ਨਵਜੋਤ ਸਿੱਧੂ ਦੀ ਕਾਂਗਰਸ ਹਾਈਕਮਾਨ ਨਾਲ ਹੋਈ ਮੀਟਿੰਗ, ਸਿੱਧੂ ਬਾਰੇ ਕੱਲ੍ਹ ਰਸਮੀ ਤੌਰ ’ਤੇ ਕੀਤਾ ਜਾਵੇਗਾ ਐਲਾਨ : ਰਾਵਤ

ਸਿੱਧੂ ਬਾਰੇ ਕੱਲ੍ਹ ਰਸਮੀ ਤੌਰ ’ਤੇ ਕੀਤਾ ਜਾਵੇਗਾ ਐਲਾਨ : ਰਾਵਤ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਕਾਂਗਰਸ ਹਾਈਕਮਾਨ ਦਰਮਿਆਨ ਦਿੱਲੀ ਵਿਖੇ ਮੀਟਿੰਗ ਹੋਈ। ਹਰੀਸ਼ ਰਾਵਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵਜੋਤ ਸਿੱਧੂ ਸਪੱਸ਼ਟ ਤੌਰ ’ਤੇ ਕਿਹਾ ਕਿ ਕਾਂਗਰਸ ਪ੍ਰਧਾਨ ਦਾ ਫੈਸਲਾ ਉਨ੍ਹਾਂ ਸਵੀਕਾਰ ਹੈ ਨਿਰਦੇਸ਼ ਸਾਫ਼ ਹੈ ਕਿ ਸਿੱਧੂ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਕੰਮ ਕਰਨ ਤੇ ਸੰਗਠਨਾਤਮਕ ਢਾਂਚਾ ਤਿਆਰ ਕਰਨ। ਰਾਵਤ ਨੇ ਕਿਹਾ ਕਿ ਇਸ ਸਬੰਧੀ ਕੱਲ੍ਹ ਰਸਮੀ ਤੌਰ ’ਤੇ ਐਲਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਿੱਧੂ ਕਾਂਗਰਸ ਹਾਈਕਮਾਨ ਦੇ ਸੱਦੇ ’ਤੇ ਸ਼ਾਮ ਨਵੀਂ ਦਿੱਲੀ ’ਚ ਕਾਂਗਰਸ ਦੇ ਮੁੱਖ ਦਫ਼ਤਰ ਪਹੁੰਚੇ। ਸਿੱਧੂ ਦੀ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਤੇ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਮੀਟਿੰਗ ਹੋਈ। ਇਸ ਦੌਰਾਨ ਸਿੱਧੂ ਨਾਲ ਪੰਜਾਬ ਸਰਕਾਰ ਤੋਂ ਨਾਰਾਜ਼ਗੀ ਤੋਂ ਇਲਾਵਾ ਸੂਬੇ ’ਚ ਸੰਗਠਨ ਦੇ ਵਿਸਥਾਰ ’ਤੇ ਚਰਚਾ ਹੋਈ।

ਆਪਣੇ ਮੁੱਦੇ ਹਾਈ ਕਮਾਨ ਨੂੰ ਦੱਸ ਦਿੱਤੇ, ਹਰ ਫੈਸਲਾ ਹੋਏਗਾ ਮਨਜੂਰ : ਸਿੱਧੂ

ਦਿੱਲੀ ਵਿਖੇ ਹਰੀਸ਼ ਰਾਵਤ ਅਤੇ ਕੇ ਸੀ ਵੇਣੂ ਗੋਪਾਲ ਨਾਲ ਮੀਟਿੰਗ ਤੋਂ ਬਾਅਦ ਨਵਜੋਤ ਸਿੱਧੂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਓਹਨਾ ਨੇ ਆਪਣੇ ਸਾਰੇ ਪੁਆਇੰਟ ਰੱਖ ਦਿੱਤੇ ਹਨ। ਉਹ ਰਾਹੁਲ ਗਾਂਧੀ ਅਤੇ ਪਿ੍ਰਯੰਕਾ ਗਾਂਧੀ ਤੇ ਸਾਰੀ ਗੱਲ ਛੱਡਦੇ ਹਨ, ਇਸ ਲਈ ਹੁਣ ਜਿਹੜਾ ਵੀ ਫੈਸਲਾ ਹਾਈ ਕਮਾਨ ਵੱਲੋਂ ਲਿਆ ਜਾਏਗਾ ਉਹ ਉਨ੍ਹਾਂ ਨੂੰ ਮਨਜ਼ੂਰ ਹੋਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ