ਰੁਚੀ ਤੇ ਲਗਨ ਨਾਲ ਲਗਾਤਾਰ ਸਿਮਰਨ ਕਰੋ: ਪੂਜਨੀਕ ਗੁਰੂ ਜੀ (Saint Dr MSG)
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਫ਼ਰਮਾਉਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਿਸ ਦੇ ਦਿਲੋ-ਦਿਮਾਗ ’ਚ ਛਾਇਆ ਰਹਿੰਦਾ ਹੈ, ਉਹ ਇਨਸਾਨ ਪਲ-ਪਲ ਅਸੀਮ ਸ਼ਾਂਤੀ, ਪਰਮਾਨੰਦ, ਲੱਜ਼ਤ ਪ੍ਰਾਪਤ ਕਰਦਾ ਰਹਿੰਦਾ ਹੈ ਉਹ ਦੁਨੀਆ ਦੀ ਗੰਦਗੀ ਵੱਲ ਨਹੀਂ ਦੌੜਦਾ, ਉਹ ਦੁਨੀਆ ਦੀ ਗੰਦਗੀ ’ਚ ਨਹੀਂ ਗੁਆਚਦਾ, ਸਗੋਂ ਪਰਮ ਪਿਤਾ ਪਰਮਾਤਮਾ ਦਾ ਪਿਆਰ, ਉਸ ਦੀ ਮੁਹੱਬਤ ਪ੍ਰਾਪਤ ਕਰਕੇ ਉਹ ਸਾਰੀਆਂ ਖੁਸ਼ੀਆਂ, ਲੱਜ਼ਤਾਂ ਪ੍ਰਾਪਤ ਕਰਦਾ ਹੈ, ਜਿਸ ਨੂੰ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ। (Saint Dr MSG)
ਪੂਜਨੀਕ ਗੁਰੂ ਜੀ Saint Dr MSG ਫ਼ਰਮਾਉਦੇ ਹਨ ਕਿ ਜੇਕਰ ਤੁਸੀਂ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਮਾਲਕ ਦੇ ਨਾਮ ਦੇ ਨਾਲ ਜੁੜ ਜਾਓ ਨਾਮ ਜਪਣਾ ਨਾ ਪਵੇ ਸਗੋਂ ਆਪਣੇ-ਆਪ ਚਲਦਾ ਰਹੇ, ਅਜਿਹਾ ਉਦੋਂ ਹੁੰਦਾ ਹੈ ਜਦੋਂ ਆਦਮੀ ਰੁਚੀ ਨਾਲ, ਸੱਚੀ ਭਾਵਨਾ ਨਾਲ, ਤੜਫ਼ ਨਾਲ ਲਗਾਤਾਰ ਸਿਮਰਨ ਕਰਦਾ ਰਹਿੰਦਾ ਹੈ ਉਦਾਹਰਨ ਵਜੋਂ ਜਿਵੇਂ ਤੁਹਾਨੂੰ ਕੋਈ ਗੀਤ ਚੰਗਾ ਲਗਦਾ ਹੈ, ਤੁਸੀਂ ਦਿਲੋ-ਦਿਮਾਗ ’ਚ ਉਸ ਨੂੰ ਬਿਠਾ ਲੈਂਦੇ ਹੋ, ਕਿਤੇ ਮੌਸਮ ਚੰਗਾ ਹੈ, ਕਿਤੇ ਵੈਸੇ ਜਗ੍ਹਾ ਆ ਗਈ, ਤੁਸੀਂ ਖੁਸ਼ ਹੋਏ ਤਾਂ ਐਟੋਮੈਟਿਕਲੀ ਤੁਹਾਡੀ ਜ਼ੁਬਾਨ ’ਤੇ ਉਹ ਸ਼ਬਦ, ਉਹ ਗੀਤ ਗੂੰਜਣ ਲੱਗਦਾ ਹੈ ਉਸੇ ਤਰ੍ਹਾਂ ਪਰਮ ਪਿਤਾ ਪਰਮਾਤਮਾ ਦੇ ਨਾਮ ਨੂੰ, ਗੁਰੂਮੰਤਰ ਨੂੰ ਤੁਸੀਂ ਆਪਣੀ ਜ਼ੁਬਾਨ ’ਤੇ ਚੜ੍ਹਾ ਲਓ।
ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ