MI vs RR : 5 ਵਾਰ ਦੀ ਚੈਂਪੀਅਨ ਮੁੰਬਈ ਨੂੰ ਇਸ ਸੀਜ਼ਨ ’ਚ ਪਹਿਲੀ ਜਿੱਤ ਦੀ ਭਾਲ, ਰਾਜਸਥਾਨ ਨਾਲ ਹੈ ਅੱਜ ਮੁਕਾਬਲਾ

MI vs RR

ਅੱਜ ਰਾਜਸਥਾਨ ਤੇ ਮੁੰਬਈ ਇੰਡੀਅਨਜ਼ ’ਚ ਹੈ ਮੁਕਾਬਲਾ | MI vs RR

  • ਰਾਜਸਥਾਨ ਨੇ ਇਸ ਸੀਜ਼ਨ ’ਚ ਆਪਣੇ ਦੋਵੇਂ ਮੈਚ ਕੀਤੇ ਹਨ ਆਪਣੇ ਨਾਂਅ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ ਅੱਜ ਮੁੰਬਈ ਇੰਡੀਅਨਜ ਦਾ ਸਾਹਮਣਾ ਰਾਜਸਥਾਨ ਰਾਇਲਜ ਨਾਲ ਹੋਵੇਗਾ। ਦੋਵਾਂ ਵਿਚਕਾਰ 17ਵੇਂ ਸੀਜਨ ਦਾ 14ਵਾਂ ਮੈਚ ਮੁੰਬਈ ਦੇ ਵਾਨਖੇੜੇ ਕ੍ਰਿਕੇਟ ਸਟੇਡੀਅਮ ’ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ। 5 ਵਾਰ ਦੀ ਚੈਂਪੀਅਨ ਮੁੰਬਈ ਆਪਣੇ ਸ਼ੁਰੂਆਤੀ ਦੋਵੇਂ ਮੈਚ ਹਾਰ ਕੇ ਅੰਕ ਸੂਚੀ ’ਚ ਸਭ ਤੋਂ ਹੇਠਲੇ ਸਥਾਨ ’ਤੇ ਹੈ। ਦੂਜੇ ਪਾਸੇ ਸੰਜੂ ਸੈਮਸਨ ਦੀ ਕਪਤਾਨੀ ਵਾਲੀ ਰਾਜਸਥਾਨ ਦੀ ਟੀਮ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਤੀਜੇ ਸਥਾਨ ’ਤੇ ਹੈ। (MI vs RR)

ਕੀ ਤੁਹਾਡੇ ਕੋਲ ਵੀ ਹੈ ਗੱਡੀ? ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ

ਹੈਡ ਟੂ ਹੈਡ ’ਚ ਮੁੰਬਈ ਅੱਗੇ | MI vs RR

ਮੁੰਬਈ ਅਤੇ ਰਾਜਸਥਾਨ ਵਿਚਕਾਰ ’ਚ 28 ਮੈਚ ਖੇਡੇ ਗਏ। ਮੁੰਬਈ ਨੇ 15 ਤੇ ਰਾਜਸਥਾਨ ਨੇ 12 ’ਚ ਜਿੱਤ ਦਰਜ ਕੀਤੀ। ਇੱਕ ਮੈਚ ਵੀ ਬਿਨ੍ਹਾਂ ਨਤੀਜੇ ਤੋਂ ਰਿਹਾ। ਦੋਵਾਂ ਟੀਮਾਂ ਵਿਚਾਲੇ ਆਖਰੀ ਮੈਚ ਪਿਛਲੇ ਸਾਲ ਮੁੰਬਈ ’ਚ ਖੇਡਿਆ ਗਿਆ ਸੀ। ਇਸ ਵਿੱਚ ਮੁੰਬਈ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਦੋਵਾਂ ਟੀਮਾਂ ਵਿਚਾਲੇ ਵਾਨਖੇੜੇ ਸਟੇਡੀਅਮ ’ਚ 8 ਮੈਚ ਖੇਡੇ ਗਏ, ਜਿਸ ’ਚ ਮੁੰਬਈ ਨੇ 5 ਤੇ ਰਾਜਸਥਾਨ ਨੇ 3 ’ਚ ਜਿੱਤ ਦਰਜ ਕੀਤੀ। ਮੁੰਬਈ ਨੇ ਵਾਨਖੇੜੇ ਸਟੇਡੀਅਮ ਵਿੱਚ 78 ਮੈਚ ਖੇਡੇ, ਟੀਮ ਨੇ 61 ਫੀਸਦੀ ਭਾਵ 48 ਮੈਚ ਜਿੱਤੇ। ਟੀਮ ਸਿਰਫ 29 ਦੌੜਾਂ ’ਚ ਹਾਰੀ ਹੈ, ਜਦਕਿ ਇੱਕ ਮੈਚ ਟਾਈ ’ਤੇ ਰਿਹਾ। (MI vs RR)

ਪਿੱਚ ਰਿਪੋਰਟ | MI vs RR

ਵਾਨਖੇੜੇ ਦੀ ਪਿੱਚ ਆਮ ਤੌਰ ’ਤੇ ਬੱਲੇਬਾਜਾਂ ਲਈ ਜ਼ਿਆਦਾ ਮਦਦਗਾਰ ਸਾਬਤ ਮੰਨੀ ਜਾਂਦੀ ਹੈ। ਇੱਥੇ ਉੱਚ ਸਕੋਰ ਵਾਲੇ ਮੈਚ ਵੇਖੇ ਜਾਂਦੇ ਹਨ। ਇਸ ਵਿਕਟ ’ਤੇ ਤੇਜ ਗੇਂਦਬਾਜਾਂ ਨੂੰ ਵੀ ਮਦਦ ਮਿਲਦੀ ਹੈ। ਖਾਸ ਤੌਰ ’ਤੇ ਨਵੀਂ ਗੇਂਦ ਨਾਲ ਗੇਂਦਬਾਜੀ ਕਰਦੇ ਸਮੇਂ ਇੱਥੇ ਗੇਂਦਬਾਜਾਂ ਨੂੰ ਚੰਗੀ ਸਵਿੰਗ ਤੇ ਉਛਾਲ ਮਿਲਦਾ ਹੈ। ਇੱਥੇ ਹੁਣ ਤੱਕ 109 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 50 ’ਚ ਟੀਮ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਿੱਤ ਹਾਸਲ ਹੋਈ, ਜਦਕਿ ਟੀਚੇ ਦਾ ਪਿੱਛਾ ਕਰਨ ਵਾਲੀਆਂ ਟੀਮਾਂ ’ਚ 59 ਨੂੰ ਜਿੱਤ ਮਿਲੀ। (MI vs RR)

ਮੌਸਮ ਸਬੰਧੀ ਜਾਣਕਾਰੀ | MI vs RR

ਸੋਮਵਾਰ ਨੂੰ ਮੁੰਬਈ ’ਚ ਮੌਸਮ ਚੰਗਾ ਰਹੇਗਾ। ਮੀਂਹ ਪੈਣ ਦੀ ਬਿਲਕੁਲ ਵੀ ਉਮੀਦ ਨਹੀਂ ਹੈ। ਤਾਪਮਾਨ 24 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। (MI vs RR)

ਦੋਵਾਂ ਟੀਮਾਂ ਦੀ ਪਲੇਟਿੰਗ ਇਲੈਵਨ | MI vs RR

ਮੁੰਬਈ ਇੰਡੀਅਨਜ : ਹਾਰਦਿਕ ਪੰਡਯਾ (ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਨਮਨ ਧੀਰ, ਤਿਲਕ ਵਰਮਾ, ਰੋਮੀਓ ਸੈਫਰਡ, ਟਿਮ ਡੇਵਿਡ, ਸਮਸ ਮੁਲਾਨੇ/ਕੁਮਾਰ ਕਾਰਤਿਕੇਯ, ਪੀਯੂਸ਼ ਚਾਵਲਾ, ਗੇਰਾਲਡ ਕੋਏਟਜੀ ਤੇ ਜਸਪ੍ਰੀਤ ਬੁਮਰਾਹ।

ਪ੍ਰਭਾਵੀ ਖਿਡਾਰੀ : ਨੁਵਾਨ ਤੁਸਾਰਾ, ਆਕਾਸ਼ ਮਧਵਾਲ, ਨੇਹਲ ਵਢੇਰਾ।

ਰਾਜਸਥਾਨ ਰਾਇਲਜ : ਸੰਜੂ ਸੈਮਸਨ (ਵਿਕਟਕੀਪਰ ਤੇ ਕਪਤਾਨ), ਯਸ਼ਸਵੀ ਜੈਸਵਾਲ, ਜੋਸ ਬਟਲਰ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਹਿਲ, ਟ੍ਰੇਂਟ ਬੋਲਟ, ਸੰਦੀਪ ਸ਼ਰਮਾ ਤੇ ਆਵੇਸ਼ ਖਾਨ। (MI vs RR)

ਪ੍ਰਭਾਵੀ ਖਿਡਾਰੀ : ਨੰਦਰੇ ਬਰਗਰ। MI vs RR

LEAVE A REPLY

Please enter your comment!
Please enter your name here