ਸਾਡੇ ਨਾਲ ਸ਼ਾਮਲ

Follow us

13.9 C
Chandigarh
Friday, January 23, 2026
More
    Home Breaking News ਸੁਨੀਲ ਜਾਖੜ ਅਤ...

    ਸੁਨੀਲ ਜਾਖੜ ਅਤੇ ਨਵਜੋਤ ਸਿੱਧੂ ਦੀ ਹੋਈ ਮੀਟਿੰਗ, ਸਿੱਧੂ ਬੋਲੇ ਜਾਖੜ੍ਹ ਕਰਨਗੇ ਮਾਰਗ ਦਰਸ਼ਨ

    Navjot Sidhu, Controversy, Again
    The, Hippie did, Sidhu's lie, Expose

    ਦੋਹਾਂ ਦੀ ਪੌਣਾ ਘੰਟਾ ਹੋਈ ਮੀਟਿੰਗ, ਪੰਚਕੂਲਾ ਵਿਖੇ ਜਾਖੜ੍ਹ ਦੀ ਰਿਹਾਹਿਸ ’ਚ ਹੋਈ ਮੀਟਿੰਗ

    ਹਿੱਟ ਵੀ ਰਹੇਗੀ ਅਤੇ ਫਿਟ ਵੀ ਰਹੇਗੀ ਇਹ ਜੋੜੀ : ਸਿੱਧੂ

    ਚੰਡੀਗੜ੍ਹ, (ਅਸ਼ਵਨੀ ਚਾਵਲਾ)। ਚੰਡੀਗੜ੍ਹ ਵਿਖੇ ਅਮਰਿੰਦਰ ਸਿੰਘ ਅਤੇ ਹਰੀਸ਼ ਰਾਵਤ ਦੀ ਮੁਲਾਕਾਤ ਤੋਂ ਪਹਿਲਾਂ ਨਵਜੋਤ ਸਿੱਧੂ ਪੰਚਕੂਲਾ ਵਿਖੇ ਮੌਜੂਦਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਰਿਹਾਇਸ ’ਤੇ ਪੁੱਜਦੇ ਹੋਏ ਮੀਟਿੰਗ ਕਰਦੇ ਨਜ਼ਰ ਆਏ। ਨਵਜੋਤ ਸਿੱਧੂ ਅਤੇ ਸੁਨੀਲ ਜਾਖੜ੍ਹ ਦੀ ਲਗਭਗ ਪੌਣਾ ਘੰਟਾ ਮੀਟਿੰਗ ਹੋਈ ਅਤੇ ਇਸ ਮੀਟਿੰਗ ਤੋਂ ਬਾਅਦ ਦੋਹੇ ਲੀਡਰ ਬਾਹਰ ਆਏ। ਇਸ ਦੌਰਾਨ ਦੋਹੇ ਲੀਡਰ ਖ਼ੁਸ ਨਜ਼ਰ ਆ ਰਹੇ ਸਨ।
    ਨਵਜੋਤ ਸਿੱਧੂ ਨੇ ਇਸ ਮੀਟਿੰਗ ਤੋਂ ਬਾਅਦ ਕੁਝ ਜਿਆਦਾ ਕਹਿਣ ਤੋਂ ਇਨਕਾਰ ਦਿੱਤਾ ਅਤੇ ਸਿਰਫ਼ ਇਹ ਕਿਹਾ ਕਿ ਉਹ ਸੁਨੀਲ ਜਾਖੜ੍ਹ ਨੂੰ ਮਿਲਣ ਲਈ ਆਏ ਸਨ ਅਤੇ ਸੁਨੀਲ ਜਾਖੜ੍ਹ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ। ਨਵਜੋਤ ਸਿੱਧੂ ਨੇ ਅੱਗੇ ਕਿਹਾ ਕਿ ਦੋਹਾਂ ਦੀ ਇਹ ਜੋੜੀ ਫਿੱਟ ਵੀ ਰਹੇਗੀ ਅਤੇ ਹਿੱਟ ਵੀ ਰਹੇਗੀ। ਇਸ ਤੋਂ ਬਾਅਦ ਸੁਨੀਲ ਜਾਖੜ ਨੇ ਕਿਹਾ ਕਿ ਨਵਜੋਤ ਸਿੱਧੂ ਕਾਬਲ ਇਨਸਾਨ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।