Suicide: MBBS ਵਿਦਿਆਰਥੀ ਨੇ ਛੇਵੀਂ ਮੰਜ਼ਿਲ ਤੋਂ ਮਾਰੀ ਛਾਲ, ਪੇਪਰ ਖਰਾਬ ਹੋਣ ਕਾਰਨ ਸੀ ਪਰੇਸ਼ਾਨੀ ’ਚ

Rajasthan News
Suicide: MBBS ਵਿਦਿਆਰਥੀ ਨੇ ਛੇਵੀਂ ਮੰਜ਼ਿਲ ਤੋਂ ਮਾਰੀ ਛਾਲ, ਪੇਪਰ ਖਰਾਬ ਹੋਣ ਕਾਰਨ ਸੀ ਪਰੇਸ਼ਾਨੀ ’ਚ

ਰਾਤ ਦੀ ਪ੍ਰਿੰਸੀਪਲ ਦੀ ਜਨਮਦਿਨ ਦੀ ਪਾਰਟੀ ’ਚ ਵੀ ਹੋਇਆ ਸੀ ਸ਼ਾਮਲ | Rajasthan News

Suicide: ਸਿਰੋਹੀ (ਸੱਚ ਕਹੂੰ ਨਿਊਜ਼)। ਸਰਕਾਰੀ ਮੈਡੀਕਲ ਕਾਲਜ ਸਿਰੋਹੀ ਦੇ ਐਮਬੀਬੀਐਸ ਦੂਜੇ ਸਾਲ ਦੇ ਵਿਦਿਆਰਥੀ ਨੇ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥੀ ਦੀ ਸੋਮਵਾਰ ਨੂੰ ਪ੍ਰੀਖਿਆ ਸੀ। ਪੇਪਰ ਚੰਗਾ ਨਾ ਹੋਣ ਕਾਰਨ ਉਹ ਪਰੇਸ਼ਾਨੀ ’ਚ ਸੀ। ਮੰਗਲਵਾਰ ਸਵੇਰੇ 7 ਵਜੇ ਵਿਦਿਆਰਥੀਆਂ ਨੇ ਉਸ ਨੂੰ ਹੇਠਾਂ ਡਿੱਗਦੇ ਵੇਖਿਆ। ਬਾਅਦ ’ਚ ਉਸ ਨੂੰ ਹਸਪਤਾਲ ਵੀ ਲੈਕੇ ਗਏ, ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। Rajasthan News

ਇਹ ਖਬਰ ਵੀ ਪੜ੍ਹੋ : ਇਸ ਦਿਨ ਹੋਵੇਗਾ ਸਟਾਰ ਬੈਡਮਿੰਟਰ ਖਿਡਾਰਨ ਦਾ ਵਿਆਹ, ਜਾਣੋ ਕੌਣ ਹਨ ਉਨ੍ਹਾਂ ਦੇ ਹੋਣ ਵਾਲੇ ਪਤੀ

ਸ਼ਿਵਗੰਜ ਦੇ ਡੀਐਸਪੀ ਪੁਸ਼ਪੇਂਦਰ ਵਰਮਾ ਨੇ ਦੱਸਿਆ – ਪਾਲਦੀ ਐਮ ਥਾਣਾ ਖੇਤਰ ਦੇ ਬੀਆਰ ਅੰਬੇਡਕਰ ਮੈਡੀਕਲ ਕਾਲਜ ਦੇ ਰਾਹੁਲ ਗਰਾਸੀਆ ਨੇ ਸੋਮਵਾਰ ਰਾਤ ਕਰੀਬ 2.30 ਵਜੇ ਖੁਦਕੁਸ਼ੀ ਕਰ ਲਈ। ਉਹ ਪਾਲੀ ਦੀ ਬਾਲੀ ਤਹਿਸੀਲ ਦੇ ਪਿੰਡ ਪਨੇਤਰਾ ਦਾ ਰਹਿਣ ਵਾਲਾ ਸੀ। ਰਾਹੁਲ ਗਰਾਸੀਆ ਰਾਤ ਕਰੀਬ 2.30 ਵਜੇ ਤੱਕ ਆਪਣੇ ਸਾਥੀ ਵਿਦਿਆਰਥੀਆਂ ਨਾਲ ਤੀਜੀ ਮੰਜ਼ਿਲ ’ਤੇ ਆਪਣੇ ਕਮਰੇ ’ਚ ਪੜ੍ਹ ਰਿਹਾ ਸੀ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਨੂੰ ਸੌਣ ਲਈ ਕਹਿ ਕੇ ਕਮਰੇ ਤੋਂ ਬਾਹਰ ਚਲਾ ਗਿਆ।

ਛੇਵੀਂ ਮੰਜ਼ਿਲ ਤੋਂ ਮਿਲਿਆ ਵਿਦਿਆਰਥੀ ਦਾ ਸਮਾਨ | Rajasthan News

ਡੀਐਸਪੀ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਹਸਪਤਾਲ ਪੁੱਜੇ। ਲਾਸ਼ ਨੂੰ ਟਰਾਮਾ ਸੈਂਟਰ ’ਚ ਰੱਖਿਆ ਗਿਆ ਹੈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਸ਼ਰਵਣ ਕੁਮਾਰ ਮੀਨਾ ਨੇ ਇਸ ਮਾਮਲੇ ਦੀ ਰਿਪੋਰਟ ਦਿੱਤੀ ਹੈ। ਪਰਿਵਾਰਕ ਮੈਂਬਰਾਂ ਵੀ ਰਿਪੋਰਟ ਦੇ ਆਊਣ ਦੀ ਉਡੀਕ ਕਰ ਰਹੇ ਹਨ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਛੇਵੀਂ ਮੰਜ਼ਿਲ ਤੋਂ ਵਿਦਿਆਰਥੀ ਦਾ ਮੋਬਾਈਲ, ਜੈਕੇਟ ਤੇ ਚੱਪਲਾਂ ਪੁਲਿਸ ਨੂੰ ਮਿਲੀਆਂ ਹਨ।