ਵਿਰੋਧੀ ਪਾਰਟੀਆਂ ਦੇ ਵਿਅਕਤੀਆਂ ’ਤੇ ਵੀ ਦਰਜ ਮੁਕੱਦਮੇ ਹੋਣ ਵਾਪਸ : ਮਾਇਆਵਤੀ

Mayawati

ਵਿਰੋਧੀ ਪਾਰਟੀਆਂ ਦੇ ਵਿਅਕਤੀਆਂ ’ਤੇ ਵੀ ਦਰਜ ਮੁਕੱਦਮੇ ਹੋਣ ਵਾਪਸ : ਮਾਇਆਵਤੀ

ਲਖਨਊ। ਬਸਪਾ ਸੁਪਰੀਮੋ ਮਾਇਆਵਤੀ ਨੇ ਮੰਗ ਕੀਤੀ ਹੈ ਕਿ ਭਾਜਪਾ ਆਗੂਆਂ ਖਿਲਾਫ਼ ਦਰਜ ਮੁਕੱਦਮੇ ਵਾਪਸ ਲੈਣ ਦੇ ਨਾਲ ਸਿਆਸੀ ਬਦਲੇ ਦੀ ਭਾਵਨਾ ਨਾਲ ਵਿਰੋਧੀ ਪਾਰਟੀਆਂ ਦੇ ਆਗੂਆਂ ਖਿਲਾਫ਼ ਦਰਜ ਮੁਕੱਦਮੇ ਵੀ ਵਾਪਸ ਲੈਣੇ ਚਾਹੀਦੇ ਹਨ।

Mayawati

ਮਾਇਆਵਤੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ‘ਯੂਪੀ ’ਚ ਭਾਜਪਾ ਦੇ ਲੋਕਾਂ ’ਤੇ ਸਿਆਸੀ ਬਦਲੇ ਦੀ ਭਾਵਨਾ ਨਾਲ ਦਰਜ ਮਕੁੱਦਮੇ ਵਾਪਸ ਹੋਣ ਦੇ ਨਾਲ ਹੀ ਸਾਰੀਆਂ ਵਿਰੋਧੀਆਂ ਪਾਰਟੀਆਂ ਦੇ ਵਿਅਕਤੀਆਂ ’ਤੇ ਵੀ ਅਜਿਹੇ ਮੁਕੱਦਮੇ ਵੀ ਜ਼ਰੂਰ ਵਾਪਸ ਹੋਣੇ ਚਾਹੀਦੇ ਹਨ। ਬਸਪਾ ਦੀ ਇਹੀ ਮੰਗ ਹੈ। ਜ਼ਿਕਰਯੋਗ ਹੈ ਕਿ ਪ੍ਰਦੇਸ਼ ਦੀ ਤੱਤਕਾਲੀਨ ਸਮਾਜਵਾਦੀ ਪਾਰਟੀ (ਸਪਾ) ਦੇ ਕਾਰਜਕਾਲ ’ਚ ਸਾਲ 2013 ’ਚ ਹੋਏ ਮੁਜੱਫਰਨਗਰ ਦੰਗਿਆਂ ’ਚ ਭਾਜਪਾ ਦੇ ਤਿੰਨ ਵਿਧਾਇਕਾਂ ਸਮੇਤ ਕਈ ਆਗੂਆਂ ਖਿਲਾਫ਼ ਦਰਜ ਮੁਕੱਦਮੇ ਵਾਪਸ ਲੈਣ ਲਈ ਅਦਾਲਤ ’ਚ ਪਟੀਸ਼ਨ ਦਾਖਲ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.