ਅੰਮ੍ਰਿਤਸਰ (ਰਾਜਨ ਮਾਨ)। ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਹਿਲੇ ਦੋ ਗੇੜ ਦੀਆਂ ਚੋਣਾਂ ਦੇ ਰੁਝਾਨਾਂ ਤੋਂ ਮੋਦੀ ਸਰਕਾਰ ਦੀ ਕੇਂਦਰ ਤੋਂ ਵਿਦਾਇਗੀ ਤੈਅ ਹੋ ਗਈ ਹੈ। ਹਲਕਾ ਅੰਮ੍ਰਿਤਸਰ ਪੂਰਬੀ ਦੇ ਵਿਧਾਇਕਾ ਮੈਡਮ ਜੀਵਨ ਜੋਤ ਕੌਰ ਦੀ ਅਗਵਾਈ ਵਿੱਚ ਹਲਕੇ ਦੀਆਂ ਵੱਖ-ਵੱਖ ਵਾਰਡਾਂ ਵਿੱਚ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਕੇਂਦਰ ਵਿੱਚ ਪਿਛਲੇ 10 ਸਾਲ ਤੋਂ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹ ਸਰਕਾਰ ਜਿਹੜੀ 400 ਪਾਰ ਦਾ ਨਾਅਰਾ ਦੇ ਰਹੀ ਸੀ ਉਨ੍ਹਾਂ ਨੂੰ ਜਮੀਨੀ ਹਕੀਕਤ ਚੋਣ ਦੇ ਪਹਿਲੇ ਦੋ ਗੇੜ ਤੋਂ ਪਤਾ ਲੱਗ ਗਈ ਹੈ। (Kuldeep Singh Dhaliwal)
ਧਾਲੀਵਾਲ ਨੇ ਕਿਹਾ ਕਿ ਤੀਜੀ ਵਾਰ ਕੇਂਦਰ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੇ ਹਾਲੇ ਤੱਕ ਪੰਜਾਬ ਵਿੱਚ ਆਪਣੇ ਪੂਰੇ ਉਮੀਦਵਾਰ ਤੱਕ ਨਹੀਂ ਐਲਾਨ ਸਕੀ। ਉਹਨਾਂ ਨੇ ਕਿਹਾ ਕਿ ਭਾਜਪਾ ਨੇ ਅੰਮ੍ਰਿਤਸਰ ਵਿੱਚ ਵੀ ਇੱਕ ਪੈਰਾਸ਼ੂਟ ਉਮੀਦਵਾਰ ਲੈ ਕੇ ਆਂਦਾ ਹੈ ਜਿਸ ਨੂੰ ਜਮੀਨੀ ਹਕੀਕਤ ਅਤੇ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਕੁੱਝ ਵੀ ਪਤਾ ਨਹੀਂ ਹੈ। ਉਹਨਾਂ ਕਿਹਾ ਕਿ ਜਿਹੜਾ ਵਿਸ਼ਵਾਸ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੇ ਕੀਤਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਉਸ ਵਿਸ਼ਵਾਸ ਤੇ ਖਰਾ ਉਤਰੀ ਹੈ ਅੱਜ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਰਾਜ ਨੇ 95% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ।
Kuldeep Singh Dhaliwal
ਧਾਲੀਵਾਲ ਨੇ ਕਿਹਾ ਕਿ ਮੱਧਮ ਵਰਗ ਸਭ ਤੋਂ ਵੱਧ ਸਿਹਤ ਅਤੇ ਸਿੱਖਿਆ ਸੁਵਿਧਾਵਾਂ ਨੂੰ ਲੈ ਕੇ ਚਿੰਤਤ ਰਹਿੰਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਸਾਲਾਂ ਵਿੱਚ 865 ਮੁਹੱਲਾ ਕਲੀਨਿਕ ਅਤੇ 120 ਦੇ ਕਰੀਬ ਸਕੂਲ ਐਮੀਨੈਂਸ ਬਣਾ ਤੇ ਲੋਕਾਂ ਨੂੰ ਸਹੂਲਤ ਦਿੱਤੀ ਹੈ। ਅਕਾਲੀ ਦਲ ਬਾਰੇ ਬੋਲਦੇ ਹੋਏ ਧਾਲੀਵਾਲ ਨੇ ਕਿਹਾ ਕਿ ਜਿਵੇਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਤਿੰਨ ਸੀਟਾਂ ’ਤੇ ਸੀਮਤ ਰਹਿ ਗਿਆ ਸੀ ਉਸੇ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਪੂਰੇ ਪੰਜਾਬ ਵਿੱਚੋਂ ਅਕਾਲੀ ਦਲ ਦਾ ਨਾਮੋ ਨਿਸ਼ਾਨ ਖਤਮ ਹੋਣ ਜਾ ਰਿਹਾ ਹੈ।
Kuldeep Singh Dhaliwal
ਧਾਲੀਵਾਲ ਨੇ ਕਿਹਾ ਕਿ ਕਿ ਉਹ ਆਪਣੇ ਚੋਣ ਮੁਹਿੰਮ ਦੀਆਂ ਦੋ ਗੇੜ ਦੀਆਂ ਮੀਟਿੰਗਾਂ ਹਰ ਵਿਧਾਨ ਸਭਾ ਖੇਤਰ ਵਿੱਚ ਪੂਰੀਆਂ ਕਰ ਚੁੱਕੇ ਹਨ ਅਤੇ ਹੁਣ ਜਲਦੀ ਡੋਰ ਟੂ ਡੋਰ ਮੁਹਿੰਮ ਦੇ ਤਹਿਤ ਸਿੱਧਾ ਲੋਕਾਂ ਦੇ ਨਾਲ ਘਰ ਘਰ ਜਾ ਕੇ ਸੰਪਰਕ ਸਾਧਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਅਪੀਲ ਕਰਨ ਆਏ ਹਨ ਕਿ ਜਿਵੇਂ ਉਨ੍ਹਾਂ ਨੇ ਆਪਣੇ-ਆਪ ਨੂੰ ਬਹੁਤ ਵੱਡੇ ਲੀਡਰ ਕਹਿਣ ਵਾਲੇ ਸਿੱਧੂ ਅਤੇ ਮਜੀਠੀਆ ਨੂੰ ਹਰਾ ਕੇ ਇੱਕ ਆਮ ਘਰ ਦੀ ਧੀ ਜੀਵਨ ਜੋਤ ਕੌਰ ਨੂੰ ਵਿਧਾਇਕ ਬਣਾਇਆ ਸੀ ਉਸੇ ਤਰ੍ਹਾਂ ਦੇ ਨਾਲ ਉਹ ਲੋਕ ਸਭਾ ਚੋਣਾਂ ਵਿੱਚ ਵੀ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਉਨ੍ਹਾਂ ਨੂੰ ਲੋਕ ਸਭਾ ਵਿੱਚ ਭੇਜਣ ਤਾਂ ਜੋ ਅੰਮ੍ਰਿਤਸਰ ਦੀ ਇੰਡਸਟਰੀ ਅਤੇ ਵਿਕਾਸ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਅਵਾਜ਼ ਲੋਕ ਸਭਾ ਵਿੱਚ ਚੁੱਕੀ ਜਾ ਸਕੇ।
Also Read : ਬੁਰੀ ਖ਼ਬਰ, ਸ਼ੰਭੂ ਬਾਰਡਰ ’ਤੇ ਮਹਿਲਾ ਕਿਸਾਨ ਦੀ ਮੌਤ
ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਹਰਪਾਲ ਸਿੰਘ ਨਿੱਝਰ, ਹਰਪ੍ਰੀਤ ਸਿੰਘ ਆਹਲੂਵਾਲੀਆ ਅਮਦੀਪ ਸਿੰਘ ਰਾਜੇਵਾਲ, ਰਿਸ਼ੀ ਕਪੂਰ ਲੱਕੀ, ਐਡਵੋਕੇਟ ਕਰਨਜੀਤ ਸਿੰਘ, ਗੁਰਭੇਜ ਸਿੰਘ,ਰੋਹਿਤ ਮਲਹੋਤਰਾ,ਮੈਡਮ ਜਸਬੀਰ ਕੌਰ ਮਠਾੜੂ,ਸੁਰਜੀਤ ਸਿੰਘ ਬੁੱਟਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।