾ ਹੈ ਵਿਦੇਸ਼ਾਂ ‘ਚ ਵਸੀਲੇ ਘੱਟ ਹਨ ਪਰ ਇਮਾਨਦਾਰੀ ਉਨ੍ਹਾਂ ਨੂੰ ਅਮੀਰ ਬਣਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।