ਇਕਬਾਲ ਸਿੰਘ ਸਰਾਵਾਂ ਪ੍ਰਧਾਨ ਚੁਣੇ ਗਏ
ਕੋਟਕਪੂਰਾ, (ਸੁਭਾਸ਼ ਸ਼ਰਮਾ) । ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਹਰਪਾਲ ਸਿੰਘ ਮਚਾਕੀ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਸਰਾਵਾਂ ਅਤੇ ਸੁਖਚੈਨ ਸਿੰਘ ਥਾਂਦੇਵਾਲਾ ਦੀ ਪ੍ਰਧਾਨਗੀ ਹੇਠ ਸਰਾਵਾਂ ਇਕਾਈ ਦੀ ਚੋਣ ਕਰਨ ਲਈ ਮੀਟਿੰਗ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਮਚਾਕੀ ਨੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਤੇ ਥੋਪੇ ਜਾ ਰਹੇ 3 ਖੇਤੀ ਸੋਧ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੜੇ ਜਾ ਰਹੇ ਸੰਘਰਸ਼ ਸਬੰਧੀ ਜਾਣਕਾਰੀ ਦਿੰਦੇ ਹੋਏ ਪਿਛਲੇ ਦਿਨੀਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਉਸ ਦੇ ਲੜਕੇ ਵੱਲੋਂ ਲਖੀਮਪੁੁਰ ਵਿਖੇ ਕੀਤੀ ਗਈ ਗੁੰਡਾਗਰਦੀ ਨਾਲ 4 ਕਿਸਾਨਾਂ ਨੂੰ ਸ਼ਹੀਦ ਕਰਨ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ।
ਇਸ ਮੌਕੇ ‘ਤੇ ਜੱਥੇਬੰਦੀ ਦੀ ਸਰਾਂਵਾ ਇਕਾਈ ਦੀ ਕੀਤੀ ਗਈ ਚੋਣ ਵਿੱਚ ਸਰਬਸੰਮਤੀ ਨਾਲ ਹੇਠ ਲਿਖੇ ਅਹੁਦੇਦਾਰ ਚੁਣੇ ਗਏ; ਇਕਬਾਲ ਸਿੰਘ ਸਰਾਵਾਂ ਪ੍ਰਧਾਨ , ਭੋਲਾ ਸਿੰਘ ਜੱਸੜ, ਸਰਪ੍ਰਸਤ , ਪਰਮਪਾਲ ਸਿੰਘ ਸਰਾਂ ਸੀਨੀਅਰ ਮੀਤ ਪ੍ਰਧਾਨ , ਨਿਰਮਲ ਸਿੰਘ ਮੀਤ ਪ੍ਰਧਾਨ , ਦਰਸ਼ਨ ਸਿੰਘ ਸਰਾਂ ਸਕੱਤਰ , ਬਲਕਰਨ ਸਿੰਘ ਸਰਾਂ ਸਹਾਇਕ ਸਕੱਤਰ , ਬੂਟਾ ਸਿੰਘ ਸਰਾਂ ਖਜ਼ਾਨਚੀ , ਹਰਵਿੰਦਰ ਸਿੰਘ ਬਰਾਡ਼ ਆਡੀਟਰ , ਇਕਬਾਲ ਸਿੰਘ ਸਰਾਂ ਪ੍ਰਚਾਰ ਸਕੱਤਰ , ਗੁਰਪ੍ਰੀਤ ਸਿੰਘ ਜੱਥੇਬੰਦਕ ਸਕੱਤਰ , ਜਗਦੀਪ ਸਿੰਘ ਸਰਾਂ ਼ਜੱਥੇਬੰਦਕ ਸਕੱਤਰ ਅਤੇ ਇਸ ਤੋਂ ਇਲਾਵਾ ਜਗਸੀਰ ਸਿੰਘ ਸਰਾਂ , ਬੂਟਾ ਸਿੰਘ , ਲਹੌਰ ਸਿੰਘ ਸਰਾਂ , ਨਿਰਮਲ ਸਿੰਘ , ਨਾਇਬ ਸਿੰਘ ਸਰਾਂ , ਰੂਪ ਸਿੰਘ ਬਰਾੜ, ਹਰਜੀਤ ਸਿੰਘ ਮਾਣਕਟਾਲਾ , ਗੁਰਦੀਪ ਸਿੰਘ ਪੰਜੂ , ਪਰਮਜੀਤ ਸਿੰਘ ਸਰਾਂ ਤੇ ਗੁਰਮੇਲ ਸਿੰਘ ਕਾਰਜਕਾਰਨੀ ਕਮੇਟੀ ਦੇ ਮੈਂਬਰ ਚੁਣੇ ਗਏ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ