ਮਯੰਕ ਦਾ ਇੱਕ ਰਿਕਾਰਡ ਨਹੀਂ ਤੋੜ ਸਕੇ ਅਜੇ ਸਚਿਨ-ਕੋਹਲੀ ਜਿਹੇ ਧੁਰੰਦਰ
ਬੰਗਲੁਰੂ, 5 ਅਗਸਤ
ਮਯੰਕ ਅੱਗਰਵਾਲ (250 ਗੇਂਦਾਂ ‘ਚ 31 ਚੌਕੇ, 4 ਛੱਕੇ, ਨਾਬਾਦ 220) ਦੇ ਸ਼ਾਨਦਾਰ ਨਾਬਾਦ ਦੂਹਰੇ ਸੈਂਕੜੇ ਅਤੇ ਪ੍ਰਿਥਵੀ ਸ਼ਾੱ (196 ਗੇਂਦਾਂ ‘ਚ 20 ਚੌਕੇ, 4 ਛੱਕੇ, 136) ਦੇ ਸੈਂਕੜੇ ਦੀ ਬਦੌਲਤ ਭਾਰਤ ਏ ਨੇ ਦੱਖਣੀ ਅਫ਼ਰੀਕਾ ਏ ਵਿਰੁੱਧ ਪਹਿਲੇ ਗੈਰ ਅਧਿਕਾਰਕ ਟੈਸਟ ਮੈਚ ਦੇ ਦੂਸਰੇ ਦਿਨ ਆਪਣੀ ਪਹਿਲੀ ਪਾਰੀ ‘ਚ ਦੋ ਵਿਕਟਾਂ ‘ਤੇ 411 ਦੌੜਾਂ ਬਣਾ ਕੇ ਮੈਚ ‘ਤੇ ਆਪਣਾ ਸ਼ਿਕੰਜ਼ਾ ਕਸ ਦਿੱਤਾ ਭਾਰਤ ਏ ਕੋਲ ਹੁਣ 165 ਦੌੜਾਂ ਦਾ ਵਾਧਾ ਹੋ ਗਿਆ ਹੈ ਮਯੰਕ ਅਤੇ ਪ੍ਰਿਥਵੀ ਨੇ ਪਹਿਲੀ ਵਿਕਟ ਲਈ 58.5 ਓਵਰਾਂ ‘ਚ 277 ਦੌੜਾਂ ਦੀ ਭਾਈਵਾਲੀ ਕਤੀ ਦੂਜੇ ਦਿਨ ਦੀ ਸਮਾਪਤੀ ਦੇ ਮੌਕੇ ਮਯੰਕ ਨਾਲ ਕਪਤਾਨ ਸ਼੍ਰੇਅਸ ਅਈਅਰ 9 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਨੇ ਸਵੇਰੇ 8 ਵਿਕਟਾਂ ‘ਤੇ 246 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ
ਭਾਰਤ ਏ ਵੱਲੋਂ ਖੇਡਦਿਆਂ ਦੱਖਣੀ ਏ ਵਿਰੁੱਧ ਚਾਰ ਰੋਜ਼ਾ ਗੈਰ ਅਧਿਕਾਰਕ ਮੈਚ ‘ਚ ਦੂਹਰਾ ਸੈਂਕੜਾ ਠੋਕਣ ਵਾਲੇ ਮਯੰਕ ਅੱਗਰਵਾਲ ਦੇ ਨਾਂਅ ਅਜਿਹਾ ਰਿਕਾਰਡ ਦਰਜ ਹੈ ਜੋ ਨਾ ਤਾਂ ਸਚਿਨ ਤੇਂਦੁਲਕਰ ਅਤੇ ਨਾ ਹੀ ਵਿਰਾਟ ਕੋਹਲੀ ਜਿਹੇ ਧੁੰਰਦਰ ਬਣਾ ਸਕੇ ਹਨ ਮਯੰਕ ਭਾਰਤ ਦੇ ਘਰੇਲੂ ਸੀਜ਼ਨ ‘ਚ 2000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਹਨ ਮਯੰਕ ਨੇ ਵਿਜੇ ਹਜਾਰੇ ਟਰਾਫ਼ੀ ਦੇ 8 ਮੈਚਾਂ ‘ਚ 3 ਸੈਂਕੜੇ ਅਤੇ ਚਾਰ ਅਰਧ ਸੈਂਕੜੇ ਠੋਕੇ ਸਨ ਵਿਜੇ ਹਜਾਰੇ ਟਰਾੱਫੀ ਦੇ 8 ਮੈਚਾਂ ‘ਚ ਉਸਨੇ 109, 84, 28, 102, 89, 104, 81 ਅਤੇ 90 ਦੌੜਾਂ ਬਣਾਈਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।