ਹੱਕੀ ਮੰਗਾਂ ਲਈ ਲੜੇ ਜਾ ਰਹੇ ਅੰਦੋਲਨ ਦੀ ਮਜਬੂਤੀ ਲਈ ਕੀਤੀਆਂ ਗਈਆਂ ਮੀਟਿੰਗਾਂ

Faridkot News

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫਰੀਦਕੋਟ ਦੇ ਵੱਖ-ਵੱਖ ਬਲਾਕਾਂ ਦੀ ਮੀਟਿੰਗ ਇੰਦਰਜੀਤ ਸਿੰਘ ਘਣੀਆਂ ਜਿਲਾ ਜਨਰਲ ਸਕੱਤਰ ਦੀ ਅਗਵਾਈ ’ਚ ਹੋਈਆਂ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੰਦਰਜੀਤ ਸਿੰਘ ਘਣੀਆ ਨੇ ਮਾਣਯੋਗ ਸੁਪਰੀਮ ਕੋਰਟ ਤੇ ਮਾਣਯੋਗ ਹਾਈਕੋਰਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਦਾਲਤ ਨੇ ਵੀ ਇਹ ਸਪਸ਼ਟ ਕਰ ਦਿੱਤਾ ਹੈ। ਕਿ ਸੰਵਿਧਾਨ ਵਿੱਚ ਲੋਕਾਂ ਨੂੰ ਆਪਣੇ ਹੱਕ ਹਕੂਕਾਂ ਦੇ ਲਈ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਹੈ ਤੇ ਆਪਣੀਆ ਹੱਕੀ ਮੰਗਾਂ ਲਈ ਦਿੱਲੀ ਨੂੰ ਜਾ ਰਹੇ। Faridkot News

ਕਿਸਾਨਾਂ ਨੂੰ ਰੋਕਣ ਵਾਸਤੇ ਹਰਿਆਣਾ ਸਰਕਾਰ ਵੱਲੋਂ ਲੋਕਤੰਤਰ ਦਾ ਘਾਣ ਕਰਦੇ ਹੋਏ ਸੜਕਾਂ ਉੱਪਰ ਸੀਮੈਂਟ ਦੀਆਂ ਕੰਧਾਂ ਉਸਾਰ ਕੇ ਅਤੇ ਸੜਕਾਂ ਉੱਪਰ ਲੋਹੇ ਦੇ ਕਿਲ ਲਗਾ ਕੇ ਤੇ ਬੈਰੀਕੇਟਿੰਗ ਕਰਕੇ ਰਸਤੇ ਰੋਕੇ ਗਏ ਹਨ। ਇਸ ਲਈ ਜਦੋਂ ਵੀ ਮਾਣਯੋਗ ਅਦਾਲਤ ਦੇ ਹੁਕਮ ਮੰਨਦੇ ਹੋਏ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਬੈਰੀਕੇਟਿੰਗ ਨੂੰ ਹਟਾ ਕੇ ਰਸਤੇ ਖੋਲੇ ਜਾਣਗੇ ਤਾਂ ਉਸ ਤੋਂ ਬਾਅਦ ਕਿਸਾਨ ਦਿੱਲੀ ਲਈ ਕੂਚ ਕਰਨਗੇ ਤੇ ਇਸ ਲਈ ਬਾਰਡਰਾਂ ਉੱਪਰ ਚੱਲ ਰਹੇ। ਮੋਰਚਿਆਂ ’ਚ ਹੋਰ ਟਰੈਕਟਰ ਟਰਾਲੀਆਂ ਨਾਲ ਸ਼ਮੂਲੀਅਤ ਕਰਨ ਲਈ ਅਤੇ ਜੋ ਕਿਸਾਨ ਝੋਨਾ ਲਾਉਣ ਲਈ ਵਾਪਸ ਪਿੰਡ ਆ ਗਏ ਸਨ। Faridkot News

Read This : 15 ਲੱਖ ਦੀ ਧੋਖਾਧੜੀ ਦੇ ਦੋਸ਼ ’ਚ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ਼

ਉਨ੍ਹਾਂ ਦੀ ਮੋਰਚਿਆਂ ’ਚ ਜ਼ਿਆਦਾ ਤੋਂ ਜ਼ਿਆਦਾ ਹਾਜਰੀ ਵਧਾਉਣ ਲਈ ਹਰ ਪਿੰਡ ’ਚ ਵੱਡੀ ਪੱਧਰ ਤੇ ਤਿਆਰੀਆਂ ਲਈ ਮੀਟਿੰਗਾ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਮਾਣਯੋਗ ਅਦਾਲਤ ਦੇ ਫੈਸਲੇ ਤੋਂ ਬਾਅਦ ਤੇ ਭਾਜਪਾ ਦੀ ਹਰਿਆਣਾ ਸਰਕਾਰ ਵੱਲੋਂ ਵਾਰ-ਵਾਰ ਅਦਾਲਤ ’ਚ ਰਸਤੇ ਨਾ ਖੋਲਣ ਸਬੰਧੀ ਪਾਈਆਂ ਜਾ ਰਹੀਆਂ ਰਿੱਟਾ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਰਸਤੇ ਕਿਸਾਨਾਂ ਨੇ ਨਹੀਂ ਸਗੋਂ ਭਾਜਪਾ ਸਰਕਾਰ ਨੇ ਰੋਕੇ ਹਨ ਤੇ ਹੁਣ ਵੀ ਜੇਕਰ ਹਰਿਆਣਾ ਸਰਕਾਰ ਇਹ ਰਸਤੇ ਨਹੀਂ ਖੋਲਦੀ ਤਾਂ ਵਪਾਰੀ ਵਰਗ ਨੂੰ ਵੀ ਭਾਜਪਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਾ ਚਾਹੀਦਾ ਹੈ। Faridkot News

ਜਿਸ ਵੱਲੋ ਰਸਤੇ ਰੋਕੇ ਗਏ ਹਨ। ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਦੋਵਾਂ ਮੋਰਚਿਆਂ ਦੇ ਆਗੂ ਹਰਿਆਣਾ ਦੇ ਘਰ-ਘਰ ’ਚ ਜਾ ਕੇ ਕਿਸਾਨਾਂ-ਮਜ਼ਦੂਰਾਂ ਨੂੰ ਜਾਗਰੂਕ ਕਰਨਗੇ ਤੇ 1 ਅਗਸਤ ਨੂੰ ਭਗਤ ਸਿੰਘ ਪਾਰਕ ਘੰਟਾ ਘਰ ਫ਼ਰੀਦਕੋਟ ਤੋਂ ਇਕੱਠੇ ਹੋ ਇੱਕ ਕਾਫਲੇ ਦੇ ਰੂਪ ’ਚ 43 ਦਫਤਰ ਜਾ ਕੇ ਪੁੱਤਲਾ ਫੂਕਿਆ ਜਾਵੇਗਾ ਤੇ 15 ਅਗਸਤ ਨੂੰ ਹਰਿਆਣਾ ਦੇ ਜੀਂਦ ਤੇ 22 ਪਿੱਪਲੀ ’ਚ ਕਿਸਾਨ ਮਹਾਪੰਚਾਇਤ ਕੀਤੀ ਜਾਵੇਗੀ। Faridkot News

ਜਿਸ ’ਚ ਲੱਖਾਂ ਕਿਸਾਨਾ ਵੱਲੋਂ ਹਿੱਸਾ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਰਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ, ਚਰਨਜੀਤ ਸਿੰਘ ਬਲਾਕ ਪ੍ਰਧਾਨ ਫਰੀਦਕੋਟ,ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ,ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ, ਨੈਬ ਸਿੰਘ ਸ਼ੇਰ ਸਿੰਘ ਵਾਲਾ ਕਨਵੀਨਰ ਬਲਾਕ ਸਾਦਿਕ, ਬਲਾਕ ਕੋਟਕਪੂਰਾ ਤੋ ਕਮੇਟੀ ਮੈਂਬਰ ਵਿਪਨ ਸਿੰਘ ਫਿੱਡੇ, ਕਮੇਟੀ ਮੈਂਬਰ ਨਿਰਮਲ ਸਿੰਘ ਢਿੱਲਵਾਂ, ਕਮੇਟੀ ਮੈਂਬਰ ਸੁਖਜੀਵਨ ਸਿੰਘ ਢਿੱਲਵਾਂ ਤੇ ਯੂਥ ਆਗੂ ਜਤਿੰਦਰਜੀਤ ਸਿੰਘ ਆਦਿ ਕਿਸਾਨ ਆਗੂ ਹਾਜਰ ਸਨ। Faridkot News