Medical Camp: ਨੈਚੁਰੋਪੈਥੀ ਕੈਂਪ ਅੱਜ
ਸਰਸਾ (ਮਨਿੰਦਰ ਸਿੰਘ): ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਲੋੜਵੰਦਾਂ ਦੀ ਸਹਾਇਤਾ, ਰੋਗੀਆਂ ਦਾ ਮੁਫ਼ਤ ਇਲਾਜ ਅਤੇ ਸਮਾਜ ਸੁਧਾਰ ਦੇ ਕਾਰਜ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਹਨ। ਡੇਰਾ ਸੱਚਾ ਸੌਦਾ ’ਚ 12 ਜਨਵਰੀ ਤੋਂ ਲੈ ਕੇ ਲਗਾਤਾਰ ਵੱਖ ਵੱਖ ਸਿਹਤ ਜਾਂਚ ਕੈਂਪ ਲੱਗ ਰਹੇ ਹਨ। ਇਹ ਕੈਂਪ 31 ਜਨਵਰੀ ਤੱਕ ਜਾਰੀ ਰਹਿਣਗੇ।

ਇਸੇ ਲੜੀ ਦੇ ਤਹਿਤ ਵੀਰਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਲਾਏ ਗਏ ਸ਼ੂਗਰ ਅਤੇ ਥਾਇਰਾਇਡ ਰੋਗੀਆਂ ਦੇ ਮੁਫ਼ਤ ਜਾਂਚ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਦੌਰਾਨ ਮਾਹਿਰ ਡਾਕਟਰਾਂ ਨੇ ਆਪਣੀਆਂ ਭਰਪੂਰ ਸੇਵਾਵਾਂ ਦਿੱਤੀਆਂ ਹਨ।
Read Also : ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ’ਚ ਮਾਨਵਤਾ ਦੀ ਮਿਸਾਲ ਬਣ ਰਿਹਾ ਸੇਵਾ ਦਾ ਮਹਾਂਕੁੰਭ
ਅਗਲੇ ਕੈਂਪਾਂ ਦਾ ਵੇਰਵਾ:-
- 26 ਜਨਵਰੀ, ਸੋਮਵਾਰ : ਕੰਨ, ਨੱਕ ਤੇ ਗਲ ਦੇ ਰੋਗਾਂ ਦੀ ਜਾਂਚ
- 19-31 ਜਨਵਰੀ ਤੱਕ: ਨੈਚੁਰੋਪੈਥੀ ਕੈਂਪ
ਸਮਾਂ ਸਵੇਰੇ 10 ਤੋਂ 4 ਵਜੇ ਤੱਕ














