ਨਿਊਯਾਰਕ (ਏਜੰਸੀ)। ਫ੍ਰੈਚ ਓਪਨ ਜੇਤੂ ਸਪੇਨ ਦੇ ਰਾਫੇਲ ਨਡਾਲ ਤੇ ਰੂਸ ਦੇ ਡੇਨਿਲ ਮੇਦਵੇਦੇਵ ਸੈਮੀਫਾਈਨਲ ‘ਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦੇ ਫਾਈਨਲ ‘ਚ ਪਹੁੰਚ ਗਏ ਹਨ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਨੇ 25ਵੀਂ ਰੈਕਿੰਗ ਇਟਲੀ ਦੇ ਮੈਤੀਆ ਬੇਰੇਟਿਨੀ ਨੂੰ ਦੋ ਘੰਟੇ 35 ਮਿੰਟ ਤੱਕ ਚੱਲੇ ਮੁਕਾਬਲੇ ‘ਚ ਲਗਾਤਾਰ ਸੈੱਟਾਂ ‘ਚ 7-6, 6-4, 6-1 ਨਾਲ ਹਰਾਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਜਦੋਂ ਕਿ ਇੱਕ ਹੋਰ ਸੈਮੀਫਾਈਨਲ ਮੁਕਾਬਲੇ ‘ਚ ਪੰਜਵੀਂ ਰੈਕਿੰਗ ਮੇਦਵੇਦੇਵ ਨੇ 78ਵੀਂ ਰੈਕਿੰਗ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨੂੰ 7-6, 6-4, 6-3 ਨਾਲ ਹਰਾਇਆ। (US Open Tennis Tournament)
ਪਹਿਲੀ ਵਾਰ ਯੂਐਸ ਓਪਨ ਦੇ ਫਾਈਨਲ ‘ਚ ਥਾਂ ਬਣਾ ਲਈ 18 ਵਾਰ ਦੇ ਗ੍ਰੈਂਡ ਸਲੇਮ ਦੇ ਜੇਤੂ ਨਡਾਲ ਆਪਣੇ ਕਰੀਅਰ ਦੇ 19ਵੇਂ ਤੇ ਯੂਐਸ ਓਪਨ ਦੇ ਚੌਥੇ ਖਿਤਾਬ ਤੋਂ ਹੁਣ ਮਹਿਜ ਇੱਕ ਕਦਮ ਦੂਰ ਰਹਿ ਗਏ ਹਨ ਇਸ ਤੋਂ ਪਹਿਲਾਂ ਉਨ੍ਹਾਂ ਨੇ 2010, 2013 ਤੇ 2017 ‘ਚ ਯੂਐਸ ਓਪਨ ਦਾ ਖਿਤਾਬ ਜਿੱਤਿਆ ਸੀ ਨਡਾਲ ਜੇਕਰ ਫਾਈਨਲ ‘ਚ ਜਿੱਤ ਜਾਂਦਾ ਹੈ ਤਾਂ ਇਸ ਸਾਲ ਉਸਦਾ ਦੂਜਾ ਗ੍ਰੈਂਡ ਸਲੇਮ ਹੋਵੇਗਾ ਨਡਾਲ ਨੇ ਇਸ ਸਾਲ ਫ੍ਰੈਚ ਓਪਨ ਜਿੱਤਿਆ ਸੀ। (US Open Tennis Tournament)
ਨਡਾਲ ਨੂੰ ਪਹਿਲੇ ਸੈਟ ‘ਚ ਬੇਰੇਟਿਨੀ ਨਾਲ ਥੋੜ੍ਹੀ ਚੁਣੌਤੀ ਜ਼ਰੂਰ ਮਿਲੀ ਪਰ ਦੂਜੇ ਤੇ ਤੀਜੇ ਸੈੱਟਾਂ ‘ਚ ਉਨ੍ਹਾਂ ਨੇ ਪ੍ਰਦਰਸ਼ਨ ਕਰਦੇ ਹੋਏ ਬੇਰੇਟਿਨੀ ਨੂੰ ਕੋਈ ਮੌਕਾ ਨਹੀਂ ਦਿੱਤਾ ਨਡਾਲ ਨੇ ਮੁਕਾਬਲੇ ‘ਚ ਚਾਰ ਐਸ ਜਦੋਂ ਕਿ ਬੇਰੇਟਿਨੀ ਨੇ 9 ਐਸ ਲਾਏ ਨਡਾਲ ਨੇ 31 ਤੇ ਬੇਰੇਟਿਨੀ ਨੇ 37 ਜਿੱਤਾਂ ਹਾਸਲ ਕੀਤੀਆਂ ਇਸ ਤੋਂ ਪਹਿਲਾਂ ਉਹ ਇਸ ਸਾਲ ਹੋਏ ਆਸਟਰੇਲੀਆ ਓਪਨ ਦੇ ਚੌਥੇ ਦੌਰ ਤੇ ਵਿਬੰਲਡਨ ਤੀਜੇ ਰਾਊਂਡ ਤੱਕ ਹੀ ਜਾ ਸਕੇ ਸਨ ਤੇ ਇਹ ਪਹਿਲੀ ਬਾਰ ਹੈ ਜਦੋਂ ਉਨ੍ਹਾਂ ਨੇ ਕਿਸੇ ਵੀ ਗ੍ਰੈਂਡ ਸਲੇਮ ਦੇ ਫਾਈਨਲ ‘ਚ ਥਾਂ ਬਣਾਈ ਹੈ ਮੇਦਵੇਦੇਵ ਨੇ ਮੈਚ ‘ਚ 10 ਐਸ ਜਦੋਂ ਕਿ ਦਿਮਿਤੋਰਵ ਨੇ ਮਹਿਜ ਦੋ ਐਸ ਲਾਏ ਮੇਦਵੇਦੇਵ ਨੇ 22 ਤੇ ਦਿਮਿਤੋਰਵ ਨੇ 39 ਜਿੱਤਾਂ ਹਾਸਲ ਕੀਤੀਆਂ।