Mehsagar Bridge Collapse: ਵੱਡਾ ਹਾਦਸਾ, ਮਹਿਸਾਗਰ ਨਦੀ ’ਤੇ ਬਣੇ ਪੁਲ ਦਾ ਹਿੱਸਾ ਡਿੱਗਿਆ, 9 ਦੀ ਮੌਤ

Mehsagar Bridge Collapse
Mehsagar Bridge Collapse: ਵੱਡਾ ਹਾਦਸਾ, ਮਹਿਸਾਗਰ ਨਦੀ ’ਤੇ ਬਣੇ ਪੁਲ ਦਾ ਹਿੱਸਾ ਡਿੱਗਿਆ, 9 ਦੀ ਮੌਤ

ਗੁਜਰਾਤ ਦੇ ਵਡੋਦਰਾ ’ਚ ਵੱਡਾ ਹਾਦਸਾ | Mehsagar Bridge Collapse

ਵਡੋਦਰਾ (ਏਜੰਸੀ)। Mehsagar Bridge Collapse: ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਤਾਲੁਕਾ ’ਚ ਆਨੰਦ ਤੇ ਪਾਦਰਾ ਨੂੰ ਜੋੜਨ ਵਾਲੇ ਪੁਲ ਦਾ ਇੱਕ ਹਿੱਸਾ ਢਹਿ ਗਿਆ। ਪੁਲ ਢਹਿਦੇ ਹੀ ਕਈ ਵਾਹਨ ਮਹੀਸਾਗਰ ਨਦੀ ’ਚ ਡਿੱਗ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ’ਚ 9 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਨੌਂ ਲੋਕਾਂ ਨੂੰ ਬਚਾ ਲਿਆ ਗਿਆ ਹੈ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। Mehsagar Bridge Collapse

ਇਹ ਖਬਰ ਵੀ ਪੜ੍ਹੋ : Rajasthan Plane Crash: ਰਾਜਸਥਾਨ ਤੋਂ ਬੁਰੀ ਖਬਰ, ਪਲੇਨ ਹੋਇਆ ਕਰੈਸ਼, ਲੋਕਾਂ ’ਚ ਮੱਚੀ ਹਾਹਾਕਾਰ

ਪ੍ਰਧਾਨ ਮੰਤਰੀ ਮੋਦੀ ਨੇ ਹਾਦਸੇ ਦੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ ਹੈ। ਹਰੇਕ ਮ੍ਰਿਤਕ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ’ਚੋਂ ਦੋ ਲੱਖ ਰੁਪਏ ਤੇ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਜਾਣਕਾਰੀ ਅਨੁਸਾਰ, ਆਨੰਦ ਤੇ ਪਾਦਰਾ ਨੂੰ ਜੋੜਨ ਵਾਲੇ ਪੁਲ ਦਾ ਇੱਕ ਹਿੱਸਾ ਬੁੱਧਵਾਰ ਸਵੇਰੇ ਮਹੀਸਾਗਰ ਨਦੀ ’ਚ ਡਿੱਗ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ, 2 ਟਰੱਕ, ਇੱਕ ਬੋਲੇਰੋ ਐਸਯੂਵੀ ਤੇ ਇੱਕ ਪਿਕਅੱਪ ਵੈਨ ਸਮੇਤ ਚਾਰ ਵਾਹਨ ਪੁਲ ਨੂੰ ਪਾਰ ਕਰ ਰਹੇ ਸਨ ਜਦੋਂ ਇਹ ਅਚਾਨਕ ਢਹਿ ਗਿਆ ਤੇ ਕਈ ਵਾਹਨ ਮਹੀਸਾਗਰ ਨਦੀ ’ਚ ਡਿੱਗ ਗਏ। Mehsagar Bridge Collapse

ਇਸ ਹਾਦਸੇ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਵਾਹਨਾਂ ਦੇ ਨਦੀ ਵਿੱਚ ਡਿੱਗਣ ਤੋਂ ਪਹਿਲਾਂ ਇੱਕ ਤੇਜ਼ ਆਵਾਜ਼ ਸੁਣਾਈ ਦਿੱਤੀ। ਫਾਇਰ ਬ੍ਰਿਗੇਡ, ਸਥਾਨਕ ਪੁਲਿਸ ਤੇ ਵਡੋਦਰਾ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਸਥਾਨਕ ਲੋਕਾਂ ਨੇ ਵੀ ਜ਼ਖਮੀਆਂ ਨੂੰ ਮਲਬੇ ਤੋਂ ਕੱਢਣ ’ਚ ਮਦਦ ਕੀਤੀ। Mehsagar Bridge Collapse

ਹੁਣ ਤੱਕ ਤਿੰਨ ਲੋਕਾਂ ਨੂੰ ਬਚਾਇਆ ਗਿਆ ਹੈ ਤੇ ਨੇੜਲੇ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪੁਲ 1985 ’ਚ ਬਣਾਇਆ ਗਿਆ ਸੀ। ਗੁਜਰਾਤ ਸਰਕਾਰ ਨੇ ਹਾਲ ਹੀ ’ਚ 212 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਪੁਲ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ। ਇਸ ਸਮੇਂ ਮੁੱਖ ਮੰਤਰੀ ਨੇ ਤਕਨੀਕੀ ਮਾਹਿਰਾਂ ਨੂੰ ਮੌਕੇ ’ਤੇ ਭੇਜ ਕੇ ਜਾਂਚ ਦੇ ਹੁਕਮ ਦਿੱਤੇ ਹਨ।