ਮੇਗਾ ਟੀਕਾਕਰਨ 21 ਜੂਨ ਨੂੰ, ਬਣਾਏ ਗਏ 150 ਕੇਂਦਰ

Corona Vaccination Sachkahoon

ਲੋਕਾਂ ਨੂੰ ਨਹੀਂ ਕਰਵਾਉਣਾ ਪਵੇਗਾ ਹੁਣ ਰਜਿਸਟਰੇਸ਼ਨ

ਕਰਨਾਲ। ਸਿਵਲ ਸਰਜਨ ਡਾ. ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ’ਚ 21 ਜੂਨ ਨੂੰ ਮੇਗਾ ਟੀਕਾਕਰਨ ਦਾ ਆਯੋਜਨ ਕੀਤਾ ਜਾਵੇਗਾ ਜ਼ਿਲ੍ਹੇ ’ਚ 150 ਤੋਂ ਵੱਧ ਟੀਕਾਕਰਨ ਕੇਂਦਰ ਬਣਾਏ ਗੲੈ ਹਨ, ਜਿਸ ਦੌਰਾਨ 18 ਸਾਲਾ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੋਵਿਡ-19 ਤੋਂ ਬਚਾਅ ਲਈ ਟੀਕਾ ਲਗਾਇਆ ਜਾਵੇਗਾ ਇਸੇ ਕੜੀ ’ਚ 18 ਸਾਲ ਤੋਂ ਵੱਧ ਉਮਰ ਵਰਗ ਦੇ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਟੀਕਾਕਰਨ ਕਰਵਾਉਣ।

ਉਨ੍ਹਾਂ ਦੱਸਿਆ ਜਿਹੜੇ ਵਿਅਕਤੀ ਪਹਿਲਾਂ ਟੀਕਾਕਰਨ ਕਰਵਾ ਚੁੱਕੇ ਹਨ ਤੇ ਉਹ ਦੂਜੀ ਖੁਰਾਕ ਲੈ ਸਕਦੇ ਹਨ ਕੋਵਿਡ-19 ਇੱਕ ਭਿਆਨਕ ਮਹਾਂਮਾਰੀ ਹੈ ਜਿਸ ਤੋਂ ਪੂਰਾ ਵਿਸ਼ਵ ਪੀੜਤ ਹੈ ਸਾਡੇ ਦੇਸ਼ ’ਚ ਵੀ ਪਹਿਲੀ ਤੇ ਦੂਜੀ ਲਹਿਰ ’ਚ ਬਹੁਤ ਸਾਰੇ ਲੋਕਾਂ ਨੂੰ ਕੋਰੋਨਾ ਹੋਇਆ ਤੇ ਲਗਭਗ 3 ਲੱਖ ਲੋਕਾਂ ਦੀ ਇਸ ਬਿਮਾਰੀ ਕਾਰਨ ਮੌਤ ਵੀ ਹੋ ਚੁੱਕੀ ਹੈ ਇਸ ਬਿਮਾਰੀ ਤੋਂ ਬਚਾਅ ਦਾ ਜਾਂ ਗੰਭੀਰ ਨਾ ਹੋਣ ਦਾ ਸਿਰਫ਼ ਇੱਕੋ ਇੱਕ ਉਪਾਅ ਕੋਵਿਡ-19 ਟੀਕਾਕਰਨ ਹੀ ਹੈ ਸਾਰੇ ਵਿਅਕਤੀ 1 ਜਨਵਰੀ 2022 ਨੂੰ ਸਾਲ ਜਾਂ ਉਸ ਤੋਂ ਵੱਧ ਉਮਰ ਦੇ ਵਿਅਕਤੀ ਕੋਰੋਨਾ ਵੈਕਸੀਨੀ ਜ਼ਰੂਰ ਲਗਾਉਣ ਜ਼ਿਲ੍ਹਾ ਕਰਨਾਲ ’ਚ ਜ਼ਿਆਦਾਤਰ ਟੀਕਾਕਰਨ ਕੇਂਦਰਾਂ ’ਤੇ ਟੀਕਾਕਰਨ ਕਰਵਾਉਣ ਲਈ ਕੋਵਿਡ ਪੋਰਟਲ ’ਤੇ ਕਿਸੇ ਵੀ ਤਰ੍ਹਾਂ ਦੀ ਇਜ਼ਾਜਤ ਲੈਣੀ ਜ਼ਰੂਰੀ ਨਹੀਂ ਹੈ ਸਾਰੇ ਲੋਕ ਬਿਨਾ ਕਿਸੇ ਆਗਿਆ ਦੇ ਵੀ ਟੀਕਾ ਕਰਨ ਸੈਸ਼ਨ ’ਤੇ ਜਾ ਕੇ ਆਪਣੀ ਰਜਿਸਟਰ੍ਰੇਸ਼ਨ ਕਰਵਾ ਕੇੇ ਟੀਕਾ ਲਗਵਾ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।