District Council Elections: ਵਿਧਾਇਕ ਰਾਏ ਦੇ ਦਫ਼ਤਰ ਵਿਖੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਸਬੰਧੀ ਹੋਈ ਮੀਟਿੰਗ

District Council Elections
ਫ਼ਤਹਿਗੜ੍ਹ ਸਾਹਿਬ : ਵਿਧਾਇਕ ਲਖਬੀਰ ਸਿੰਘ ਰਾਏ ਤੇ ਓਐਸਡੀ ਰਾਜਵੀਰ ਸਿੰਘ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। ਤਸਵੀਰ: ਅਨਿਲ ਲੁਟਾਵਾ

ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਨੇ ਕੀਤੀ ਵਿਸ਼ੇਸ਼ ਤੌਰ ’ਤੇ ਸ਼ਿਰਕਤ

District Council Elections: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਆਮ ਆਦਮੀ ਪਾਰਟੀ ਪੰਜਾਬ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਤਿਆਰ ਬਰ ਤਿਆਰ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਕਤ ਮੀਟਿੰਗ ਆਉਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਸੰਬੰਧ ਦੇ ਵਿੱਚ ਪਾਰਟੀ ਵਲੰਟੀਅਰਜ ਦੇ ਨਾਲ ਰੱਖੀ ਗਈ ਸੀ। ਜੋ ਸਫਲਤਾ ਪੂਰਵਕ ਸੰਪੰਨ ਹੋਈ ਹੈ।

ਇਹ ਵੀ ਪੜ੍ਹੋ: LPG Cylinder News: ਪੰਜਾਬ ’ਚ ਐਲਪੀਜੀ ਗੈਸ ਸਿਲੰਡਰ ਉਪਭੋਗਤਾਵਾਂ ਲਈ ਅਹਿਮ ਖਬਰ, ਨਵਾਂ ਨੋਟੀਫਿਕੇਸ਼ਨ ਜਾਰੀ

ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੀਆਂ ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ ਅਤੇ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਪਾਰਟੀ ਦੇ ਵਲੰਟੀਅਰਜ ਨਾਲ ਮੀਟਿੰਗ ਰੱਖੀ ਗਈ ਸੀ। ਉਕਤ ਮੀਟਿੰਗ ਦੇ ਵਿੱਚ ਚੋਣਾਂ ਦੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਚੋਣਾਂ ਨੂੰ ਲੜਨ ਦੇ ਲਈ ਰਣਨੀਤੀ ਬਣਾਈ ਗਈ ਹੈ। ਵਲੰਟੀਅਰ ਦੀ ਰਾਏ ਲਈ ਗਈ ਹੈ।

ਇਸ ਮੌਕੇ ਸਾਬਕਾ ਸਰਪੰਚ ਅਮਰੀਕ ਸਿੰਘ ਬਾਲਪੁਰ, ਮਨਦੀਪ ਸਿੰਘ ਪੋਲਾ, ਬਹਾਦਰ ਖਾਨ, ਕੌਂਸਲਰ ਆਸ਼ਾ ਰਾਣੀ, ਰਮੇਸ਼ ਸੋਨੂੰ, ਪ੍ਰਿਤਪਾਲ ਜੱਸੀ, ਬਲਜਿੰਦਰ ਗੋਲਾ, ਬਲਵੀਰ ਸੋਢੀ, ਏਐਸਆਈ ਬਲਜਿੰਦਰ ਸਿੰਘ, ਗੁਰਸ਼ਰਨ ਸਿੰਘ, ਰਣਜੀਤ ਸਿੰਘ ਰਾਮਦਾਸ ਨਗਰ, ਸੰਦੀਪ ਵੈਦ, ਹਰਜਿੰਦਰ ਕੁਮਾਰ ਰੇਲਵੇ, ਸਨੀ ਚੋਪੜਾ, ਮਾਨਵ ਟਿਵਾਣਾ, ਪਵੇਲ ਹਾਂਡਾ, ਮੋਹਿਤ ਸੂਦ, ਰੀਨਾ ਰਾਣੀ, ਰਜੇਸ਼ ਕੁਮਾਰ, ਬਲਦੇਵ ਜਲਾਲ, ਬਹਾਦਰ ਜਲਾਲ, ਰਜੇਸ਼ ਉੱਪਲ, ਤਰਸੇਮ ਉੱਪਲ, ਪੀ ਏ ਸਤੀਸ਼ ਲਟੌਰ, ਬਿੱਟਾ ਲਟੌਰ, ਕਰਮਜੀਤ ਸਿੰਘ ਜੋਗੀ, ਨਰਿੰਦਰ ਸਿੰਘ ਨਨੂੰ ਸੰਗਤਪੁਰਾ, ਐਡਵੋਕੇਟ ਅਮਰਿੰਦਰ ਸਿੰਘ ਮੰਡੋਫਲ, ਐਡਵੋਕੇਟ ਰਾਹੁਲ ਸ਼ਰਮਾ ਆਦਿ ਵੀ ਹਾਜ਼ਰ ਸਨ।