
ਗੁਰੂਗ੍ਰਾਮ (ਭੀਮ ਸੈਨ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਜਿਉਂ ਹੀ ਸਾਧ-ਸੰਗਤ ਨੂੰ ਗੁਰੂਗ੍ਰਾਮ ਵਿਖੇ 36ਵੇਂ ਸਫਾਈ ਮਹਾਂ ਅਭਿਆਨ ਦਾ ਸੰਦੇਸ਼ ਦਿੱਤਾ ਗਿਆ, ਸਾਧ-ਸੰਗਤ ਪੰਜਾਬ ਹਰਿਆਣਾ ਰਾਜਸਥਾਨ ਤੋਂ ਇਲਾਵਾ ਦੇਸ਼ ਵਿਦੇਸ਼ ਦੀ ਸਾਧ-ਸੰਗਤ ਲੱਖਾਂ ਦੀ ਤਦਾਦ ਵਿੱਚ ਨੇ ਰਾਤੋ-ਰਾਤ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਗੁਰੂ ਗ੍ਰਾਮ ਪਹੁੰਚੇ। ਪੂਜਨੀਕ ਗੁਰੂ ਜੀ ਨੇ ਸਵੇਰੇ 7:37 ਵਜੇ ਸ਼ਾਹ ਮਸਤਾਨਾ-ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ਤੋਂ ਲਾਈਵ ਖੁਦ ਝਾੜੂ ਲਾ ਕੇ ਤੇ ਪਵਿੱਤਰ ਨਾਅਰਾ ਬੋਲ ਕੇ ਸਫਾਈ ਮਹਾਂ ਅਭਿਆਨ ਦਾ ਸ਼ੁਭ ਮਹੂਰਤ ਕਰਵਾਇਆ। Mega Cleanliness Campaign

ਸਾਧ-ਸੰਗਤ ਨੇ ਪੂਰੇ ਜੋਸ਼-ਖਰੋਸ਼ ਨਾਲ ਗੁਰੂਗ੍ਰਾਮ ਵਿਖੇ ਤੀਜੇ ਸਫ਼ਾਈ ਮਹਾਂ ਅਭਿਆਨ ਦਾ ਅਭਿਆਨ ਚਲਾਇਆ। ਇਸ ਸਫਾਈ ਮਹਾਂ ਅਭਿਆਨ ਵਿਚ ਸਾਧ-ਸੰਗਤ ਨੂੰ ਵੱਖ ਵੱਖ ਜੋਨਾਂ ਵਿੱਚ ਵੰਡ ਕੇ ਸੱਚੇ ਨਿਮਰ ਸੇਵਾਦਾਰਾਂ ਦੀ ਦੇਖਰੇਖ ਹੇਠ ਸਾਧ-ਸੰਗਤ ਨੇ ਸਫ਼ਾਈ ਕੀਤੀ। ਇਸ ਸਫਾਈ ਮਹਾਂ ਅਭਿਆਨ ਵਿਚ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਬਲਾਕਾਂ ਦੀਆਂ ਦੀਆਂ 30 ਬੱਸਾਂ, ਜ਼ਿਲ੍ਹਾ ਲੁਧਿਆਣਾ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਸਾਧ-ਸੰਗਤ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਵਾਈ।
Mega Cleanliness Campaign in Gurugram by Dera Sacha Sauda
ਗੁਰੂਗ੍ਰਾਮ ਵਿਖੇ ਸੈਕਟਰ 23, ਸੈਕਟਰ 23 ਏ, ਚੋਮੋਖੇੜਾ, ਕਾਰਟਪੁਰੀ, ਦੇਵੀ ਲਾਲ ਸਟੇਡੀਅਮ ਤੋਂ ਇਲਾਵਾ ਪੂਰੇ ਗੁਰੂ ਗ੍ਰਾਮ ਦੀ ਸਫਾਈ ਕੀਤੀ ਗਈ। ਸਾਧ-ਸੰਗਤ ਵੱਲੋਂ ਆਪਣੇ ਖਾਣ ਪੀਣ ਦੇ ਸਾਮਾਨ ਲੰਗਰ ਆਦਿ ਦੇ ਪ੍ਰਬੰਧ ਆਪਣੇ ਪੱਧਰ ਤੇ ਕੀਤਾ ਗਿਆ। ਸਫਾਈ ਸ਼ੂਰੁ ਕਰਨ ਤੋਂ ਪਹਿਲਾਂ ਛੋਟੀ ਜਿਹੀ ਮਾਰਕੀਟ ਵਿੱਚ 15 ਤੋਂ 20 ਆਵਾਰਾ ਪਸ਼ੂਆਂ ਦੀ ਭਰਮਾਰ ਸੀ ਜੋ ਕਿ ਕੂੜੇਦਾਨ ਵਾਲੇ ਡਰੰਮਾ ਵਿੱਚ ਮੂੰਹ ਮਾਰ ਰਹੇ ਸਨ।