ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਮੈਟ੍ਰਿਕ ਪੱਧਰੀ...

    ਮੈਟ੍ਰਿਕ ਪੱਧਰੀ ਵਾਧੂ ਵਿਸ਼ਾ ਪੰਜਾਬੀ ਪ੍ਰੀਖਿਆ 29 ਤੋਂ

    Education

    ਮੈਟ੍ਰਿਕ ਪੱਧਰੀ ਵਾਧੂ ਵਿਸ਼ਾ ਪੰਜਾਬੀ ਪ੍ਰੀਖਿਆ 29 ਤੋਂ

    ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2020-21 ਦੀ ਤੀਜੀ ਤਿਮਾਹੀ ਵਿੱਚ ਮੈਟ੍ਰਿਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਬੋਰਡ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 2020-21 ਦੀ ਤੀਜੀ ਤਿਮਾਹੀ ਵਿੱਚ ਲਈ ਜਾਣ ਵਾਲੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਦੀਆਂ ਮਿਤੀਆਂ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ  ਬੋਰਡ ਵੱਲੋਂ ਇਹ ਪ੍ਰੀਖਿਆ 29 ਅਤੇ 30 ਅਕਤੂਬਰ ਨੂੰ ਲਈ ਜਾਵੇਗੀ ਪੰਜਾਬੀ ਪੇਪਰ ਏ ਦੀ ਪ੍ਰੀਖਿਆ 29 ਅਕਤੂਬਰ ਅਤੇ ਪੰਜਾਬੀ ਪੇਪਰ ਬੀ ਦੀ ਪ੍ਰੀਖਿਆ 30 ਅਕਤੂਬਰ ਨੂੰ ਹੋਵੇਗੀ, ਜਿਹੜੇ ਪ੍ਰੀਖਿਆਰਥੀ ਇਹ ਪ੍ਰੀਖਿਆ ਦੇਣੀ ਚਾਹੁੰਦੇ ਹਨ, ਉਨ੍ਹਾਂ ਲਈ ਪ੍ਰੀਖਿਆ ਫ਼ਾਰਮ ਬੋਰਡ ਦੀ ਵੈੱਬ ਸਾਈਟ ‘ਤੇ ਪਹਿਲੀ ਅਕਤੂਬਰ ਤੋਂ ਉਪਲਬਧ ਕਰਵਾ ਦਿੱਤੇ ਗਏ ਹਨ

    PSEB, Practical, English

    ਹਰ ਪੱਖੋਂ ਮੁਕੰਮਲ ਪ੍ਰੀਖਿਆ ਫ਼ਾਰਮ 19 ਅਕਤੂਬਰ ਤੱਕ ਬੋਰਡ ਦੇ ਮੁੱਖ ਦਫ਼ਤਰ ਸਿੰਗਲ ਵਿੰਡੋ ਵਿਖੇ ਪ੍ਰਾਪਤ ਕੀਤੇ ਜਾਣਗੇ ਬੁਲਾਰੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਸ ਪ੍ਰੀਖਿਆ ਲਈ ਰੋਲ ਨੰਬਰ ਪਹਿਲਾਂ ਵਾਂਗ ਹੀ ਆਨ-ਲਾਈਨ ਜਾਰੀ ਕੀਤੇ ਜਾਣਗੇ ਜੋ ਬੋਰਡ ਦੀ ਵੈੱਬ ਸਾਈਟ ਉਤੇ 26 ਅਕਤੂਬਰ ਤੋਂ ਉਪਲਬਧ ਹੋਣਗੇ ਸਾਰੇ ਪ੍ਰੀਖਿਆਰਥੀਆਂ ਨੂੰ ਹਦਾਇਤ ਵੀ ਕੀਤੀ ਕਿ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਸਮੇਂ ਉਹ ਆਪਣੇ ਮੈਟ੍ਰਿਕ ਪਾਸ ਦੇ ਅਸਲ ਸਰਟੀਫ਼ਿਕੇਟ, ਫ਼ੋਟੋ ਪਹਿਚਾਣ ਪੱਤਰ ਅਤੇ ਉਹਨਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣ ਇਸ ਸਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਵੈੱਬ ਸਾਈਟ ਉਤੇ ਉਪਲਬਧ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.