9 ਮਿੰਟ ’ਚ ਸੁਣਾਏ ਉਲਟੇ ਕ੍ਰਮ ’ਚ 1 ਤੋਂ ਲੈ ਕੇ 100 ਤੱਕ ਦੇ ਪਹਾੜੇ | World Record
World Record: (ਅਮਿਤ ਗਰਗ) ਰਾਮਪੁਰਾ ਫੂਲ। ਰਾਮਪੁਰਾ ਫੂਲ ਦੇ ਸੱਤ ਸਾਲ ਦੇ ਮੇਹਰਜੋਤ ਨੇ ਉਲਟੇ ਕ੍ਰਮ ’ਚ 1 ਤੋਂ 100 ਤੱਕ ਦੇ ਸਾਰੇ ਪਹਾੜੇ ਸਿਰਫ 9 ਮਿੰਟਾਂ ’ਚ ਸੁਣਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਮੇਹਰਜੋਤ ਦੀ ਇਸ ਸਫਲਤਾ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ ਹੈ। ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਪ੍ਰਾਪਤੀ ’ਤੇ ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਸਹਾਇਕ ਕਮਿਸ਼ਨਰ ਜਨਰਲ ਗਗਨਦੀਪ ਸਿੰਘ ਨੇ ਮੇਹਰਜੋਤ ਨੂੰ ਉੱਚ ਸਨਮਾਨ ਨਾਲ ਨਿਵਾਜਿਆ। ਵਰਨਣਯੋਗ ਹੈ ਕਿ ਮੇਹਰਜੋਤ ਨੇ ਪਹਿਲਾਂ ਵੀ ਇੱਕ ਇੰਡੀਆ ਬੁੱਕ ਰਿਕਾਰਡ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ:PMAY-Urban 2.0 Scheme: ਸਰਕਾਰ ਨੇ ਹੁਣ ਸ਼ਹਿਰੀ ਇਲਾਕਿਆਂ ਨੂੰ ਦਿੱਤਾ ਇਹ ਤੋਹਫ਼ਾ, ਮਿਲੇਗੀ ਖਾਸ ਸਬਸਿਡੀ
ਸ਼ਾਰਪ ਬ੍ਰੇਨਸ ਐਜੂਕੇਸ਼ਨ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਮੇਹਰਜੋਤ ਪੁੱਤਰ ਡਾ. ਸਵਰਨਜੀਤ ਕੌਰ ਮਾਊਂਟ ਲਿਟਰਾ ਜੀ ਸਕੂਲ ਰਾਮਪੁਰਾ ਫੂਲ ਵਿੱਚ ਦੂਸਰੀ ਕਲਾਸ ਦਾ ਵਿਦਿਆਰਥੀ ਹੈ। ਉਸ ਨੇ 1 ਤੋਂ 100 ਤੱਕ ਦੇ ਪਹਾੜੇ ਉਲਟੇ ਕ੍ਰਮ ਵਿੱਚ ਸਿਰਫ 9 ਮਿੰਟਾਂ ਵਿੱਚ ਸੁਣਾ ਕੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵਿੱਚ ਆਪਣਾ ਨਾਮ ਦਰਜ ਕਰਵਾਇਆ। ਮੇਹਰਜੋਤ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਅਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਨੇ ਇਸ ਨੂੰ ਨਵਾਂ ਵਰਲਡ ਰਿਕਾਰਡ ਐਲਾਨ ਕੀਤਾ ਹੈ। ਉਸ ਨੇ ਇਹ ਤਿਆਰੀ ਅਬੈਕਸ ਵਿਧੀ ਦੇ ਨਾਲ ਕੀਤੀ ਹੈ । World Record
ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਆਪਣੇ ਦਫਤਰ ਵਿੱਚ ਮੇਹਰਜੋਤ ਦੀ ਪ੍ਰਦਰਸ਼ਨੀ ਦੇਖੀ ਅਤੇ ਉਸ ਦੀ ਤੇਜ਼ੀ ਤੇ ਸੂਝ-ਬੂਝ ਦੇ ਮੁਹਤਾਜ ਹੋ ਗਏ। ਉਨ੍ਹਾਂ ਨੇ ਮੇਹਰਜੋਤ ਨੂੰ ਜ਼ਿਲ੍ਹੇ ਅਤੇ ਪੰਜਾਬ ਦਾ ਨਾਂਅ ਰੋਸ਼ਨ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਇਸ ਤਰ੍ਹਾਂ ਦੀ ਪ੍ਰਾਪਤੀਆਂ ਹਾਸਲ ਕਰਨ ਵਾਲੇ ਮੇਹਰਜੋਤ ਭਵਿੱਖ ਵਿੱਚ ਯਕੀਨਨ ਵੱਡੀਆਂ ਮੱਲਾਂ ਮਾਰੇਗਾ । ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਤਰ੍ਹਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਲਈ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਜਾਵੇਗੀ । ਸਹਾਇਕ ਕਮਿਸ਼ਨਰ ਜਨਰਲ ਗਗਨਦੀਪ ਸਿੰਘ ਨੇ ਵੀ ਸ਼ਾਰਪ ਬ੍ਰੇਨਸ ਐਜੂਕੇਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸੰਗਠਨ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਲਈ ਉੱਤਮ ਯੋਗਦਾਨ ਪਾ ਰਿਹਾ ਹੈ ਅਤੇ ਸੰਸਥਾ ਦੇ ਵਿਦਿਆਰਥੀ ਇੱਕ ਤੋਂ ਬਾਅਦ ਇੱਕ ਵਿਲੱਖਣ ਪ੍ਰਾਪਤੀ ਹਾਸਲ ਕਰ ਰਹੇ ਹਨ। World Record