ਮੈਕਸਵੇਲ-ਫਿੰਚ ਆਈਪੀਅਲ ਨੀਲਾਮੀ ਤੋਂ ਹਟੇ

ਦੋਵਾਂ ਨੂੰ ਪਿਛਲੇ ਸਾਲ ਦੀਆਂ ਫਰੈਂਚਾਈਜ਼ੀਆਂ ਨੇ 2019 ਲਈ ਕਰ ਦਿੱਤਾ ਸੀ ਰਿਲੀਜ਼

 

ਮੈਲਬੋਰਨ, 6 ਦਸੰਬਰ

ਆਸਟਰੇਲੀਆਈ ਸਟਾਰ ਹਰਫ਼ਨਮੌਲਾ ਅਤੇ ਕਿਸੇ ਸਮੇਂ ਆਈਪੀਐਲ ਦੇ ਮਿਲਿਅਨ ਡਾਲਰ ਬੇਬੀ ਰਹੇ ਗਲੇਨ ਮੈਕਸਵੇਲ ਅਤੇ ਬੱਲੇਬਾਜ਼ ਆਰੋਨ ਫਿੰਚ ਨੇ ਸਾਲ 2019 ‘ਚ ਟੀ20 ਲੀਗ ਦੀ ਹੋਣ ਵਾਲੀ ਨੀਲਾਮੀ ਤੋਂ ਹਟਣ ਦਾ ਫੈਸਲਾ ਕੀਤਾ ਹੈ ਆਸਟਰੇਲੀਆਈ ਟੀਮ ਦਾ 2019 ਦੇ ਸ਼ੁਰੂਆਤੀ ਸੈਸ਼ਨ ‘ਚ ਕਾਫ਼ੀ ਮਸਰੂਫ਼ ਪ੍ਰੋਗਰਾਮ ਹੈ ਅਤੇ ਟੀਮ ਨੇ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਅਤੇ ਉਸ ਤੋਂ ਬਾਅਦ ਏਸ਼ਜ਼ ਲੜੀ ‘ਚ ਵੀ ਖੇਡਣਾ ਹੈ ਜਿਸ ਦੇ ਮੱਦੇਨਜ਼ਰ ਮੈਕਸਵੇਲ ਅਤੇ ਫਿੰਚ ਨੇ ਆਈਪੀਐਲ ਦੇ 12ਵੇਂ ਸੈਸ਼ਨ ਦੀ ਨੀਲਾਮੀ ‘ਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ

 

ਦਿੱਲੀ ਡੇਅਰਡੇਵਿਲਜ਼ ਵੱਲੋਂ 2018 ‘ਚ 9 ਕਰੋੜ ਰੁਪਏ ‘ਚ ਖ਼ਰੀਦੇ ਮੈਕਸਵੇਲ ਨੂੰ ਨਵੰਬਰ ‘ਚ ਦਿੱਲੀ ਕੈਪੀਟਲਜ਼ ਨੇ ਰਿਲੀਜ਼ ਕਰ ਦਿੱਤਾ ਹੈ ਅਤੇ ਪੰਜਾਬ ਕਿੰਗਜ਼ ਇਲੈਵਨ ਨੇ 2018 ‘ਚ 6.2 ਕਰੋੜ ਰੁਪਏ ‘ਚ ਖ਼ਰੀਦੇ ਫਿੰਚ ਨੂੰ 2019 ਲਈ ਰਿਲੀਜ਼ ਕਰ ਦਿੱਤਾ ਸੀ ਆਈਪੀਐਲ ਦੇ 12ਵੇਂ ਸੈਸ਼ਨ ਲਈ ਜੈਪੁਰ ‘ਚ 18 ਦਸੰਬਰ ਨੂੰ ਨੀਲਾਮੀ ਕਾਰਵਾਈ ਕੀਤੀ ਜਾਵੇਗੀ ਜਿਸ ਵਿੱਚ ਇਸ ਵਾਰ 232 ਵਿਦੇਸ਼ੀ ਖਿਡਾਰੀਆਂ ਸਮੇਤ ਕੁੱਲ 1003 ਖਿਡਾਰੀ ਨੀਲਾਮੀ ‘ਚ ਆਪਣੀ ਕਿਸਮਤ ਅਜਮਾਉਣਗੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


 

 

LEAVE A REPLY

Please enter your comment!
Please enter your name here