ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More

    ਕਸ਼ਮੀਰ ‘ਚ ਹਾਲਾਤ ਸੁਖਾਵੇਂ ਹੋਣ

    ਪਿਛਲੇ ਕਈ ਦਿਨਾਂ ਤੋਂ ਜੰਮੂ ਕਸ਼ਮੀਰ (Kashmir) ‘ਚ ਪੱਥਰਬਾਜ਼ੀ ਫਿਰ ਚਰਚਾ ‘ਚ ਆ ਗਈ ਹੈ, ਖਾਸਕਰ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨਾਂ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ ਤਾਜਾ ਹਾਲਾਤ ਦੋ ਵੀਡੀਓ ‘ਚ ਦਰਸਾਈਆਂ ਗਈਆਂ ਘਟਨਾਵਾਂ ਦੁਆਲੇ ਘੁੰਮ ਰਹੇ ਹਨ ਇੱਕ ਵੀਡੀਓ ‘ਚ ਕਸ਼ਮੀਰੀ ਨੌਜਵਾਨਾਂ ਵੱਲੋਂ ਚੋਣ ਡਿਊਟੀ ਭੁਗਤਾ ਕੇ ਆ ਰਹੇ ਸੁਰੱਖਿਆ ਜਵਾਨਾਂ ਨਾਲ ਕੀਤੇ ਗਏ ਬੁਰੇ ਵਿਹਾਰ ਦੀ ਹੈ ਇਸ ਵੀਡੀਓ ਤੋਂ ਬਾਅਦ ਫੌਜ ਦੇ ਅਕਸ ਨੂੰ ਖ਼ਰਾਬ ਕਰਦੀ ਇੱਕ ਵੀਡੀਓ ਵਾਇਰਲ ਹੋਈ ਜਿਸ ‘ਚ ਫੌਜੀ ਜਵਾਨ ਆਪਣੀ ਗੱਡੀ ‘ਤੇ ਇੱਕ ਕਸ਼ਮੀਰੀ ਨੂੰ ਅੱਗੇ ਬੰਨ੍ਹ ਕੇ ਲਿਜਾ ਰਹੇ ਹਨ ਵੀਡੀਓ ‘ਚ ਦਾਅਵਾ ਕੀਤਾ ਗਿਆ ਕਿ ਇਹ ਪੱਥਰਬਾਜ਼ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਸੀ

    ਇਹ ਦੋਵੇਂ ਵੀਡੀਓ ਦੋ ਦ੍ਰਿਸ਼ਟੀਕੋਣਾਂ ਦੁਆਲੇ ਘੁੰਮਦੀਆਂ ਹਨ ਜੋ ਦਹਾਕਿਆਂ ਤੋਂ ਕਸ਼ਮੀਰ ਦੇ ਹਾਲਾਤਾਂ ਨਾਲ  ਜੁੜੇ ਹੋਏ ਹਨ ਕਿਸੇ ਵੀ ਅਣਮਨੁੱਖੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜੇਕਰ ਡੂੰਘੀ ਨਜ਼ਰ ਮਾਰੀ ਜਾਏ ਤਾਂ ਕਸ਼ਮੀਰ ਦੇ ਤਾਜ਼ਾ ਹਾਲਾਤ ਬੇਹੱਦ ਪੇਚਦਾਰ ਹਨ ਵਿਦੇਸ਼ੀ ਤਾਕਤਾਂ ਦੇ ਨਾਲ-ਨਾਲ ਅੰਦਰੂਨੀ ਸਿਆਸੀ ਤਾਕਤਾਂ ਨੇ ਵੀ ਇਸ ਸਮੱਸਿਆ ਨੂੰ ਉਲਝਾਉਣ ‘ਚ ਹਰ ਹਥਕੰਡਾ ਵਰਤਿਆ ਹੈ ਇਹ ਗੱਲ ਬਿੱਲਕੁਲ ਸਪੱਸ਼ਟ ਹੈ ਕਿ ਪੱਥਰਬਾਜ਼ੀ ਇੱਕ ਵੱਡੀ ਸਾਜਿਸ਼ ਹੈ

    ਜਿਸ ਵਾਸਤੇ ਵਿਦੇਸ਼ੀ ਤਾਕਤਾਂ ਏਥੋਂ ਦੇ ਵੱਖਵਾਦੀਆਂ ਰਾਹੀਂ ਭਟਕੇ ਨੌਜਵਾਨ ਨੂੰ ਪੱਥਰ ਮਾਰਨ ਲਈ ਪੈਸਾ ਮੁਹੱਈਆ ਕਰਵਾਉਂਦੀਆਂ ਹਨ ਨੋਟਬੰਦੀ ਨੇ ਇਸ ਗੱਲ ਨੂੰ ਚਿੱਟੇ ਦਿਨ ਵਾਂਗ ਸਪੱਸ਼ਟ ਕਰ ਦਿੱਤਾ ਸੀ ਨੋਟਬੰਦ ਹੋਏ ਤਾਂ ਪੱਥਰ ਵੀ ਬੰਦ ਹੋ ਗਏ ਪਰ ਇਹ ਸਿਆਸਤ ਦਾ ਕਾਲਾ ਚਿਹਰਾ ਹੈ ਕਿ ਚੋਣਾਂ ਜਿੱਤਣ ਲਈ ਵਿਦੇਸ਼ੀ ਤਾਕਤਾਂ ਦੀ ਚਾਲ ਨੂੰ ਵੀ ਹਵਾ ਦਿੱਤੀ ਜਾਂਦੀ ਹੈ ਲੋਕ ਸਭਾ ਉੱਪ ਚੋਣਾਂ ਮੌਕੇ ਚੋਣ ਲੜ ਰਹੇ ਫਾਰੂਕ ਅਬਦੁੱਲਾ ਨੂੰ ਇੱਕਦਮ ਪੱਥਰਬਾਜ਼ ਦੇਸ਼ ਭਗਤ ਨਜ਼ਰ ਆਉਣ ਲੱਗੇ ਫਾਰੂਕ ਅਬਦੁੱਲਾ ਨੇ ਆਪਣੇ ਬੇਟੇ ਉਮਰ ਫਾਰੂਕ ਦੇ ਮੁੱਖ ਮੰਤਰੀ ਹੁੰਦਿਆਂ ਅਜਿਹਾ ਬਿਆਨ ਕਦੇ ਨਹੀਂ ਦਿੱਤਾ ਸਗੋਂ ਮੁਜਾਹਰਾਕਾਰੀਆਂ ਖਿਲਾਫ਼ ਕਾਰਵਾਈ ਕਰਦੇ ਰਹੇ ਕਸ਼ਮੀਰ ਦੇ ਹਾਲਾਤਾਂ ਲਈ ਸੂਬੇ ਦੇ ਸਿਆਸਤਦਾਨ ਘੱਟ ਜਿੰਮੇਵਾਰ ਨਹੀਂ (Kashmir)

    ਕਸ਼ਮੀਰੀ ਵਿਦਿਆਰਥੀ ਰੋਸ ਤੇ ਹਿੰਸਾ ਦੇ ਅਰਥ ਭੁੱਲ ਗਏ ਹਨ

    ਵਿਦਿਆਰਥੀਆਂ ਦਾ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਜਾਇਜ਼ ਹੈ ਪਰ ਪ੍ਰਦਰਸ਼ਨ ਦੌਰਾਨ ਪੱਥਰ ਮਾਰਨੇ ਕਿਸੇ ਵੀ ਵਿਚਾਰਧਾਰਾ ਦਾ ਹਿੱਸਾ ਨਹੀਂ ਹਨ ਦਰਅਸਲ ਪੱਥਰਬਾਜ਼ੀ ਨੂੰ ਸਵਾਰਥੀ ਸਿਆਸਤਦਾਨਾਂ ਨੇ ਅਜਿਹਾ ਰੂਪ ਦੇ ਦਿੱਤਾ ਹੈ ਕਿ ਕਸ਼ਮੀਰੀ ਵਿਦਿਆਰਥੀ ਰੋਸ ਤੇ ਹਿੰਸਾ ਦੇ ਅਰਥ ਭੁੱਲ ਗਏ ਹਨ ਕਸ਼ਮੀਰ ‘ਚ ਹਾਲਾਤ ਸੁਧਾਰਨ ਲਈ ਜ਼ਰੂਰੀ ਹੈ ਕਿ ਸਿਆਸਤਦਾਨ ਫੌਜ, ਪੁਲਿਸ , ਤੇ ਆਮ ਨਾਗਰਿਕਾਂ ਨੂੰ ਇੱਕੋ ਅੱਖ ਨਾਲ ਵੇਖਣ  ਮਨੁੱਖੀ ਮਸਲਿਆਂ ਨੂੰ ਸਿਆਸੀ ਐਨਕਾਂ ਨਾਲ ਵੇਖਣ ਦੀ ਖ਼ਤਰਨਾਕ ਖੇਡ ਬੰਦ ਹੋਣੀ ਚਾਹੀਦੀ ਹੈ ਮੌਜ਼ੂਦਾ ਗਠਜੋੜ ਸਰਕਾਰ ਨੂੰ ਇਸ ਮਾਮਲੇ ‘ਚ ਸਿਧਾਂਤਕ ਤੇ ਵਿਚਾਰਕ ਸਹਿਮਤੀ ਨਾਲ ਕਾਰਵਾਈ ਕਰਨੀ ਪੈਣੀ ਹੈ ਹਾਲ ਦੀ ਘੜੀ ਇੱਕ ਧਿਰ ਫੌਜੀਆਂ ਨੂੰ ਸੰਜਮ ਦੀ ਅਪੀਲ ਤਾਂ ਕਰ ਰਹੀ ਹੈ, ਪਰ ਵਿਦਿਆਰਥੀਆਂ ਨੂੰ ਵੀ ਸੰਜਮ ਤੇ ਸ਼ਾਂਤੀ ਤੋਂ ਕੰਮ ਲੈਣ ਦੀ ਅਪੀਲ ਕਰਨ ਤੋਂ ਚੁੱਪ ਹੈ ਫੌਜ ਦੇ ਜਵਾਨਾਂ ਨੂੰ ਵੀ ਨਾਗਰਿਕਾਂ ਦੇ ਅਧਿਕਾਰਾਂ ਪ੍ਰਤੀ ਸੁਚੇਤ ਹੋਣਾ ਪਵੇਗਾ (Kashmir)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here