NEET Exam 2024: ਪ੍ਰੀਖਿਆਵਾਂ ਦੀ ਸ਼ਾਨ ਬਹਾਲ ਹੋਵੇ

NEET Exam 2024

ਨੀਟ ਪ੍ਰੀਖਿਆ ਦਾ ਪੇਪਰ ਲੀਕ ਹੋਣ ਦਾ ਘਟਨਾ ਚੱਕਰ ਹੋਰ ਉਲਝਦਾ ਜਾ ਰਿਹਾ ਹੈ ਸਰਕਾਰ ਨੇ 23 ਜੂਨ ਨੂੰ ਹੋਣ ਵਾਲੀ ਨੀਟ ਪ੍ਰੀਖਿਆ ਦੇ ਨਾਲ-ਨਾਲ ਸੀਐੱਸਆਈਆਰ ਅਤੇ ਯੂਸੀਜੀ ਨੈੱਟ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ ਭਾਵੇਂ ਪ੍ਰੀਖਿਆਵਾਂ ਰੱਦ ਕਰਨ ਪਿੱਛੇ ਸਰਕਾਰ ਦੀ ਮਨਸ਼ਾ ਸਹੀ ਵੀ ਹੋ ਸਕਦੀ ਹੈ ਕਿ ਬੀਤੀ ਘਟਨਾ ਦੇ ਦੁਹਰਾਅ ਤੋਂ ਬਚਿਆ ਜਾਵੇ ਪਰ ਇਸ ਨਾਲ ਉਹਨਾਂ ਲੱਖਾਂ ਵਿਦਿਆਰਥੀਆਂ ਨੂੰ ਭਾਰੀ ਮਾਨਸਿਕ ਪਰੇਸ਼ਾਨੀ ’ਚੋਂ ਗੁਜ਼ਰਨਾ ਪੈ ਰਿਹਾ ਹੈ ਜੋ ਪਿਛਲੇ ਦੋ ਸਾਲਾਂ ਤੋਂ ਪ੍ਰੀਖਿਆ ਲਈ ਦਿਨ-ਰਾਤ ਤਿਆਰੀ ਕਰ ਰਹੇ ਸਨ ਲੀਕ ਹੋਈ ਨੀਟ ਪ੍ਰੀਖਿਆ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਗਈ ਹੈ ਮਾਮਲਾ ਗੰਭੀਰ ਹੈ ਅਤੇ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ’ਤੇ ਟਿਕੀਆਂ ਹੋਈਆਂ ਹਨ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ। (NEET Exam 2024)

ਇਹ ਵੀ ਪੜ੍ਹੋ : ਕੇਂਦਰੀ ਜ਼ੇਲ੍ਹ ਦੇ ਬਾਹਰ ਹੋਈ ਗੈਂਗਵਾਰ ਦੌਰਾਨ ਜ਼ਖਮੀ ਹੋਏ ਲਲਿਤ ਪਾਸੀ ਦੀ ਇਲਾਜ਼ ਦੌਰਾਨ ਮੌਤ

ਦੇਸ਼ ਅੰਦਰ ਯੋਗ ਡਾਕਟਰ ਪੈਦਾ ਕਰਨ ਲਈ ਠੋਸ ਤੇ ਪਾਰਦਰਸ਼ੀ ਪ੍ਰੀਖਿਆ ਢਾਂਚੇ ਦੀ ਜ਼ਰੂਰਤ ਹੈ ਸਿਰਫ਼ ਨੀਟ ਪ੍ਰੀਖਿਆ ਹੀ ਨਹੀਂ ਸਗੋਂ ਹੋਰਨਾਂ ਪ੍ਰੀਖਿਆਵਾਂ ਦਾ ਸਿਸਟਮ ਵੀ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਕਿ ਪ੍ਰੀਖਿਆ ਦਾ ਸਤਿਕਾਰ ਤੇ ਭਰੋਸੇਯੋਗਤਾ ਬਣੀ ਰਹੇ ਪ੍ਰੀਖਿਆ ਢਾਂਚਾ ਕਿਸੇ ਵੀ ਦੇਸ਼ ਦੇ ਬੌਧਿਕ ਵਿਕਾਸ ਤੇ ਖੁਸ਼ਹਾਲੀ ਦੀ ਗਰੰਟੀ ਦਿੰਦਾ ਹੈ ਪ੍ਰੀਖਿਆ ਹੀ ਮਨੁੱਖ ਦੇ ਮਨ ਵਿੱਚ ਮਿਹਨਤ, ਇਮਾਨਦਾਰੀ, ਦਿ੍ਰੜਤਾ, ਲਗਨ ਤੇ ਕੌਮ ਦੀ ਸੇਵਾ ਦਾ ਜਜ਼ਬਾ ਭਰਦੀ ਹੈ ਪ੍ਰੀਖਿਆ ਸਿਰਫ ਰੁਜ਼ਗਾਰ ਦਾ ਵਿਸ਼ਾ ਨਹੀਂ ਸਗੋਂ ਇਹ ਰਾਸ਼ਟਰ ਨਿਰਮਾਣ ਦਾ ਵੀ ਮਹੱਤਵਪੂਰਨ ਅੰਗ ਹੈ ਸਾਡੇ ਦੇਸ਼ ਦੇ ਡਾਕਟਰਾਂ ਦੀ ਵਿਦੇਸ਼ਾਂ ਅੰਦਰ ਵੀ ਮੰਗ ਹੈ ਮੈਡੀਕਲ ਟੂਰਿਜ਼ਮ ਵੀ ਦੇਸ਼ ਅੰਦਰ ਪ੍ਰਫੁੱਲਿਤ ਹੋ ਰਿਹਾ ਹੈ ਇਸ ਰੁਤਬੇ ਨੂੰ ਬਰਕਰਾਰ ਰੱਖਣ ਲਈ ਸਰਕਾਰ ਨੂੰ ਕੋਈ ਕਸਰ ਨਹੀਂ ਛੱਡਣੀ ਨਹੀਂ ਚਾਹੀਦੀ। (NEET Exam 2024)