ਮਾਇਆ ਤੇਰੇ ਤਿੰਨ ਨਾਮ…
ਇੱਕ ਬਾਣੀਆ ਸੀ, ਜਦੋਂ ਉਸ ਦਾ ਲੜਕਾ ਮੁਹੱਲੇ ਦੇ ਲੜਕਿਆਂ ਦੀ ਸੋਹਬਤ ’ਚ ਪਿਆ ਤਾਂ ਸਾਰੇ ਉਸ ਨੂੰ ਪਰਸੂ ਕਹਿ ਕੇ ਬੁਲਾਉਂਦੇ ਸੇਠ ਨੂੰ ਚਿੰਤਾ ਹੋਣ ਲੱਗੀ ਕਿ ਉਹ ਗਲਤ ਆਦਤਾਂ ਦਾ ਸ਼ਿਕਾਰ ਨਾ ਹੋ ਜਾਵੇ, ਇਸ ਲਈ ਬਾਣੀਏ ਨੇ ਉਸ ਨੂੰ ਕੰਮ-ਧੰਦੇ ’ਚ ਲਾਉਣ ਦੀ ਸੋਚੀ ਬਾਣੀਆ ਚਾਹੁੰਦਾ ਸੀ ਕਿ ਉਸ ਦਾ ਲੜਕਾ ਧੰਦੇ ਨੂੰ ਆਪਣੀ ਮਿਹਨਤ ਨਾਲ ਵਧਾਵੇ
ਇਸ ਲਈ ਉਸ ਨੇ ਆਪਣੇ ਲੜਕੇ ਨੂੰ ਸਿਰਫ਼ ਪੰਜ ਰੁਪਏ ਦੇ ਕੇ ਕਿਹਾ, ‘‘ਇਹ ਪੈਸੇ ਲਓ ਤੇ ਆਪਣਾ ਕੋਈ ਕੰਮ ਕਰੋ’’ ਉਸ ਨੇ ਗਲੀ-ਗਲੀ ਘੁੰਮ ਕੇ ਉੱਬਲੇ ਹੋਏ ਛੋਲੇ ਵੇਚਣੇ ਸ਼ੁਰੂ ਕਰ ਦਿੱਤੇ ਉਹ ਦੋ ਸੇਰ ਛੋਲੇ ਰਾਤ ਨੂੰ ਪਾਣੀ ’ਚ ਭਿਉਂਦਾ ਤੇ ਸਵੇਰੇ ਉਬਾਲ ਲੈਂਦਾ ਚਟਣੀ ਬਣਾ ਲੈਂਦਾ ਇੱਕ ਡੱਬਾ ਨਮਕ ਦਾ ਤੇ ਇੱਕ ਡੱਬਾ ਮਿਰਚਾਂ ਦਾ ਰੱਖਦਾ ਇਹ ਸਭ ਇੱਕ ਥਾਲ ’ਚ ਰੱਖਦਾ ਤੇ ਵੇਚਣ ਚਲਾ ਜਾਂਦਾ ਜੋ ਜਾਣਦੇ ਸਨ ਉਹ ਆਵਾਜ਼ ਦੇ ਦਿੰਦੇ ਸਨ, ‘‘ਆ ਪਰਸਾ, ਇੱਕ ਛਟਾਂਕ ਛੋਲੇ ਦੇਵੀਂ’’ ਕੁਝ ਸਾਲਾਂ ’ਚ ਉਸ ਨੇ ਕਈ ਹਜ਼ਾਰ ਰੁਪਏ ਕਮਾ ਲਏ ਬਾਣੀਏ ਨੇ ਉਸ ਨੂੰ ਇੱਕ ਦੁਕਾਨ ਕਰਵਾ ਦਿੱਤੀ ਉਸ ਨੇ ਬਾਰਦਾਨਾ ਵੇਚਣਾ ਸ਼ੁਰੂ ਕਰ ਦਿੱਤਾ
ਕੁਝ ਹੀ ਸਮੇਂ ’ਚ ਉਸ ਦੀ ਦੁਕਾਨ ਚੰਗੀ ਚੱਲਣ ਲੱਗੀ ਤੇ ਚੰਗੀ ਕਮਾਈ ਹੋਣ ਲੱਗੀ ਹੁਣ ਉਹ ਲਾਲਾ ਬਣ ਕੇ, ਗੋਲ ਟੋਪੀ ਪਹਿਨ ਕੇ ਗੱਦੀ ’ਤੇ ਬੈਠਣ ਲੱਗਾ ਉਸ ਨੇ ਮੱਦਦ ਲਈ ਦੋ ਨੌਕਰ ਰੱਖ ਲਏ ਹੁਣ ਲੋਕ ਉਸ ਨੂੰ ਲਾਲਾ ਪਰਸ ਰਾਮ ਕਹਿ ਕੇ ਬੁਲਾਉਣ ਲੱਗੇ ਜਦੋਂ ਕੋਈ ਪੁਰਾਣਾ ਸਾਥੀ ਲਾਲੇ ਨੂੰ ਮਿਲਦਾ ਤੇ ਕਹਿੰਦਾ, ‘‘ਯਾਰ, ਹੁਣ ਤਾਂ ਲਾਲਾ ਪਰਸ ਰਾਮ ਹੋ ਗਿਆ ਹੈਂ ਹੁਣ ਪਰਸਾ ਕਿੱਥੇ ਰਿਹਾ?’’ ਉਹ ਅੱਗੋਂ ਜਵਾਬ ਦਿੰਦਾ, ‘‘ਮਾਇਆ ਤੇਰੇ ਤਿੰਨ ਨਾਮ, ਪਰਸੂ, ਪਰਸਾ, ਪਰਸ ਰਾਮ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ